ਭਾਰੀ ਮੀਂਹ ਕਾਰਨ ਅਸਮਾਨੀ ਚੜ੍ਹੇ ਸਬਜ਼ੀਆਂ ਦੇ ਭਾਅ

News18 Punjab
Updated: August 19, 2019, 8:11 PM IST
ਭਾਰੀ ਮੀਂਹ ਕਾਰਨ ਅਸਮਾਨੀ ਚੜ੍ਹੇ ਸਬਜ਼ੀਆਂ ਦੇ ਭਾਅ
News18 Punjab
Updated: August 19, 2019, 8:11 PM IST
ਬਦਲੇ ਹੋਏ ਮੌਸਮ ਦੇ ਮਿਜ਼ਾਜ ਨੇ ਆਮ ਲੋਕਾਂ ਦਾ ਰਸੋਈ ਚਲਾਉਣਾ ਮੁਸ਼ਕਿਲ ਕਰ ਦਿੱਤਾ ਹੈ। ਮੀਂਹ ਕਾਰਨ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਆਲਮ ਇਹ ਹੈ ਕਿ 20 ਰੁਪਏ ਵਿਕਣ ਵਾਲੀ ਸਬਜ਼ੀ 60 ਰੁਪਏ ਪਾਰ ਹੋ ਗਈ ਹੈ।

ਮੀਂਹ ਜਿੱਥੇ ਪੰਜਾਬ ਹਰਿਆਣਾ ਅਤੇ ਹਿਮਾਚਲ ਵਿਚ ਆਫ਼ਤ ਬਣ ਕੇ ਵਰ੍ਹ ਰਿਹਾ ਹੈ, ਉੱਥੇ ਮੀਂਹ ਦੀ ਮਾਰ ਸਬਜ਼ੀਆਂ ਉੱਤੇ ਵੀ ਪੈਣੀ ਸ਼ੁਰੂ ਹੋ ਗਈ ਹੈ। ਆਮ ਤੌਰ ਉੱਤੇ 20 ਰੁਪਏ ਕਿੱਲੋ ਮਿਲਣ ਵਾਲੀ ਸਬਜ਼ੀ 60 ਤੋਂ ਪਾਰ ਹੋ ਗਈ ਹੈ। ਜੇਕਰ ਸਬਜ਼ੀਆਂ ਦੇ ਭਾਅ ਦੀ ਗੱਲ ਕਰੀਏ ਤਾਂ ਮਟਰ 100 ਤੋਂ ਪਾਰ ਹੋ ਗਿਆ ਹੈ, ਅਦਰਕ 160, ਟਮਾਟਰ 60 ਜਦਕਿ ਗੋਭੀ 80 ਰੁਪਏ ਕਿੱਲੋ ਵਿਕ ਰਹੀ ਹੈ। ਪਿਆਜ ਤੇ ਆਲੂ ਵੀ ਅਸਲ ਭਾਰ ਤੋਂ ਤਿੰਨ ਗੁਣਾ ਵੱਧ ਵਿਕ ਰਹੇ ਹਨ।

Loading...
ਹਾਲਾਤ ਇਹ ਨੇ ਕਿ ਸਬਜ਼ੀਆਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਨੇ, ਜਿਸ ਤੋਂ ਆਮ ਲੋਕ ਡਾਢੇ ਪ੍ਰੇਸ਼ਾਨ ਹਨ। ਉੱਧਰ ਸਬਜ਼ੀ ਵੇਚਣ ਵਾਲਿਆਂ ਨੇ ਦੱਸਿਆ ਕਿ ਹਿਮਾਚਲ ‘ਚ  ਰਸਤੇ ਬੰਦ ਹੋਣ ਕਾਰਨ ਉੱਥੋਂ ਆਉਣ ਵਾਲੀਆਂ ਸਬਜ਼ੀਆਂ ਦੀ ਸਪਲਾਈ ਵੀ ਬੰਦ ਹੋਈ ਹੈ, ਜਿਸ ਕਾਰਨ ਸਬਜ਼ੀਆਂ ਦੇ ਭਾਅ ਵਧ ਰਹੇ ਹਨ।
First published: August 19, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...