Home /News /punjab /

ਮੁਹਾਲੀ ’ਚ IPL ਮੈਚ ਨਾ ਕਰਾਉਣ ਤੋਂ ਮੈਂ ਹੈਰਾਨ ਹਾਂ, ਕ੍ਰਿਕਟ ਬੋਰਡ ਫੈਸਲੇ 'ਤੇ ਮੁੜ ਵਿਚਾਰ ਕਰੇ: ਕੈਪਟਨ

ਮੁਹਾਲੀ ’ਚ IPL ਮੈਚ ਨਾ ਕਰਾਉਣ ਤੋਂ ਮੈਂ ਹੈਰਾਨ ਹਾਂ, ਕ੍ਰਿਕਟ ਬੋਰਡ ਫੈਸਲੇ 'ਤੇ ਮੁੜ ਵਿਚਾਰ ਕਰੇ: ਕੈਪਟਨ

ਕੈਪਟਨ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ ਸਾਲ 2022 ਦੀਆਂ ਚੋਣਾਂ: ਰਾਵਤ ( ਫਾਈਲ ਫੋਟੋ)

ਕੈਪਟਨ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ ਸਾਲ 2022 ਦੀਆਂ ਚੋਣਾਂ: ਰਾਵਤ ( ਫਾਈਲ ਫੋਟੋ)

  • Share this:

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਮੁਹਾਲੀ ’ਚ ਆਈਪੀਐੱਲ ਮੈਚ ਨਾ ਕਰਾਉਣ ਤੋਂ ਮੈਂ ਹੈਰਾਨ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਨੂੰ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚੋਂ ਬਾਹਰ ਕਰਨ ਦੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਫੈਸਲੇ ਤੋਂ ਉਹ ਹੈਰਾਨ ਹਨ।

    ਉਨ੍ਹਾਂ ਕ੍ਰਿਕਟ ਬੋਰਡ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਕਿ ਮੁਹਾਲੀ ਵਿੱਚ ਆਈਪੀਐੱਲ ਮੈਚ ਨਾ ਹੋਵੇ। ਪੰਜਾਬ ਸਰਕਾਰ ਇਥੇ ਮੈਚਾਂ ਲਈ ਪੁਖਤਾ ਸੁਰੱਖਿਆ ਪ੍ਰਬੰਧ ਕਰੇਗੀ।

    ਮੁੱਖ ਮੰਤਰੀ ਨੇ ਟਵੀਟ ਕੀਤਾ, “ਮੈਂ ਆਗਾਮੀ ਆਈਪੀਐੱਲ ਸੀਜ਼ਨ ਲਈ ਮੁਹਾਲੀ ਕ੍ਰਿਕਟ ਸਟੇਡੀਅਮ ਨੂੰ ਬਾਹਰ ਕਰਨ ਤੋਂ ਹੈਰਾਨ ਹਾਂ। ਮੈਂ ਬੀਸੀਸੀਆਈ ਅਤੇ ਆਈਪੀਐੱਲ ਨੂੰ ਆਪਣੇ ਫੈਸਲੇ ਉੱਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦਾ ਹਾਂ। 

    Published by:Gurwinder Singh
    First published:

    Tags: Captain Amarinder Singh, IPL