• Home
  • »
  • News
  • »
  • punjab
  • »
  • I WILL TELL BHARTI SINGH WHO IS COMMENTING ON BEARD AND MUSTACHE WHAT SARDAR IS BABBU MANN

ਦਾੜ੍ਹੀ-ਮੁੱਛਾਂ 'ਤੇ ਕੁਮੈਂਟ ਕਰਨ ਵਾਲੀ ਭਾਰਤੀ ਸਿੰਘ ਨੂੰ ਦੱਸਾਂਗੇ ਕਿ ਸਰਦਾਰ ਕੀ ਹੁੰਦੇ ਨੇ: ਬੱਬੂ ਮਾਨ

(ਫਾਇਲ ਫੋਟੋ)

  • Share this:
    Bharti Singh Apologises: ਦਾੜ੍ਹੀ ਮੁੱਛ ਨੂੰ ਲੈ ਕੇ ਦਿੱਤੇ ਆਪਣੇ ਬਿਆਨ ਲਈ ਕਾਮੇਡੀਅਨ ਭਾਰਤੀ ਸਿੰਘ ਨੇ ਮੁਆਫੀ ਮੰਗ ਲਈ ਹੈ। ਸੋਮਵਾਰ ਨੂੰ ਇੰਸਟਾਗ੍ਰਾਮ 'ਤੇ ਉਸ ਨੇ ਇੱਕ ਵੀਡੀਓ ਜਾਰੀ ਕੀਤਾ ਤੇ ਕਿਹਾ ਕਿ ਉਹ ਸਿਰਫ ਕਾਮੇਡੀ ਕਰ ਰਹੀ ਸੀ।

    ਭਾਰਤੀ ਨੇ ਕਿਹਾ ਕਿ ਮੈਂ ਲੋਕਾਂ ਨੂੰ ਖੁਸ਼ ਕਰਨ ਲਈ ਕਾਮੇਡੀ ਕਰਦੀ ਹਾਂ, ਕਿਸੇ ਦਾ ਦਿਲ ਦੁਖਾਉਣ ਲਈ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਮੇਰੀਆਂ ਗੱਲਾਂ ਨਾਲ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਮੈਨੂੰ ਆਪਣੀ ਭੈਣ ਸਮਝ ਕੇ ਮੁਆਫ਼ ਕਰ ਦੇਣਾ।

    ਉਧਰ, ਪੰਜਾਬੀ ਗਾਇਕ ਬੱਬੂ ਮਾਨ ਨੇ ਇਕ ਸ਼ੋਅ ਦੌਰਾਨ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਸਾਡੇ ਰੂਬਰੂ ਕਰੋ, ਫਿਰ ਦੱਸਾਂਗੇ ਕਿ ਸਰਕਾਰ ਕੀ ਹੁੰਦੇ ਹਨ। ਉਨ੍ਹਾਂ ਆਖਿਆ ਕਿ ਮੈਂ ਵੀ ਆਖ ਦਿੰਦਾ ਹਾਂ ਕਿ ਮੈਂ ਸਿੱਖ ਹਾਂ ਪਰ ਸਿੱਖ ਬਣਨਾ ਬੜਾ ਔਖਾ ਹੈ। ਸਿੱਖਾਂ ਉਤੇ ਹਮੇਸ਼ਾਂ ਕੁਮੈਂਟ ਕੀਤੇ ਜਾਂਦੇ ਹਨ। ਇਨ੍ਹਾਂ ਲੋਕਾਂ ਨੂੰ ਸਾਡੇ ਰੂਬਰੂ ਕਰੋ, ਫਿਰ ਦੱਸਾਂਗੇ ਕਿ ਸਰਕਾਰ ਕੀ ਹੁੰਦੇ ਹਨ।



    ਦਰਅਸਲ ਹਾਲ ਹੀ ਵਿੱਚ ਭਾਰਤੀ ਸਿੰਘ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਦਾੜ੍ਹੀ ਮੁੱਛਾਂ ਨੂੰ ਲੈ ਕੇ ਕਾਮੇਡੀ ਕਰਦੀ ਨਜ਼ਰ ਆ ਰਹੀ ਸੀ। ਇੱਕ ਟੀਵੀ ਸ਼ੋਅ ਵਿੱਚ ਭਾਰਤੀ ਸਿੰਘ ਇਹ ਕਹਿੰਦੇ ਹੋਏ ਨਜ਼ਰ ਆ ਰਹੀ ਹੈ, ਮੁੱਛ ਕਿਉਂ ਨਹੀਂ ਚਾਹੀਦੀ ? ਦਾੜ੍ਹੀ ਮੁੱਛਾਂ ਦੇ ਬਹੁਤ ਫਾਇਦੇ ਹੁੰਦੇ ਹਨ।

    ਦੁੱਧ ਪੀਓ ਤੇ ਦਾੜ੍ਹੀ ਨੂੰ ਮੂੰਹ ਵਿੱਚ ਪਾਓ, ਸੇਵੀਆਂ ਦਾ ਟੇਸਟ ਆਉਂਦਾ ਹੈ। ਮੇਰੇ ਕਈ ਦੋਸਤਾਂ ਦੇ ਵਿਆਹ ਹੋਏ ਹਨ ਜਿਨ੍ਹਾਂ ਦੇ ਪਤੀਆਂ ਦੀਆਂ ਐਨੀਆਂ ਐਨੀਆਂ ਦਾੜ੍ਹੀਆਂ ਹਨ। ਉਹ ਸਾਰਾ ਦਿਨ ਦਾੜ੍ਹੀ ਵਿੱਚੋਂ ਜੂਆਂ ਕੱਢਦੀਆਂ ਰਹਿੰਦੀਆਂ ਹਨ।
    Published by:Gurwinder Singh
    First published: