Home /News /punjab /

CM ਮਾਨ ਨੂੰ ਪੇਟ ਦਰਦ ਲਈ ਦਿੱਲੀ ਜਾਣਾ ਪਏ ਤਾਂ ਪੰਜਾਬ ਦੇ ਹਸਪਤਾਲਾਂ ਤੇ ਡਾਕਟਰਾਂ ਬਾਰੇ ਕੀ ਕਹੋਗੇ-ਪ੍ਰਤਾਪ ਬਾਜਵਾ

CM ਮਾਨ ਨੂੰ ਪੇਟ ਦਰਦ ਲਈ ਦਿੱਲੀ ਜਾਣਾ ਪਏ ਤਾਂ ਪੰਜਾਬ ਦੇ ਹਸਪਤਾਲਾਂ ਤੇ ਡਾਕਟਰਾਂ ਬਾਰੇ ਕੀ ਕਹੋਗੇ-ਪ੍ਰਤਾਪ ਬਾਜਵਾ

CM ਭਗਵੰਤ ਮਾਨ ਨੂੰ ਪੇਟ ਦਰਦ ਲਈ ਦਿੱਲੀ ਜਾਣਾ ਪਿਆ ਪੰਜਾਬ ਵਿੱਚ ਕੋਈ ਹਸਪਤਾਲ ਨਹੀਂ ਲੱਭਿਆ-ਪ੍ਰਤਾਪ ਬਾਜਵਾ

CM ਭਗਵੰਤ ਮਾਨ ਨੂੰ ਪੇਟ ਦਰਦ ਲਈ ਦਿੱਲੀ ਜਾਣਾ ਪਿਆ ਪੰਜਾਬ ਵਿੱਚ ਕੋਈ ਹਸਪਤਾਲ ਨਹੀਂ ਲੱਭਿਆ-ਪ੍ਰਤਾਪ ਬਾਜਵਾ

Chief Minister Bhagwant Mann:ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ‘ਜੇ ਸੀਐੱਮ ਭਗਵੰਤ ