ਕਰੋਨਾ ਵਿਰੁੱਧ ਜੰਗ ਕਿਵੇਂ ਜਿਤਾਂਗੇ: ਸ੍ਰੀ ਮੁਕਤਸਰ ਸਾਹਿਬ 'ਚ ਵੈਂਟੀਲੇਟਰ 11, ਚਲਾਉਣ ਵਾਲਾ ਇਕ ਵੀ ਨਹੀਂ

News18 Punjabi | News18 Punjab
Updated: May 5, 2021, 11:15 AM IST
share image
ਕਰੋਨਾ ਵਿਰੁੱਧ ਜੰਗ ਕਿਵੇਂ ਜਿਤਾਂਗੇ: ਸ੍ਰੀ ਮੁਕਤਸਰ ਸਾਹਿਬ 'ਚ ਵੈਂਟੀਲੇਟਰ 11, ਚਲਾਉਣ ਵਾਲਾ ਇਕ ਵੀ ਨਹੀਂ
ਮੁਕਤਸਰ ਸਾਹਿਬ 'ਚ ਵੈਂਟੀਲੇਟਰ 11, ਚਲਾਉਣ ਵਾਲਾ ਇਕ ਵੀ ਨਹੀਂ

  • Share this:
  • Facebook share img
  • Twitter share img
  • Linkedin share img
ਅਸ਼ਫਾਕ ਢੁੱਡੀ

ਸ੍ਰੀ ਮੁਕਤਸਰ ਸਾਹਿਬ: ਕੋਰੋਨਾ ਵਿਰੁੱਧ ਜੰਗ ਵਿਚ ਜਿੱਤ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਭਾਵੇਂ ਦਾਅਵੇ ਤਾਂ ਬਹੁਤ ਕਰ ਰਹੀ ਹੈ ਪਰ ਜਮੀਨੀ ਪੱਧਰ ਉਤੇ ਅਸਲੀਅਤ ਇਹ ਹੈ ਕਿ ਸਿਹਤ ਸਹੂਲਤਾਂ ਵੱਲ ਪਹਿਲਾਂ ਤੋਂ ਬੇਧਿਆਨੀ ਹੁਣ ਪਰੇਸ਼ਾਨੀਆਂ ਖੜੀਆ ਕਰ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਸਿਹਤ ਵਿਭਾਗ ਕੋਲ ਜਿਲ੍ਹੇ ਵਿਚ 11 ਵੈਂਟੀਲੇਟਰ ਹਨ। ਇਨ੍ਹਾਂ 11 ਵੈਂਟੀਲੇਟਰ ਨੂੰ ਚਲਾਉਣ ਲਈ ਇਕ ਵੀ ਯੋਗ ਮਾਹਿਰ ਨਹੀਂ ਹੈ।

ਕਹਿਣ ਨੂੰ ਜਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿਚੋਂ ਸ੍ਰੀ ਮੁਕਤਸਰ ਸਾਹਿਬ ਅਤੇ ਗਿੱਦੜਬਾਹਾ ਵਿਖੇ ਕੋਵਿਡ ਹਸਪਤਾਲ ਬਣਾਏ ਗਏ ਹਨ। ਪਰ ਸਥਿਤੀ ਇਹ ਹੈ ਕਿ ਕੋਵਿਡ ਮਰੀਜਾਂ ਨੂੰ ਸਮੱਸਿਆ ਵਧਣ ਉਤੇ ਅੱਗੇ ਹੀ ਰੈਫਰ ਕਰਨਾ ਪੈਂਦਾ ਹੈ। ਜਿਲ੍ਹ ਵਿਚ 11 ਵੈਂਟੀਲੇਟਰ ਹਨ ਜਿਨ੍ਹਾਂ ਵਿਚੋਂ 7 ਵੈਂਟੀਲੇਟਰ ਸ੍ਰੀ ਮੁਕਤਸਰ ਸਾਹਿਬ ਸਿਵਲ ਹਸਪਤਾਲ ਵਿਚ ਹਨ, ਪਰ ਇਹਨਾਂ 11 ਵੈਂਟੀਲੇਟਰ ਨੂੰ ਚਲਾਉਣ ਲਈ ਇਕ ਵੀ ਮਾਹਿਰ ਜਿਲ੍ਹੇ ਵਿਚ ਨਹੀਂ ਹੈ।
ਇਹ ਸਮਸਿਆ ਇੰਝ ਹੀ ਲੰਮੇ ਸਮੇਂ ਤੋਂ ਬਣੀ ਹੋਈ ਹੈ। ਸਿਵਲ ਸਰਜਨ ਅਨੁਸਾਰ ਹੁਣ 5 ਵੈਂਟੀਲੇਟਰ ਫਰੀਦਕੋਟ ਵਿਖੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਭੇਜੇ ਜਾ ਰਹੇ ਹਨ।
Published by: Gurwinder Singh
First published: May 4, 2021, 9:02 PM IST
ਹੋਰ ਪੜ੍ਹੋ
ਅਗਲੀ ਖ਼ਬਰ