ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ ਮਾਣਹਾਨੀ ਦਾ ਕੇਸ ਕਰਾਂਗਾ: ਸੁਖਬੀਰ ਬਾਦਲ
ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ ਮਾਣਹਾਨੀ ਦਾ ਕੇਸ ਕਰਾਂਗਾ: ਸੁਖਬੀਰ ਬਾਦਲ
- news18-Punjabi
- Last Updated: April 19, 2021, 10:07 PM IST
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਉਹ ਕੋਟਕਪੁਰਾ ਫਾਇਰਿੰਗ ਕੇਸ ਦੇ ਗਵਾਹ ਅਜੀਤ ਸਿੰਘ ਨੂੰ ਕਦੇ ਨਹੀਂ ਮਿਲੇ ਅਤੇ ਕੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਇਹ ਝੂਠਾ ਦਾਅਵਾ ਕਿ ਮੈਂ ਗਵਾਹ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਨੌਕਰੀ ਦੇਣ ਦਾ ਵਾਅਦਾ ਕਰ ਕੇ ਉਸ ਨੂੰ ਭਲੋਣ ਦੀ ਕੋਸ਼ਿਸ਼ ਕੀਤੀ, ਕਰਨ ਲਈ ਉਹਨਾਂ ਖਿਲਾਫ ਮਾਣਹਾਨੀ ਦਾ ਕੇਸ ਕਰਨਗੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦਾ ਖੁਮਾਰ ਚੜ੍ਹਿਆ ਹੋਇਆ ਸੀ ਤੇ ਇਸੇ ਮਕਸਦ ਲਈ ਉਸ ਨੇ ਇਹ ਦੂਸ਼ਣਬਾਜ਼ੀ ਦਾ ਪੱਤਰ ਸੂਬੇ ਦੇ ਡੀ ਜੀ ਪੀ ਨੁੰ ਭੇਜ ਕੇ ਝੂਠੇ ਦੋਸ਼ ਲਗਾਏ।
ਉਹਨਾਂ ਕਿਹਾ ਕਿ ਆਈਜੀ ਨੂੰ ਪਹਿਲਾਂ ਹੀ ਹਾਈ ਕੋਰਟ ਵਿਚ ਚੱਲ ਰਹੇ ਕੋਟਕਪੁਰਾ ਫਾਇਰਿੰਗ ਕੇਸ ਦੀ ਕਾਰਵਾਈ ਤੋਂ ਪਤਾ ਸੀ ਕਿ ਉਸ ਦੀ ਜਾਂਚ ਰੱਦ ਕਰ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਤਾਜ਼ਾ ਦੂਸ਼ਣਬਾਜ਼ੀ ਅਸਲ ਵਿਚ ਉਸ ਦੀ ਭਾਰੀ ਨਮੋਸ਼ੀ ਦਾ ਨਤੀਜਾ ਹੈ ਜਿਸ ਦਾ ਮਕਸਦ ਕਾਂਗਰਸ ਪਾਰਟੀ ਦੇ ਸਿਆਸੀ ਏਜੰਡੇ ’ਤੇ ਤਿੰਨ ਸਾਲ ਚੱਲਣ ਮਗਰੋਂ ਕੇਸ ਦਾ ਸਿਆਸੀਕਰਨ ਕਰਨਾ ਹੈ। ਉਹਨਾਂ ਕਿਹਾ ਕਿ ਆਈ ਜੀ ਨੇ ਕਾਂਗਰਸ ਸਰਕਾਰ ਦੇ ਇਸ਼ਾਰੇ ’ਤੇ ਅਕਾਲੀ ਦਲ ਅਤੇ ਇਸ ਦੀ ਸੀਨੀਅਰ ਲੀਡਰਸ਼ਿਪ ਨੁੰ ਕੇਸ ਵਿਚ ਫਸਾਉਣ ਦਾ ਯਤਨ ਕੀਤਾ ਪਰ ਉਹ ਇਸ ਕੰਮ ਵਿਚ ਅਸਫਲ ਰਿਹਾ। ਉਹਨਾਂ ਕਿਹਾ ਕਿ ਹੁਣ ਉਹ ਸੀਨੀਅਰ ਅਕਾਲੀ ਲੀਡਰਸ਼ਿਪ ਨੁੰ ਬਦਨਾਮ ਕਰਨ ਲਈ ਚਿੱਠੀ ਦਾ ਤਰੀਕਾ ਵਰਤ ਰਿਹਾ ਹੈ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਇਹ ਆਈਜੀ ਵੱਲੋਂ ਅਸਲ ਦੋਸ਼ੀਆਂ ਨੁੰ ਫੜਨ ਦੀ ਥਾਂ ਆਪਣੇ ਸਰਕਾਰੀ ਅਹੁਦੇ ਦੀ ਆਪਣੇ ਸਿਆਸੀ ਆਕਾਸ਼ਾਂ ਨੁੰ ਖੁਸ਼ ਕਰਨ ਵਾਸਤੇ ਘੋਰ ਦੁਰਵਰਤੋਂ ਦਾ ਸਪਸ਼ਟ ਮਾਮਲਾ ਹੈ।