Home /News /punjab /

ਸੇਮ ਨਾਲੇ ਦੇ ਓਵਰ ਫਲੋ ਹੋਣ ਕਰਕੇ ਸੈਕੜੇ ਏਕੜ ਫਸਲਾਂ ਵਿਚ ਭਰਿਆ ਪਾਣੀ

ਸੇਮ ਨਾਲੇ ਦੇ ਓਵਰ ਫਲੋ ਹੋਣ ਕਰਕੇ ਸੈਕੜੇ ਏਕੜ ਫਸਲਾਂ ਵਿਚ ਭਰਿਆ ਪਾਣੀ

ਸੇਮ ਨਾਲੇ ਦੇ ਓਵਰ ਫਲੋ ਹੋਣ ਕਰਕੇ ਸੈਕੜੇ ਏਕੜ ਫਸਲਾਂ ਵਿਚ ਭਰਿਆ ਪਾਣੀ

ਸੇਮ ਨਾਲੇ ਦੇ ਓਵਰ ਫਲੋ ਹੋਣ ਕਰਕੇ ਸੈਕੜੇ ਏਕੜ ਫਸਲਾਂ ਵਿਚ ਭਰਿਆ ਪਾਣੀ

ਬਾਰਿਸ਼ ਨਾਲ ਹਲਕਾਂ ਲੰਬੀ ਅਤੇ ਮਲੋਟ ਦੇ ਕਈ ਪਿੰਡ ਪ੍ਰਭਾਵਤ ਹੋਏ ਹਨ ਜਿਨ੍ਹਾਂ ਵਿਚੋਂ ਹਲਕਾਂ ਲੰਬੀ ਦੇ ਪਿੰਡ ਬੁਰਜ ਸਿੱਧਵਾਂ ਦੀਆ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਪਿੰਡ ਵਿਚੋ ਦੀ ਗੁਜ਼ਰਦੀ ਮਲੋਟ ਡ੍ਰੇਨ ਪਿੰਡ ਵਾਸੀਆਂ ਲਈ ਮੁਸੀਬਤ ਬਣੀ ਹੋਈ ਹੈ ਡ੍ਰੇਨ ਉਵਰ ਫਲੋ ਹੋਣ ਕਰਕੇ ਥਾਂ ਥਾਂ ਤੋਂ ਟੁੱਟ ਰਹੀ ਹੈ ਪਿੰਡ ਵਾਸੀ ਆਪਣੇ ਲੇਵਲ ਤੇ ਮਿਟੀ ਵਾਲੇ ਗਟੇ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ ...
  • Share this:

    ਚੇਤਨ ਭੂਰਾ

    ਮਲੋਟ-ਪਿਛਲੇ ਦਿਨੀ ਹੋਈ ਬਾਰਸ਼ ਨੇ ਹਲਕਾ ਲੰਬੀ ਦੇ ਪਿੰਡ ਕਾਫੀ ਪ੍ਰਭਾਵਤ ਹੋਏ ਸਨ, ਜਿਨਾਂ ਵਿਚੋਂ ਪਿੰਡ ਬੁਰਜ ਸਿੱਧਵਾਂ ਵਿਚ ਸੇਮ ਨਾਲ ਓਬਰ ਫਲੋ ਹੋਣ ਕਰਕੇ  ਸੈਕੜੇ ਏਕੜ ਫਸਲਾਂ ਵਿਚ ਪਾਣੀ ਭਰਿਆ ਹੋਇਆ ਹੈ। ਪਿੰਡ ਵਾਸੀਆਂ ਵੱਲੋਂ ਆਪਣੇ ਲੇਵਲ ਸੇਮ ਨਾਲੇ ਤੇ ਬਨ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਸੇਮ ਨਾਲਾ ਕਈ ਵਾਰ ਟੁੱਟ ਚੁੱਕਾ ਹੈ ਪਿੰਡ ਵਾਸੀਆਂ ਦਾ ਆਰੋਪ ਹੈ ਕੇ ਕਿਸੇ ਸਰਕਾਰੀ ਅਧਕਾਰੀ ਜਾ ਕਿਸੇ ਵੀ ਰਾਜਨੀਤਕ ਅਤੇ ਸਮਾਜਸੇਵੀ ਸੰਸਥਾ ਨੇ ਸਾਰ ਨਹੀਂ ਲਈ ਪਿੰਡ ਵਾਸੀ ਪ੍ਰਸਾਸ਼ਨਕ  ਦੀ ਢਿੱਲੀ ਕਾਰਗੁਜ਼ਾਰੀ ਤੋਂ ਡਾਹਢੇ ਪ੍ਰਸਾਨ ਹਨ ।

