• Home
 • »
 • News
 • »
 • punjab
 • »
 • I AM NUMBER ONE WE WILL WIN PUNJAB WE HAVE COME FORWARD TO SAVE PUNJAB CAPTAIN

ਮੈਂ ਹੀ ਹਾਂ ਨੰਬਰ ਵੰਨ, ਅਸੀਂ ਪੰਜਾਬ ਜਿੱਤਾਂਗੇ, ਮੇਰੇ ਜਾਣ ਪਿੱਛੋਂ ਬੇੜਾ ਗਰਕ ਕਰ ਦਿੱਤੈ: ਕੈਪਟਨ

ਮੈਂ ਹੀ ਹਾਂ ਨੰਬਰ ਵੰਨ, ਅਸੀਂ ਪੰਜਾਬ ਜਿੱਤਾਂਗੇ, ਮੇਰੇ ਜਾਣ ਪਿੱਛੋਂ ਪੰਜਾਬ ਦਾ ਬੇੜਾ ਗਰਕ ਕਰ ਦਿੱਤੈ: ਕੈਪਟਨ (ਫਾਇਲ ਫੋਟੋ)

ਮੈਂ ਹੀ ਹਾਂ ਨੰਬਰ ਵੰਨ, ਅਸੀਂ ਪੰਜਾਬ ਜਿੱਤਾਂਗੇ, ਮੇਰੇ ਜਾਣ ਪਿੱਛੋਂ ਪੰਜਾਬ ਦਾ ਬੇੜਾ ਗਰਕ ਕਰ ਦਿੱਤੈ: ਕੈਪਟਨ (ਫਾਇਲ ਫੋਟੋ)

 • Share this:
  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੰਡੀਗੜ੍ਹ ਦੇ ਸੈਕਟਰ-9 ਵਿਚ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਦਫ਼ਤਰ ਖੋਲ੍ਹਿਆ।

  ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਚੋਣਾਂ ਲਈ ਘੱਟ ਸਮਾਂ ਰਹਿਣਾ ਕੋਈ ਚੁਣੌਤੀ ਨਹੀਂ ਹੈ ਕਿਉਂਕਿ ਉਹ ਹੀ ਪੰਜਾਬ ਵਿਚ ਇਕ ਨੰਬਰ ਦੇ ਆਗੂ ਹਨ। ਉਨ੍ਹਾਂ ਦੱਸਿਆ ਕਿ ਸਾਲ 1980 ਵਿਚ ਉਨ੍ਹਾਂ ਅਕਾਲੀ ਦਲ ਦੇ ਅਜੀਤ ਸਿੰਘ ਨੂੰ 14 ਦਿਨਾਂ ਵਿਚ ਹਰਾਇਆ ਸੀ। ਉਸ ਵੇਲੇ ਉਹ ਡੇਢ ਲੱਖ ਵੋਟਾਂ ਨਾਲ ਜਿੱਤੇ ਸਨ।

  ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਸਮੀ ਤੌਰ ਉਤੇ ਆਪਣੀ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਨੇ ਆਪਣੇ ਪਾਰਟੀ ਦਫਤਰ ਦਾ ਅੱਜ ਚੰਡੀਗੜ੍ਹ ਵਿਚ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਮੈਂ ਹੀ ਪੰਜਾਬ ਦਾ ਨੰਬਰ ਵੰਨ ਆਗੂ ਹਾਂ, ਅਸੀਂ ਪੰਜਾਬ ਜਿੱਤਾਂਗੇ। ਉਨ੍ਹਾਂ ਕਿਹਾ ਕਿ ਮੇਰੇ ਜਾਣ ਪਿੱਛੋਂ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ।

  ਸਰਕਾਰ ਦੇ ਐਲਾਨਾਂ ਉਤੇ ਹਾਸਾ ਆਉਂਦਾ ਹੈ, ਹੁਣ ਦੋ ਮਹੀਨਿਆਂ ਬਾਅਦ ਜ਼ਾਬਤਾ ਲੱਗ ਜਾਣੈ ਤੇ ਇਹ ਐਲਾਨ ਕਰੀ ਜਾਂਦੇ ਹਨ। ਇਹ ਸਭ ਲੋਕਾਂ ਨੂੰ ਮੂਰਖ ਬਣਾਉਣ ਵਾਲਾ ਕੰਮ ਹੈ।

  ਇਸ ਮੌਕੇ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਤੇ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਸੰਯੁਕਤ ਨਾਲ ਰਲ ਕੇ ਚੋਣਾਂ ਲੜੇਗੀ ਤੇ ਪੰਜਾਬ ਵਿਚ ਸਰਕਾਰ ਬਣਾਵੇਗੀ।

  ਉਨ੍ਹਾਂ ਕਿਹਾ ਕਿ ਮੈਂਬਰਸ਼ਿਪ ਮੁਹਿੰਮ 10 ਦਿਨਾਂ ਤੋਂ ਸ਼ੁਰੂ ਹੈ। ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਨਾਲ ਸਾਰੇ ਮਸਲੇ ਹੱਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੱਖ ਮੰਤਰੀ ਹੁੰਦਿਆਂ ਆਪਣੇ 92 ਫੀਸਦੀ ਚੋਣ ਵਾਅਦੇ ਪੂਰੇ ਕਰ ਦਿੱਤੇ ਸਨ।
  Published by:Gurwinder Singh
  First published: