
ਆਇਲੈਟਸ ਸੈਂਟਰ ਮਾਲਿਕਾਂ ਦੀ ਸਰਕਾਰ ਨੂੰ ਚੇਤਾਵਨੀ, ਜੇ ਸੈਂਟਰ ਨਾ ਖੁੱਲ੍ਹੇ ਤਾਂ ਵਿੱਢਣਗੇ ਸੰਘਰਸ਼ (ਸੰਕੇਤਿਕ ਤਸਵੀਰ)
ਰਾਜੀਵ ਸ਼ਰਮਾ
ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਆਇਲੈਟਸ ਸੈਂਟਰ ਚਲਾਉਣ ਵਾਲੇ ਸੈਂਕੜੇ ਸੈਂਟਰ ਮਾਲਿਕਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ 2 ਦਿਨਾਂ ਅੰਦਰ ਸੈਂਟਰ ਖੋਲ੍ਹਣ ਦੇ ਹੁਕਮ ਨਾ ਜਾਰੀ ਕੀਤੇ ਤਾਂ ਅਸੀਂ ਸਾਰੇ ਜ਼ਬਰਦਸਤੀ ਆਪਣੇ ਸੈਂਟਰ ਖੋਲਾਂਗੇ। ਇਸਦੇ ਨਾਲ ਹੀ ਆਉਂਦੀਆਂ ਵਿਧਾਨਸਭਾ ਚੋਣਾਂ ਵਿੱਚ ਸਰਕਾਰ ਦਾ ਬਾਈਕਾਟ ਵੀ ਕਰਾਂਗੇ। ਜੇਕਰ ਇਸ ਔਖੀ ਘੜੀ ਵਿੱਚ ਸਿਆਸਤਦਾਨਾਂ ਨੇ ਸਾਡੀ ਬਾਂਹ ਨਾ ਫੜੀ ਤਾਂ ਉਨ੍ਹਾਂ ਸਿਆਸਤਦਾਨਾਂ ਖਿਲਾਫ ਮੋਰਚਾ ਖੋਲਾਂਗੇ।
ਦਰਅਸਲ ਕੋਰੋਨਾ ਵਾਇਰਸ ਨੂੰ ਲੈਕੇ ਜਾਰੀ ਕੀਤੀਆਂ ਗਈਆਂ ਨਵੀਆਂ ਹਿਦਾਇਤਾਂ ਮੁਤਾਬਿਕ ਸਾਰੇ ਆਇਲਸ ਸੈਂਟਰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਜਿਸਤੋਂ ਬਾਅਦ ਅਜਿਹੇ ਸੈਂਟਰ ਚਲਾਉਣ ਵਾਲੇ ਸਾਰੇ ਲੋਕ ਚਿੰਤਾ ਵਿੱਚ ਹਨ। ਆਇਲਸ ਸੈਂਟਰ ਦੇ ਮਾਲਿਕਾਂ ਦਾ ਕਹਿਣਾ ਹੈ ਕਿ ਸਾਡੇ ਸੈਂਟਰਾਂ ਦੀ ਤੁਲਨਾ ਸਕੂਲਾਂ ਨਾਲ ਨਾ ਕਰਕੇ ਸਾਨੂੰ 50 ਫੀਸਦੀ ਸਟਾਫ ਅਤੇ ਵਿੜਕਾਰਥੀਆਂ ਨਾਲ ਸੈਂਟਰ ਖੋਲਣ ਦੀ ਢਿੱਲ ਦੇਣੀ ਚਾਹੀਦੀ ਹੈ, ਕਿਉਂਕਿ ਸਾਡੇ ਸੈਂਟਰਾਂ ਤੇ ਆਉਣ ਵਾਲੇ ਸਾਰੇ ਸਟੂਡੈਂਟ 18 ਸਾਲ ਤੋਂ ਵੱਧ ਉਮਰ ਦੇ ਹੁੰਦੇ ਹਨ। ਜਿਥੋਂ ਤੱਕ ਕੋਵਿਡ ਨਿਯਮਾਂ ਦੀ ਗੱਲ ਹੈ ਤਾਂ ਸਾਡੇ ਸਾਰੇ ਸਟਾਫ ਅਤੇ ਬੱਚਿਆਂ ਦੀ ਵੈਕਸੀਨੇਸ਼ਨ ਵੀ ਕਾਰਵਾਈ ਜਾਂਦੀ ਹੈ। ਅਜਿਹੇ ਵਿੱਚ ਸਰਕਾਰ ਵੱਲੋਂ ਇਨ੍ਹਾਂ ਸੈਂਟਰਾਂ ਨੂੰ ਬੰਦ ਕਰਕੇ ਜਿੱਥੇ ਸੈਂਟਰ ਮਾਲਿਕਾਂ ਅਤੇ ਉਨ੍ਹਾਂ ਕੋਲ ਕੰਮ ਕਰਨ ਵਾਲੇ ਸਤਾਫ ਨੂੰ ਵਿੱਤੀ ਸੰਕਟ ਵਿੱਚੋਂ ਲੰਘਣਾ ਪੈ ਰਿਹਾ ਹੈ, ਓਥੇ ਹੀ ਸਾਡੇ ਸੈਂਟਰਾਂ ਤੋਂ ਪੜ੍ਹਾਈ ਕਰਕੇ ਵਿਦੇਸ਼ ਜਾਣ ਵਾਲੇ ਵਿਦਿਰਥੀਆਂ ਦਾ ਭਵਿੱਖ ਵੀ ਖਤਰੇ ਵਿੱਚ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।