Home /News /punjab /

ਸੜਕ ਹਾਦਸੇ ਵਿੱਚ ਪਤੀ ਪਤਨੀ ਦੀ ਹੋਈ ਮੌਤ

ਸੜਕ ਹਾਦਸੇ ਵਿੱਚ ਪਤੀ ਪਤਨੀ ਦੀ ਹੋਈ ਮੌਤ

Husband and wife killed in road accident, ਸੜਕ ਹਾਦਸੇ ਵਿੱਚ ਪਤੀ ਪਤਨੀ ਦੀ ਹੋਈ ਮੌਤ, ਢਾਈ ਸਾਲ ਬੱਚਾ ਸੁਰੱਖਿਅਤ

Husband and wife killed in road accident, ਸੜਕ ਹਾਦਸੇ ਵਿੱਚ ਪਤੀ ਪਤਨੀ ਦੀ ਹੋਈ ਮੌਤ, ਢਾਈ ਸਾਲ ਬੱਚਾ ਸੁਰੱਖਿਅਤ

ਹਾਦਸੇ ਵਿਚ ਢਾਈ ਸਾਲ ਦਾ ਮਾਸੂਮ ਵਾਲ-ਵਾਲ ਬਚਿਆ

  • Share this:

    ਰਵੀ ਆਜ਼ਾਦ

    ਭਵਾਨੀਗੜ੍ਹ: ਇੱਥੇ ਨਾਭਾ-ਭਵਾਨੀਗੜ੍ਹ ਟੋਲ ਰੋਡ 'ਤੇ ਅੱਜ ਸਵੇਰੇ ਇੱਕ ਕਾਰ ਅਤੇ ਮੋਟਰਸਾਇਕਲ ਦਰਮਿਆਨ ਵਾਪਰੇ ਇੱਕ ਸੜਕ ਹਾਦਸੇ 'ਚ ਮੋਟਰਸਾਇਕਲ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ ਜਦੋਂਕਿ ਉਨ੍ਹਾਂ ਦਾ ਮਾਸੂਮ ਬੱਚਾ ਇਸ ਹਾਦਸੇ 'ਚ ਵਾਲ ਵਾਲ ਬੱਚ ਗਿਆ।

    ਜਾਣਕਾਰੀ ਅਨੁਸਾਰ ਜਿਲ੍ਹਾ ਮਾਨਸਾ ਦੇ ਪਿੰਡ ਕਾਹਨਗੜ ਦਾ ਸਤਨਾਮ ਸਿੰਘ ਪੁੱਤਰ ਬਾਲੂ ਸਿੰਘ ਵਾਸੀ (ਮਾਨਸਾ) ਵੀਰਵਾਰ ਸਵੇਰੇ ਮੋਟਰਸਾਇਕਲ ਰਾਹੀਂ ਅਪਣੀ ਪਤਨੀ ਮੀਨਾ ਅਤੇ ਢਾਈ ਸਾਲਾ ਬੱਚੇ ਨਾਲ ਨਾਭਾ ਤੋਂ ਭਵਾਨੀਗੜ ਵੱਲ ਆ ਰਿਹਾ ਸੀ।  ਇੱਥੇ ਕੈਂਚੀਆਂ ਨੇੜੇ ਸੜਕ ਦੀ ਮੁਰੰਮਤ ਦੇ ਚੱਲ ਰਹੇ ਕਾਰਜਾਂ ਕਾਰਨ ਸੜਕ 'ਤੇ ਇਕ ਸਾਇਡ ਤੋਂ ਚੱਲ ਰਹੀ ਆਵਾਜਾਈ ਦੌਰਾਨ ਮੋਟਰਸਾਇਕਲ ਚਾਲਕ ਸਤਨਾਮ ਸਿੰਘ ਨੇ ਜਦੋਂ ਅਚਾਨਕ ਬਰੇਕ ਲਗਾਈ ਗਈ ਤਾਂ ਪਿੱਛੋਂ ਆਉਂਦੀ ਇਕ ਕਾਰ ਨੇ ਉਨ੍ਹਾਂ ਦੇ ਮੋਟਰਸਾਇਕਲ ਨੂੰ ਫੇਟ ਮਾਰ ਦਿੱਤੀ। ਇਸ  ਹਾਦਸੇ 'ਚ ਸਤਨਾਮ  ਸਿੰਘ ਤੇ ਉਸ ਦੀ ਪਤਨੀ ਮੀਨਾ ਮਾਸੂਮ ਬੱਚੇ ਸਮੇਤ ਸੜਕ ਉਪਰ ਜਾ ਡਿੱਗੇ ਅਤੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ।

    ਓਧਰ ਹਾਦਸੇ ਸਬੰਧੀ ਸੂਚਨਾ ਮਿਲਦਿਆਂ ਹੀ ਘਟਨਾ ਸਥਾਨ 'ਤੇ ਪਹੁੰਚੇ ਹਾਈਵੇ ਪੈਟਰੋਲਿੰਗ ਦੇ ਮੁਲਾਜ਼ਮਾਂ ਏਐਸਆਈ ਤਜਿੰਦਰ ਸਿੰਘ ਤੇ ਹੌਲਦਾਰ ਰਜਿੰਦਰ ਸਿੰਘ ਨੇ ਜ਼ਖਮੀਆਂ ਨੂੰ ਤੁਰੰਤ ਸਥਾਨਕ ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਜਿੱਥੋਂ ਡਾਕਟਰਾਂ ਨੇ ਗੰਭੀਰ ਹਾਲਤ ਨੂੰ ਦੇਖਦਿਆਂ ਜਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ। ਜਿੱਥੇ ਜਖਮਾਂ ਦਾ ਤਾਬ ਨਾ ਝਲਦਿਆਂ ਸਤਨਾਮ ਸਿੰਘ ਤੇ ਮੀਨਾ ਨੇ ਮ ਤੋੜ ਦਿੱਤਾ। ਜਾਂਚ ਅਧਿਕਾਰੀ ਏ.ਐਸ.ਆਈ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ ਸੂਚਿਤ ਕੀਤਾ ਗਿਆ ਹੈ ਤੇ ਉਨ੍ਹਾਂ ਦੇ ਬਿਆਨਾ ਦੇ ਆਧਾਰ 'ਤੇ ਹੀ ਪੁਲਸ ਵੱਲੋਂ ਅਗਲੀ ਕਾਰਾਵਾਈ ਕੀਤੀ ਜਾਵੇਗੀ।

    Published by:Ashish Sharma
    First published:

    Tags: Road accident, Sangrur