• Home
  • »
  • News
  • »
  • punjab
  • »
  • HUSBAND AND WIFE DIE AFTER EATING MUSTARD GREENS IN BATHINDA SON CONDITION CRITICAL

ਬਠਿੰਡਾ ਵਿਚ ਸਰੋਂ ਦਾ ਸਾਗ ਖਾਣ ਨਾਲ ਪਤੀ-ਪਤਨੀ ਦੀ ਮੌਤ, ਬੇਟੇ ਦੀ ਹਲਾਤ ਗੰਭੀਰ

ਬਠਿੰਡਾ ਵਿਚ ਸਰੋਂ ਦਾ ਸਾਗ ਖਾਣ ਨਾਲ ਪਤੀ-ਪਤਨੀ ਦੀ ਮੌਤ, ਬੇਟੇ ਦੀ ਹਲਾਤ ਗੰਭੀਰ

  • Share this:
    Suraj Bhan

    ਬਠਿੰਡਾ ਜਿਲ੍ਹੇ ਦੇ ਪਿੰਡ ਚਨਾਰਥਲ ਵਿਖੇ ਸ਼ਨੀਵਾਰ ਰਾਤ ਨੂੰ ਸਰੋਂ ਦੇ ਸਾਗ ਨਾਲ ਰੋਟੀ ਖਾਣ ਤੋਂ ਬਾਅਦ ਪਤੀ ਪਤਨੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਦਕਿ ਉਨ੍ਹਾਂ ਦਾ ਲੜਕਾ ਹਰਪ੍ਰੀਤ ਸਿੰਘ (20) ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਸੁਰਜੀਤ ਸਿੰਘ 53, ਚਰਨਜੀਤ ਕੋਰ 51 ਵਜੋੋਂ ਹੋਈ ਹੈ।

    ਐਤਵਾਰ ਨੂੰ ਸਿਵਲ ਹਸਪਤਾਲ ਵਿਖੇ ਪਹੁੰਚੇ ਮ੍ਰਿਤਕਾਂ ਦੇ ਦਾਦਾ ਲੀਲਾ ਸਿੰਘ ਖਾਲਸਾ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਉਸ ਦੇ ਲੜਕੇ ਸੁਰਜੀਤ, ਨੂੰਹ ਚਰਨਜੀਤ ਕੌਰ ਤੇ ਪੋਤੇ ਹਰਪ੍ਰੀਤ ਸਿੰਘ ਨੇ ਸਰੋਂ ਦੇ ਸਾਗ ਨਾਲ ਰੋਟੀ ਖਾਧੀ ਸੀ।

    ਇਸ ਤੋਂ ਬਾਅਦ ਤਿੰਨਾਂ ਦੀ ਹਾਲਤ ਗੰਭੀਰ ਹੋ ਗਈ ਅਤੇ ਪਿੰਡ ਦੇ ਲੋਕ ਗੰਭੀਰ ਹਾਲਤ ਵਿੱਚ ਮੌੜ ਮੰਡੀ ਦੇ ਸਿਵਲ ਹਸਪਤਾਲ ਵਿਖੇ ਲੈ ਗਏ। ਜਿੱਥੇ ਸੁਰਜੀਤ ਸਿੰਘ ਤੇ ਚਰਨਜੀਤ ਕੌਰ ਦੀ ਮੌਤ ਹੋ ਗਈ। ਜਦਕਿ ਉਨ੍ਹਾਂ ਦਾ ਲੜਕਾ ਹਰਪ੍ਰੀਤ ਸਿੰਘ ਮੋੜ ਹਸਪਤਾਲ ਵਿਖੇ ਵੈਂਟੀਲੇਟਰ ਉਤੇ ਹੈ।

    ਹੁਣ ਤੱਕ ਸਾਗ ਵਿੱਚ ਕੋਈ ਜ਼ਹਿਰ ਕਿਵੇਂ ਆਈ, ਕਿਸੇ ਨੇ ਜ਼ਹਿਰ ਮਿਲਾਇਆ ਜਾਂ ਫਿਰ ਸਾਗ ਉਤੇ ਕਿਸੇ ਨੇ ਸਪਰੇ ਕੀਤੀ ਹੋਈ ਸੀ, ਵਜ੍ਹਾ ਸਾਫ ਨਹੀਂ ਹੋ ਸਕੀ ਹੈl ਲੀਲਾ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਤੌਰ ਉਤੇ ਸਹਾਇਤਾ ਕੀਤੀ ਜਾਵੇ।

    ਥਾਣਾ ਕੋਟਫੱਤਾ ਦੇ ਸਬ ਇੰਸਪੈਕਟਰ ਸੰਦੀਪ ਸਿੰਘ ਦਾ ਕਹਿਣਾ ਸੀ ਕਿ ਮ੍ਰਿਤਕ ਪਤੀ ਪਤਨੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਪਹੁੰਚਾ ਦਿੱਤਾ ਗਿਆ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਦੀ ਅਸਲ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।
    Published by:Gurwinder Singh
    First published:
    Advertisement
    Advertisement