• Home
 • »
 • News
 • »
 • punjab
 • »
 • HUSBAND AND WIFE KILLED WITH SHARP WEAPONS IN TARN TARAN

ਤਰਨਤਾਰਨ: ਤੇਜ਼ਧਾਰ ਹਥਿਆਰਾਂ ਨਾਲ ਪਤੀ ਪਤਨੀ ਦਾ ਕਤਲ

ਤਰਨਤਾਰਨ: ਤੇਜ਼ਧਾਰ ਹਥਿਆਰਾਂ ਨਾਲ ਪਤੀ ਪਤਨੀ ਦਾ ਕਤਲ

ਤਰਨਤਾਰਨ: ਤੇਜ਼ਧਾਰ ਹਥਿਆਰਾਂ ਨਾਲ ਪਤੀ ਪਤਨੀ ਦਾ ਕਤਲ

 • Share this:
  Sidharth Arora

  ਜਿਲ੍ਹਾ ਤਰਨਤਾਰਨ ਦੇ ਪਿੰਡ ਚੰਬਾ ਖੁਰਦ ਵਿਚ ਪਤੀ-ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾ ਨੂੰ ਅਣਪਛਾਤਿਆਂ ਵੱਲੋਂ ਬੀਤੀ ਰਾਤ ਅੰਜਾਮ ਦਿੱਤਾ ਗਿਆ।

  ਘਟਨਾ ਦੀ ਸੂਚਨਾ ਉਤੇ ਮੌਕੇ 'ਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕਾਂ ਦੀ ਪਛਾਣ ਪਰਮਜੀਤ ਕੌਰ (58) ਅਤੇ ਹਰਭਜਨ ਸਿੰਘ (60) ਦੇ ਰੂਪ ਵਿਚ ਹੋਈ ਹੈ। ਦੋਵੇਂ ਪਤੀ ਪਤਨੀ ਇਕੱਲੇ ਘਰ ਵਿੱਚ ਰਹਿੰਦੇ ਸਨ ਅਤੇ ਹਰਭਜਨ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਸੀ।

  ਸਵੇਰੇ ਜਦ ਦੁੱਧ ਲੈਣ ਲਈ ਪਿੰਡ ਦੇ ਨੌਜਵਾਨ ਨੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਕਿਸੇ ਨੇ ਵੀ ਦਰਵਾਜ਼ਾ ਨਾ ਖੋਲਿਆ। ਬਾਅਦ ਵਿਚ ਫੋਨ ਵੀ ਕੀਤਾ ਗਿਆ ਪਰ ਫੋਨ ਬੰਦ ਸੀ। ਲੜਕੇ ਨੇ ਪਿੰਡ ਦੇ ਸਰਪੰਚ ਤੇ ਹੋਰ ਲੋਕਾਂ ਨੂੰ ਸੂਚਿਤ ਕੀਤਾ ਜਦ ਕੰਧ ਟੱਪ ਕੇ ਅੰਦਰ ਦੇਖਿਆ ਤਾਂ ਦੋਵਾਂ ਪਤੀ ਪਤਨੀ ਦਾ  ਕਤਲ ਹੋਇਆ ਸੀ।

  ਫਿਲਹਾਲ ਅਜੇ ਦੋਹਾਂ ਦੇ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮ੍ਰਿਤਕ ਜੋੜੇ ਦਾ ਬੇਟਾ ਵਿਦੇਸ਼ ਮਨੀਲਾ ਵਿਖੇ ਰਹਿੰਦਾ ਹੈ ਅਤੇ ਬੇਟੀ ਵਿਆਹੀ ਹੋਈ ਦੱਸੀ ਜਾ ਰਹੀ ਹੈ।
  Published by:Gurwinder Singh
  First published: