Home /News /punjab /

ਭਗਵੰਤ ਮਾਨ ਸਹੀ ਮਾਅਨਿਆਂ ਵਿਚ ਇਮਾਨਦਾਰ ਹੈ ਤਾਂ ਕੈਪਟਨ ਦੇ ਮਹਿਲ ’ਚ ਵਿਜੀਲੈਂਸ ਭੇਜੇ: ਬਾਜਵਾ

ਭਗਵੰਤ ਮਾਨ ਸਹੀ ਮਾਅਨਿਆਂ ਵਿਚ ਇਮਾਨਦਾਰ ਹੈ ਤਾਂ ਕੈਪਟਨ ਦੇ ਮਹਿਲ ’ਚ ਵਿਜੀਲੈਂਸ ਭੇਜੇ: ਬਾਜਵਾ

(ਫਾਇਲ ਫੋਟੋ)

(ਫਾਇਲ ਫੋਟੋ)

ਉਨ੍ਹਾਂ ਕਿਹਾ ਕਿ ਮੋਤੀ ਮਹਿਲ ’ਚ ਵਿਜੀਲੈਂਸ ਭੇਜ ਕੇ ਇਸ ਕਥਿਤ ਗਬਨ ਤੋੋਂ ਪਰਦਾ ਚੁੱਕਿਆ ਜਾਵੇ। ਬਾਜਵਾ ਨੇ ਕਿਹਾ ਕਿ ਕੈਪਟਨ ਸਰਕਾਰ ਦੌਰਾਨ ਕਾਂਗਰਸੀ ਵਿਧਾਇਕ ਰਣਦੀਪ ਸਿੰਘ ਨਾਭਾ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਖੇਤੀਬਾੜੀ ਮਸ਼ੀਨਰੀ ਨਾਲ ਸਬੰਧਤ ਬਠਿੰਡਾ ਵਿੱਚ 12000 ਕਰੋੜ ਨਾਲ ਬਣਨ ਵਾਲੇ 34 ਬੈਂਕਾਂ ਦੇ ਮਾਮਲੇ ਵਿੱਚ 3400 ਕਰੋੜ ਰੁਪਏ ਦੇ ਕਥਿਤ ਗਬਨ ਦਾ ਮਾਮਲਾ ਚੁੱਕਿਆ ਸੀ।

ਹੋਰ ਪੜ੍ਹੋ ...
  • Share this:

    ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਕਿ ਜੇਕਰ ਉਹ ਸਹੀ ਮਾਅਨਿਆਂ ਵਿੱਚ ਇਮਾਨਦਾਰ ਹਨ ਤਾਂ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਹੋਏ 3400 ਕਰੋੜ ਰੁਪਏ ਦੇ ਕਥਿਤ ਘੁਟਾਲੇ ਦੀ ਜਾਂਚ ਕਰਵਾਉਣ।

    ਉਨ੍ਹਾਂ ਕਿਹਾ ਕਿ ਮੋਤੀ ਮਹਿਲ ’ਚ ਵਿਜੀਲੈਂਸ ਭੇਜ ਕੇ ਇਸ ਕਥਿਤ ਗਬਨ ਤੋੋਂ ਪਰਦਾ ਚੁੱਕਿਆ ਜਾਵੇ। ਬਾਜਵਾ ਨੇ ਕਿਹਾ ਕਿ ਕੈਪਟਨ ਸਰਕਾਰ ਦੌਰਾਨ ਕਾਂਗਰਸੀ ਵਿਧਾਇਕ ਰਣਦੀਪ ਸਿੰਘ ਨਾਭਾ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਖੇਤੀਬਾੜੀ ਮਸ਼ੀਨਰੀ ਨਾਲ ਸਬੰਧਤ ਬਠਿੰਡਾ ਵਿੱਚ 12000 ਕਰੋੜ ਨਾਲ ਬਣਨ ਵਾਲੇ 34 ਬੈਂਕਾਂ ਦੇ ਮਾਮਲੇ ਵਿੱਚ 3400 ਕਰੋੜ ਰੁਪਏ ਦੇ ਕਥਿਤ ਗਬਨ ਦਾ ਮਾਮਲਾ ਚੁੱਕਿਆ ਸੀ।

    ਉਨ੍ਹਾਂ ਕਿਹਾ ਕਿ ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ ਦਾ ਕਥਿਤ ਭ੍ਰਿਸ਼ਟਾਚਾਰ ਖੁੁਦ ਮੁੱਖ ਮੰਤਰੀ ਵੱਲੋ ਬੇਨਕਾਬ ਕੀਤੇ ਜਾਣ ਦੇ ਬਾਵਜੂਦ ਅੱਜ ਉਹੀ ਵਿਜੈ ਸਿੰਗਲਾ ‘ਆਪ’ ਦੀਆਂ ਮੀਟਿੰਗਾਂ ਅਤੇ ਸਰਕਾਰੀ ਸਮਾਗਮਾਂ ਦਾ ਸ਼ਿੰਗਾਰ ਬਣਦਾ ਆ ਰਿਹਾ ਹੈ। ਸ੍ਰੀ ਬਾਜਵਾ ਨੇ ਅਜਿਹੀਆਂ ਹੋਰ ਮਿਸਾਲਾਂ ਦਿੰਦਿਆਂ ‘ਆਪ’ ਸਰਕਾਰ ’ਤੇ ਦੋਹਰੇ ਮਾਪਦੰਡ ਅਪਣਾਉਣ ਦੇ ਦੋਸ਼ ਵੀ ਲਾਏ।

    ਪ੍ਰਤਾਪ ਸਿੰਘ ਬਾਜਵਾ ਨੇ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੂੰ ਕਾਂਗਰਸ ਦਾ ਖਹਿੜਾ ਛੱਡਣ ਦੀ ਅਪੀਲ ਕੀਤੀ ਹੈ। ਬਾਜਵਾ ਨੇ ਕਿਹਾ ਕਿ ਪਰਨੀਤ ਕੌਰ ਹੁਣ ਕਾਂਗਰਸ ਦਾ ਹਿੱਸਾ ਨਹੀਂ ਹਨ ਅਤੇ ਉਹ ਸਿਰਫ਼ ਲੋਕ ਸਭਾ ਮੈਂਬਰੀ ਬਚਾਉਣ ਲਈ ਹੀ ਪਾਰਟੀ ਨਾਲ ਜੁੜੇ ਹੋਏ ਹਨ। ਬਾਜਵਾ ਨੇ ਕਿਹਾ ਕਿ ਪਰਨੀਤ ਕੌਰ ਦਾ ਇਖਲਾਕੀ ਫ਼ਰਜ਼ ਬਣ ਜਾਂਦਾ ਹੈ ਕਿ ਉਹ ਹੁਣ ਕਾਂਗਰਸ ਦਾ ਖਹਿੜਾ ਛੱਡ ਦੇਣ।

    Published by:Gurwinder Singh
    First published:

    Tags: Captain, Captain Amarinder Singh, Partap Singh Bajwa, Punjab congess