ਸ੍ਰੀ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਜੀਤ ਸਿਘ ਨੇ ਵੀ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਸ ਨੁੰ ਕਿਸੇ ਨੇ ਵੀ ਸ਼੍ਰੋਮਣੀ ਵਿਚ ਨੌਕਰੀ ਦੁਆਉਣ ਲਈ ਪਹੁੰਚ ਨਹੀਂ ਕੀਤੀ ਤੇ ਉਸ ਨੇ ਆਪ ਨੌਕਰੀ ਵਾਸਤੇ ਸਿੱਖ ਸੰਸਥਾ ਕੋਲ ਪਹੁੰਚ ਕੀਤੀ ਸੀ।
ਉਹਨਾਂ ਕਿਹਾ ਕਿ ਗਵਾਹ ਨੇ ਇਹ ਵੀ ਦੱਸਿਆ ਸੀ ਕਿ ਉਸ ਦੀ ਬੇਨਤੀ ਹਾਲੇ ਪੈਂਡਿੰਗ ਪਈ ਹੈ ਤੇ ਸ਼੍ਰੋਮਣੀ ਕਮੇਟੀ ਨੇ ਉਸ ਨੁੰ ਨੌਕਰੀ ਦੀ ਕੋਈ ਪੇਸ਼ਕਸ਼ ਨਹੀਂ ਕੀਤੀ। ਉਹਨਾਂ ਕਿਹਾ ਕਿ ਮੇਰੇ ਵਕੀਲ ਇਸ ਕੇਸ ਦੀ ਜਾਂਚ ਕਰ ਰਹੇ ਹਨ ਤਾਂ ਜੋ ਕਿ ਪਤਾ ਲਾਇਆ ਜਾ ਸਕੇ ਕਿ ਕਿਤੇ ਮੈਨੂੰ ਬਦਨਾਮ ਕਰਨ ਲਈ ਵੱਡੀ ਸਾਜ਼ਿਸ਼ ਤਾਂ ਨਹੀਂ ਰਚੀ ਜਾ ਰਹੀ ਕਿਉਂਕਿ ਇਹ ਮੀਡੀਆ ਦਾ ਫਰਜ਼ ਬਣਦਾ ਹੈ ਕਿ ਉਹ ਸ਼ਰਾਰਤੀ ਸੰਚਾਰ ਤੋਂ ਦੂਰ ਰਹੇ ਜਿਸ ਦਾ ਕੋਈ ਆਧਾਰ ਨਹੀਂ ਹੈ ਤੇ ਜਿਸ ਦਾ ਮਕਸਦ ਇਕ ਜਨਤਕ ਸ਼ਖਸੀਅਤ ਨੁੰ ਖਿਲਾਫ ਬਦਲਾਖੋਰੀ ਹੈ।
ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਹਨਾਂ ਘਟਨਾਵਾਂ ਪਿੱਛੇ ਜ਼ਿੰਮੇਵਾਰ ਅਨਸਰਾਂ ਦਾ ਪਤਾ ਲਾਉਣ ਦੀ ਥਾਂ ਕਾਂਗਰਸ ਸਰਕਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੁੰ ਮੇਰੇ ਖਿਲਾਫ ਵਰਤ ਕੇ ਮਾਮਲੇ ਦਾ ਸਿਆਸੀਕਰਨ ਕਰ ਰਹੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦਾ ਖੁਮਾਰ ਚੜ੍ਹਿਆ ਹੋਇਆ ਸੀ ਤੇ ਇਸੇ ਮਕਸਦ ਲਈ ਉਸ ਨੇ ਇਹ ਦੂਸ਼ਣਬਾਜ਼ੀ ਦਾ ਪੱਤਰ ਸੂਬੇ ਦੇ ਡੀ ਜੀ ਪੀ ਨੁੰ ਭੇਜ ਕੇ ਝੂਠੇ ਦੋਸ਼ ਲਗਾਏ।
ਉਹਨਾਂ ਕਿਹਾ ਕਿ ਆਈਜੀ ਨੂੰ ਪਹਿਲਾਂ ਹੀ ਹਾਈ ਕੋਰਟ ਵਿਚ ਚੱਲ ਰਹੇ ਕੋਟਕਪੁਰਾ ਫਾਇਰਿੰਗ ਕੇਸ ਦੀ ਕਾਰਵਾਈ ਤੋਂ ਪਤਾ ਸੀ ਕਿ ਉਸ ਦੀ ਜਾਂਚ ਰੱਦ ਕਰ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਤਾਜ਼ਾ ਦੂਸ਼ਣਬਾਜ਼ੀ ਅਸਲ ਵਿਚ ਉਸ ਦੀ ਭਾਰੀ ਨਮੋਸ਼ੀ ਦਾ ਨਤੀਜਾ ਹੈ ਜਿਸ ਦਾ ਮਕਸਦ ਕਾਂਗਰਸ ਪਾਰਟੀ ਦੇ ਸਿਆਸੀ ਏਜੰਡੇ ’ਤੇ ਤਿੰਨ ਸਾਲ ਚੱਲਣ ਮਗਰੋਂ ਕੇਸ ਦਾ ਸਿਆਸੀਕਰਨ ਕਰਨਾ ਹੈ। ਉਹਨਾਂ ਕਿਹਾ ਕਿ ਆਈ ਜੀ ਨੇ ਕਾਂਗਰਸ ਸਰਕਾਰ ਦੇ ਇਸ਼ਾਰੇ ’ਤੇ ਅਕਾਲੀ ਦਲ ਅਤੇ ਇਸ ਦੀ ਸੀਨੀਅਰ ਲੀਡਰਸ਼ਿਪ ਨੁੰ ਕੇਸ ਵਿਚ ਫਸਾਉਣ ਦਾ ਯਤਨ ਕੀਤਾ ਪਰ ਉਹ ਇਸ ਕੰਮ ਵਿਚ ਅਸਫਲ ਰਿਹਾ।