• Home
  • »
  • News
  • »
  • punjab
  • »
  • HOW AAP WAS PLANNING TO LOOK FOR A SIKH CM CANDIDATE ON OLX SUNIL JAKHAR 2

'ਆਪ' OLX 'ਤੇ ਸਿੱਖ CM ਉਮੀਦਵਾਰ ਭਾਲ ਹੀ ਰਹੀ ਸੀ ਕਿ ਆਪ MLA ਕਾਂਗਰਸ ਵੱਲ ਲੱਗੇ ਆਉਣ : ਸੁਨੀਲ ਜਾਖੜ

ਸੁਨੀਲ ਜਾਖੜ ਨੇ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਇੱਕ ਇੰਟਰਵਿਊ ਸ਼ੇਅਰ ਕਰਕੇ ਆਪ ਉੱਤੇ ਮੁੱਖ ਮੰਤਰੀ ਉਮੀਵਾਰ ਬਾਰੇ ਤੰਜ ਕਸਦਿਆਂ ਇਹ ਤਾਜ਼ਾ ਟਵੀਟ ਕੀਤਾ ਹੈ।

'ਆਪ' OLX 'ਤੇ ਸਿੱਖ CM ਉਮੀਦਵਾਰ ਭਾਲ ਹੀ ਰਹੀ ਸੀ ਕਿ ਆਪ MLA ਕਾਂਗਰਸ ਵੱਲ ਲੱਗੇ ਆਉਣ : ਸੁਨੀਲ ਜਾਖੜ
(ਫਾਇਲ ਫੋਟੋ)

'ਆਪ' OLX 'ਤੇ ਸਿੱਖ CM ਉਮੀਦਵਾਰ ਭਾਲ ਹੀ ਰਹੀ ਸੀ ਕਿ ਆਪ MLA ਕਾਂਗਰਸ ਵੱਲ ਲੱਗੇ ਆਉਣ : ਸੁਨੀਲ ਜਾਖੜ (ਫਾਇਲ ਫੋਟੋ)

  • Share this:
    ਚੰਡੀਗੜ੍ਹ : ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸੀਐੱਮ ਉਮੀਦਵਾਰ ਲਈ ਆਮ ਆਦਮੀ ਪਾਰਟੀ ਉੱਤੇ ਤੰਜ ਕਸਦਿਆਂ ਕਿਹਾ ਕਿ "ਇੱਕ ਯੋਗ ਸਿੱਖ ਮੈਚ ਦੀ ਲੋੜ ਹੈ, ਨਹੀਂ, ਇਹ ਵਿਆਹ ਸੰਬੰਧੀ ਗੱਠਜੋੜ ਲਈ ਨਹੀਂ ਬਲਕਿ ਇਸ ਤਰ੍ਹਾਂ 'ਆਪ' OLX 'ਤੇ ਸਿੱਖ ਮੁੱਖ ਮੰਤਰੀ ਉਮੀਦਵਾਰ ਦੀ ਭਾਲ ਕਰਨ ਦੀ ਯੋਜਨਾ ਬਣਾ ਰਹੀ ਸੀ ਪਰ ਦੂਜੇ ਪਾਸੇ ਇਸ ਦੇ ਵਿਧਾਇਕ ਅਜੇ ਵੀ ਕਾਂਗਰਸ ਵੱਲ ਆ ਰਹੇ ਹਨ, 'ਆਪ' ਨੂੰ ਵਿਧਾਇਕ ਉਮੀਦਵਾਰਾਂ ਲਈ ਵੀ ਇਸ਼ਤਿਹਾਰ ਦੇਣਾ ਚਾਹੀਦਾ ਹੈ, ਜਿਵੇਂ ਕਿ ਆਉਟਲੁੱਕ ਨੂੰ ਦੱਸਿਆ ਗਿਆ ਹੈ।''

    ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਨੇ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਆਊਟਲੁੱਟ ਮੈਗਜ਼ੀਨ ਨੂੰ ਇੱਕ ਇੰਟਰਵਿਊ ਦਿੱਤੀ ਸੀ। ਇਸ ਨੂੰ ਸ਼ੇਅਰ ਕਰਕੇ ਜਾਖੜ ਨੇ ਆਪ ਉੱਤੇ ਤੰਜ ਕਸਦਿਆਂ ਇਹ ਤਾਜ਼ਾ ਟਵੀਟ ਕੀਤਾ ਹੈ।

    ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਐਡਵੋਕੇਟ ਜਨਰਲ ਦਿਓਲ ਨੂੰ ਹਟਾਉਣ ਦੇ ਫੈਸਲੇ ਨੂੰ ਲੈ ਕੇ ਕਾਂਗਰਸ ਵਿੱਚ ਹੀ ਆਲੋਚਨਾ ਸ਼ੁਰੂ ਹੋ ਗਈ ਹੈ। ਸੰਸਦ ਮੈਂਬਰ ਮਨੀਸ਼ ਤਿਵਾੜੀ ਤੋਂ ਬਾਅਦ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਮੌਜੂਦਾ ਪ੍ਰਧਾਨ ਨਵਜੋਤ ਸਿੱਧੂ ਦੇ ਦਬਾਅ ਹੇਠ ਮੁੱਖ ਮੰਤਰੀ ਵੱਲੋਂ ਲਏ ਗਏ ਇਸ ਫੈਸਲੇ ਤੋਂ ਨਾ ਸਿਰਫ ਇਨਕਾਰ ਕੀਤਾ ਹੈ, ਸਗੋਂ ਕਥਿਤ 'ਸਮਝੌਤਾ' ਵਾਲੇ ਅਧਿਕਾਰੀ ਨੂੰ ਹਟਾਉਣ ਤੋਂ ਬਾਅਦ ਅਸਲ 'ਸਮਝੌਤਾ' ਕਰਨ ਦੀ ਗੱਲ ਕਹੀ ਹੈ। ਮੁੱਖ ਮੰਤਰੀ ਦਾ ਚਿਹਰਾ ਨੰਗਾ ਹੋ ਗਿਆ ਹੈ। ਜਾਖੜ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ਪੰਜਾਬ 'ਚ ਕਿਸ ਦੀ ਸਰਕਾਰ ਚੱਲ ਰਹੀ ਹੈ? ਜਾਖੜ ਦੇ ਇਸ ਸਵਾਲ ਨੂੰ ਸਿੱਧੂ ਅਤੇ ਚੰਨੀ ਵਿਚਾਲੇ ਚੱਲ ਰਹੀ ਖਿੱਚੋਤਾਣ ਨਾਲ ਜੋੜਿਆ ਜਾ ਰਿਹਾ ਹੈ।
    Published by:Sukhwinder Singh
    First published: