ਹੁਸ਼ਿਆਰਪੁਰ ਦੇ ਪਿੰਡ ਬੈਰਮਪੁਰ `ਚ 100 ਫੁੱਟ ਡੂੰਘੇ ਬੋਰਵੈਲ ਵਿੱਚ ਰਿਤਿਕ ਨਾਂ ਦਾ ਬੱਚਾ ਡਿੱਗ ਗਿਆ, ਜਿਸ ਨੂੰ ਬਚਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਰਿਤਿਕ ਨੂੰ ਬੋਰਵੈਲ `ਚੋਂ ਸੁਰੱਖਿਅਤ ਬਾਹਰ ਕੱਢਣ ਲਈ ਫ਼ੌਜ ਨੇ ਵੀ ਮੋਰਚਾ ਸੰਭਾਲ ਲਿਆ ਹੈ।
ਇਸ ਸਭ ਦੇ ਦਰਮਿਆਨ ਰਿਤਿਕ ਦੀ ਮਾਂ ਨੇ ਨਿਊਜ਼18 ਨਾਲ ਗੱਲਬਾਤ ਕਰਦਿਆਂ ਆਪਣਾ ਦਰਦ ਬਿਆਨ ਕੀਤਾ। ਰਿਤਿਕ ਦੀ ਮਾਂ ਨੇ ਕਿਹਾ ਕਿ ਉਸ ਦਾ ਬੇਟਾ ਰਿਤਿਕ ਰੌਸ਼ਨ ਖੇਡ ਰਿਹਾ ਸੀ। ਉਸ ਦੇ ਪਿੱਛੇ ਕੁੱਤੇ ਲੱਗਣ ਕਾਰਨ ਉਹ ਭੱਜਣ ਲੱਗਿਆ, ਤਾਂ ਬੇਧਿਆਨੀ ਵਿੱਚ ਬੋਰਵੈਲ `ਚ ਡਿੱਗ ਪਿਆ।
ਇਸ ਦੇ ਨਾਲ ਹੀ ਰਿਤਿਕ ਦੀ ਮਾਂ ਨੇ ਇਹ ਵੀ ਦੱਸਿਆ ਕਿ ਪਿੰਡ ਦੇ ਸਰਪੰਚ ਦੀ ਅਗਵਾਈ `ਚ ਰਿਤਿਕ ਨੂੰ ਬਚਾਉਣ ਦਾ ਕੰਮ ਚਲ ਰਿਹਾ ਹੈ। ਬੋਰਵੈਲ `ਚ ਕੈਮਰੇ ਰਾਹੀਂ ਰਿਤਿਕ ;ਤੇ ਨਜ਼ਰ ਰੱਖੀ ਜਾ ਰਹੀ ਹੈ।
ਕਾਬਿਲੇਗ਼ੌਰ ਹੈ ਕਿ ਰਿਤਿਕ ਰੌਸ਼ਨ ਨਾਂ ਦਾ ਇਹ ਬੱਚਾ ਪਰਵਾਸੀ ਮਜ਼ਦੂਰ ਦਾ ਹੈ। ਜੋ ਕਿ ਕੁੱਤੇ ਤੋਂ ਬਚਣ ਦੀ ਕੋਸ਼ਿਸ਼ `ਚ ਬੋਰਵੈਲ ਵਿੱਚ ਜਾ ਡਿੱਗਿਆ। ਜਿਸ ਨੂੰ ਬਚਾਉਣ ਦਾ ਕੰਮ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।