ਜਲੰਧਰ 'ਚ ਪਤੀ ਨੇ ਪਤਨੀ ਨੂੰ ਤਲਵਾਰ ਨਾਲ ਉਤਾਰਿਆ ਮੌਤ ਦੇ ਘਾਟ

News18 Punjabi | News18 Punjab
Updated: December 17, 2020, 3:15 PM IST
share image
ਜਲੰਧਰ 'ਚ ਪਤੀ ਨੇ ਪਤਨੀ ਨੂੰ ਤਲਵਾਰ ਨਾਲ ਉਤਾਰਿਆ ਮੌਤ ਦੇ ਘਾਟ
ਜਲੰਧਰ 'ਚ ਪਤੀ ਨੇ ਪਤਨੀ ਨੂੰ ਤਲਵਾਰ ਨਾਲ ਉਤਾਰਿਆ ਮੌਤ ਦੇ ਘਾਟ

  • Share this:
  • Facebook share img
  • Twitter share img
  • Linkedin share img
ਜਲੰਧਰ ਦੇ ਕਸਬਾ ਗੁਰਾਇਆ ਦੇ 9 ਮਹੁੱਲਾ ਗੁਰੂ ਨਾਨਕਪੁਰਾ 'ਚ ਉਸ ਵੇਲੇ ਦਹਿਸ਼ਤ ਦਾ ਮਾਹੋਲ ਬਣ ਗਿਆ ਜਦੋਂ ਪਤੀ ਨੇ ਆਪਣੀ ਹੀ ਪਤਨੀ ਨੂੰ ਦਿਨ ਦਿਹਾੜੇ ਤਲਵਾਰ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਤੋ ਬਾਦ ਆਈ.ਪੀ.ਐਸ, ਏ.ਐਸ.ਪੀ ਫਿਲੌਰ ਸੁਹੇਲ ਕਾਸਿਮ ਮੀਰ ਅਤੇ ਥਾਣਾ ਮੁਖੀ ਗੁਰਾਇਆ ਐਸ.ਐਚ.ਓ ਹਰਦੀਪ ਸਿੰਘ ਭਾਰੀ ਪੁਲਿਸ ਫੋਰਸ ਨਾਲ ਮੌਕੇ ਤੇ ਪੁੱਜੇ।ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋ  ਏ.ਐਸ.ਪੀ ਫਿਲੌਰ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਮ੍ਰਿਤਕ ਕੁਲਵਿੰਦਰ ਕੌਰ ਉਰਫ ਬਿੰਦੂ ਜਿਸ ਦਾ ਵਿਆਹ ਲੁਧਿਆਣਾ ਦੇ ਰਹਿਣ ਵਾਲੇ ਜਸਵੰਤ ਸਿੰਘ ਨਾਲ ਹੋਇਆ ਸੀ। ਪਤੀ ਪਤਨੀ ਦਾ ਆਪਸ ਵਿੱਚ ਲੜਾਈ ਝਗੜਾ ਚੱਲਦਾ ਹੋਣ ਕਰਕੇ ਮ੍ਰਿਤਕ ਕੁਲਵਿੰਦਰ ਕੌਰ ਗੁਰਾਇਆ ਵਿਖੇ ਆਪਣੀ ਮਾਸੀ ਦੇ ਘਰ ਆਈ ਹੋਈ ਸੀ। ਉਨਾ ਦੱਸਿਆ ਪਤੀ ਨੂੰ ਸ਼ੱਕ ਸੀ ਕੀ ਉਸ ਦੀ ਪਤਨੀ ਦੇ ਕਿਸੇ ਹੋਰ ਨਾਲ ਵੀ ਸਬੰਧ ਹਨ, ਜਿਸ ਦੇ ਚੱਲਦਿਆ ਅੱਜ ਦੁਪਿਹਰ ਉਸਦਾ ਪਤੀ ਗੁਰਾਇਆ ਕ੍ਰਿਪਾਨ ਲੈ ਕੇ ਆਇਆ ਅਤੇ ਉਸ ਨੇ ਰਸਤੇ ਵਿੱਚ ਜਾ ਰਹੀ ਆਪਣੀ ਪਤਨੀ ਕੁਲਵਿੰਦਰ ਕੌਰ ਉਪੱਰ ਤਲਵਾਰ ਨਾਲ ਕਈ ਵਾਰ ਕੀਤੇ ਜਿਸ ਨਾਲ ਕੁਲਵਿੰਦਰ ਕੌਰ ਬੁਰੀ ਤਰਾਂ ਜ਼ਖਮੀ ਹੋ ਗਈ।
ਗੁਰਾਇਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮੁਹੱਲਾ ਵਾਸੀਆਂ ਦੀ ਮਦਦ ਨਾਲ ਜ਼ਖਮੀ ਕੁਲਵਿੰਦਰ ਕੌਰ ਨੂੰ ਹਸਪਤਾਲ ਦਾਖਲ ਕਰਵਾਇਆ ਜਿਥੇ ਉਸ ਦੀ ਮੌਤ ਹੋ ਗਈ। ਉਨਾ ਕਿਹਾ ਕਿ ਪੁਲਿਸ ਨੇ ਮ੍ਰਿਤਕ ਕੁਲਵਿੰਦਰ ਕੌਰ ਦੇ ਪਿਤਾ ਕਰਨੈਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Published by: Ashish Sharma
First published: December 17, 2020, 3:09 PM IST
ਹੋਰ ਪੜ੍ਹੋ
ਅਗਲੀ ਖ਼ਬਰ