Home /News /punjab /

AAP ਨੂੰ ਮੇਰੇ ਬੇਨਤੀ ਹੈ, ਜੌੜਾਮਾਜਰਾ ਨੂੰ ਨਵੇਂ ਹਸਪਤਾਲ ਤੋਂ ਦੂਰ ਹੀ ਰੱਖਣ: ਸੁਨੀਲ ਜਾਖੜ

AAP ਨੂੰ ਮੇਰੇ ਬੇਨਤੀ ਹੈ, ਜੌੜਾਮਾਜਰਾ ਨੂੰ ਨਵੇਂ ਹਸਪਤਾਲ ਤੋਂ ਦੂਰ ਹੀ ਰੱਖਣ: ਸੁਨੀਲ ਜਾਖੜ

(ਫਾਇਲ ਫੋਟੋ)

(ਫਾਇਲ ਫੋਟੋ)

ਸੁਨੀਲ ਜਾਖੜ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਹੈ ਕਿ ਇਸ ਹਸਪਤਾਲ ਤੋਂ ਸੂਬੇ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਦੂਰ ਹੀ ਰੱਖਣ। ਉਨ੍ਹਾਂ ਕਿਹਾ ਕਿ ਮੇਰੀ ਬੇਨਤੀ ਹੈ ਕਿ ਆਪਣੇ ਵਾਲੇ ਸਿਹਤ ਮੰਤਰੀ ਨੂੰ ਇਸ ਤੋਂ ਦੂਰ ਹੀ ਰੱਖਣ ਕਿਉਂਕਿ ਹਸਪਤਾਲ ਬਣ ਜਾਣਗੇ, ਬਿਲਡਿੰਗਾਂ ਬਣ ਜਾਣਗੀਆਂ ਪਰ ਡਾਕਟਰ ਸਭ ਤੋਂ ਜ਼ਰੂਰੀ ਹਨ।

ਹੋਰ ਪੜ੍ਹੋ ...
 • Share this:

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਿਊ ਚੰਡੀਗੜ੍ਹ (ਮੁੱਲਾਂਪੁਰ ਗਰੀਬਦਾਸ) ਵਿਖੇ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਦੀ ਸਹਾਇਤਾ ਪ੍ਰਾਪਤ ਅਤੇ 660 ਕਰੋੜ ਰੁਪਏ ਨਾਲ ਬਣਾਏ ਟਾਟਾ ਮੈਮੋਰੀਅਲ ਸੈਂਟਰ (ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ) ਦੇਸ਼ ਨੂੰ ਸਮਰਪਿਤ ਕਰਨਗੇ।

  ਇਸ ਮੌਕੇ ਭਾਜਪਾ ਆਗੂ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਹੈ ਕਿ ਇਸ ਹਸਪਤਾਲ ਤੋਂ ਸੂਬੇ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਦੂਰ ਹੀ ਰੱਖਣ। ਉਨ੍ਹਾਂ ਕਿਹਾ ਕਿ ਮੇਰੀ ਬੇਨਤੀ ਹੈ ਕਿ ਆਪਣੇ ਵਾਲੇ ਸਿਹਤ ਮੰਤਰੀ ਨੂੰ ਇਸ ਤੋਂ ਦੂਰ ਹੀ ਰੱਖਣ ਕਿਉਂਕਿ ਹਸਪਤਾਲ ਬਣ ਜਾਣਗੇ, ਬਿਲਡਿੰਗਾਂ ਬਣ ਜਾਣਗੀਆਂ ਪਰ ਡਾਕਟਰ ਸਭ ਤੋਂ ਜ਼ਰੂਰੀ ਹਨ।


  ਉਨ੍ਹਾਂ ਕਿਹਾ ਕਿ ਪੰਜਾਬ ਨੂੰ ਵੱਡੀ ਸੌਗਾਤ ਮਿਲੀ ਹੈ। ਮੈਂ ਚਾਹੁੰਦਾ ਹਾਂ ਕਿ ਕੋਈ ਵਿਵਾਦ ਨਾ ਹੋਵੇ। ਚੰਗੀਆਂ ਸਿਹਤ ਸਹੂਲਤਾਂ ਦੀ ਪੰਜਾਬ ਵਾਸੀਆਂ ਨੂੰ ਲੋੜ ਹੈ। ਇਸ ਲਈ ਸਾਡਾ ਸਿਹਤ ਮੰਤਰੀ ਇਸ ਹਸਪਤਾਲ ਤੋਂ ਦੂਰ ਹੀ ਰਹੇ। ਤਾਂ ਜੋ ਕੋਈ ਵਿਵਾਦ ਨਾ ਹੋਵੇ।

  ਦੱਸ ਦਈਏ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨਾਲ ਕਥਿਤ ਬਦਸਲੂਕੀ ਦਾ ਮਾਮਲਾ ਕਾਫੀ ਭਖਿਆ ਸੀ, ਜਿਸ ਪਿੱਛੋਂ ਰਾਜ ਬਹਾਦਰ ਨੇ ਅਸਤੀਫਾ ਦੇ ਦਿੱਤਾ ਸੀ।

  Published by:Gurwinder Singh
  First published:

  Tags: Chetan Singh Jaudamajra, Sunil Jakhar