ਜਗਜੀਤ ਧੰਜੂ
ਸੁਲਤਾਨਪੁਰ ਲੋਧੀ ਦੇ ਹੋਟਲ grand king ਦੇ ਮਾਲਿਕ ਨੇ ਸੰਤ ਸੀਚੇਵਾਲ ਦੇ ਸੇਵਾਦਾਰਾਂ ਤੇ ਗੁੰਡਾਗਰਦੀ ਦੇ ਆਰੋਪ ਲਗਾਏ ਹਨ ਹੋਟਲ ਮਾਲਿਕ ਸੁਖਦੇਵ ਸਿੰਘ ਮੁਤਾਬਕ ਉਹਨਾਂ ਦਾ ਹੋਟਲ ਜੋ ਸੁਲਤਾਨਪੁਰ ਲੋਧੀ ਵਿੱਚ ਹੈ ਦਾ ਪਿਛਲੇ ਪਾਸੇ ਵੇਈ ਸਾਇਡ ਤੇ ਇੱਕ ਦਰਵਾਜ਼ਾ ਹੈ ਜਿਸ ਨੂੰ ਬੀਤੇ ਦਿਨੀਂ ਸੰਤ ਸੀਚੇਵਾਲ ਦੇ ਸੇਵਾਦਾਰਾਂ ਵੱਲੋ ਗੁੰਡਾਗਰਦੀ ਕਰਦੇ ਬੰਦ ਕਰ ਦਿੱਤਾ ਗਿਆ ਜਦਕਿ ਉਹਨਾਂ ਆਪਣੇ ਹੋਟਲ ਦੇ ਪਿਛਲੇ ਪਾਸੇ ਮਾਲਕੀ ਜਗਾ ਛੱਡੀ ਹੋਈ ਹੈ ਪਰ ਸੰਤ ਸੀਚੇਵਾਲ ਦੇ ਸੇਵਾਦਾਰ ਬਿਨਾ ਵਜਾ ਉਹਨਾਂ ਨੂੰ ਪਰੇਸ਼ਾਨ ਕਰ ਰਿਹੇ ਹਨ। ਸੁਲਤਾਨਪੁਰ ਲੋਧੀ ਵਿੱਚ ਇੱਕ ਪ੍ਰੈਸ ਵਾਰਤਾ ਦੌਰਾਨ ਹੋਟਲ ਮਾਲਿਕ ਸੁਖਦੇਵ ਸਿੰਘ ਨੇ ਕਿਹਾ ਉਹ ਕਈ ਵਾਰ ਸੰਤ ਸੀਚੇਵਾਲ ਨੂੰ ਵੀ ਸੇਵਾਦਾਰਾਂ ਵੱਲੋ ਪਰੇਸਾਨ ਕੀਤੇ ਜਾਣ ਸੰਬੰਧੀ ਜਾਣੂ ਕਰਵਾ ਚੁੱਕੇ ਹਨ ਪਰ ਇਸਦੇ ਬਾਵਜੂਦ ਸੇਵਾਦਾਰ ਫਿਰ ਵੀ ਨਹੀਂ ਹਟੇ ਤੇ ਬੀਤੇ ਕਲ ਫਿਰ ਉਹਨਾਂ ਦੇ ਦਰਵਾਜ਼ੇ ਨੂੰ ਵਿਲਡਿਗ ਸੈਂਟ ਨਾਲ ਵਿਲਡ ਕਰ ਬੰਦ ਕਰ ਦਿੱਤਾ ਗਿਆ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Sultanpur Lodhi