    ਬਾਰਿਸ਼ ਨਾਲ ਹਲਕਾਂ ਲੰਬੀ ਅਤੇ ਮਲੋਟ ਦੇ ਕਈ ਪਿੰਡ ਪ੍ਰਭਾਵਤ ਹੋਏ ਹਨ ਜਿਨ੍ਹਾਂ ਵਿਚੋਂ ਹਲਕਾਂ ਲੰਬੀ ਦੇ ਪਿੰਡ ਬੁਰਜ ਸਿੱਧਵਾਂ ਦੀਆ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਪਿੰਡ ਵਿਚੋ ਦੀ ਗੁਜ਼ਰਦੀ ਮਲੋਟ ਡ੍ਰੇਨ ਪਿੰਡ ਵਾਸੀਆਂ ਲਈ ਮੁਸੀਬਤ  ਬਣੀ ਹੋਈ ਹੈ  ਡ੍ਰੇਨ ਉਵਰ ਫਲੋ ਹੋਣ ਕਰਕੇ ਥਾਂ ਥਾਂ ਤੋਂ ਟੁੱਟ ਰਹੀ ਹੈ ਪਿੰਡ ਵਾਸੀ ਆਪਣੇ ਲੇਵਲ ਤੇ  ਮਿਟੀ ਵਾਲੇ ਗਟੇ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

    ਪਿੰਡ ਵਾਸੀਆਂ ਨੇ ਪ੍ਰਸਾਸ਼ਨ ਅਤੇ ਸਰਕਾਰ ਮਾੜੀ ਕਾਰਗੁਜਾਰੀ ਤੇ ਸਵਾਲ ਉਠਾਉਂਦੇ ਕਿਹਾ ਕਿ ਬਾਰਸ਼ ਕਾਰਨ ਪਿਛਲੇ ਕਈ ਦਿਨਾਂ ਤੋਂ ਪ੍ਰਸ਼ਾਨ ਹਨ ਉਣਾ ਕਿਹਾ ਕਿ ਉਣਾ ਦੇ ਪਿੰਡ ਵਿਚੋਂ ਗੁਜਰਦਾ ਮਲੋਟ ਸੇਮ ਨਾਲਾ ਓਵਰ ਫਲੋ ਹੋਣ ਕਰਕੇ ਕਈ ਵਾਰ ਟੁੱਟ ਚੁੱਕਾ ਜਿਸ ਨਾਲ ਉਣਾ ਦੀਆ ਹਜਾਰਾਂ ਏਕੜ ਫਸਲਾਂ ਵਿਚ 3 =3  ਫੁਟ ਪਾਣੀ ਭਰਿਆ ਹੋਇਆ ਹੈ ਅਸੀਂ ਵਾਰ ਵਾਰ ਡ੍ਰੇਨ ਵਿਭਾਗ ਨੂੰ ਇਸ ਬਾਰੇ ਫੋਨ ਕਰਦੇ ਹਾਂ ਤਾਂ ਉਣਾ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਹਰ ਵਾਰ ਇਹੋ ਹੀ ਜਵਾਬ ਹੁੰਦਾ ਹੈ ਕੇ ਅਸੀਂ ਮਿਟਿਗ ਕਰ ਰਹੇ ਹਨ ਪਰ ਪ੍ਰਸਾਸ਼ਨ ਲੱਗਭੱਗ ਮਿਟਿਗਾ ਵਿਚ ਹੀ ਰੁਜਿਆ ਹੈ।

    ਭਾਵੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਸ ਹਲ਼ਕੇ ਦਾ ਦੌਰਾ ਕੀਤਾ ਪਰ ਪ੍ਰਸ਼ਾਸਨ ਅਜੇ ਵੀ ਆਪਣੀ ਨੀਦ ਵਿਚ ਸੁਤਿਆ ਹੋਇਆ ਹੈ । ਪਿੰਡ ਵਾਸੀਆਂ ਦਾ ਆਰੋਪ ਹੈ ਕੇ ਅਸੀਂ ਜਦੋ ਵਿਚ ਕਿਸੇ ਵੀ ਵਿਭਾਗ ਦੇ ਅਧਕਾਰੀ ਨੂੰ ਆਪਣੀ ਸਮੱਸਿਆ ਬਾਰੇ ਫੋਨ ਕਰਕੇ ਜਾਣੂ ਕਰਵਾਉਂਦੇ ਹਾਂ ਉਹ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਲੱਗਦਾ, ਉਹ ਕੋਈ ਹੋਰ ਹਾਦਸੇ ਦੀ ਉਡੀਕ ਵਿਚ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਣਾ ਦੀ ਕਿਸੇ ਵੀ ਰਾਜਨੀਤਿਕ ਜਾ ਸਮਾਜ ਸੇਵੀ ਸੰਸਥਾ ਨੇ ਕੋਈ ਸਾਰ ਨਹੀਂ ਲਈ ।

    Published by:Sukhwinder Singh
    First published: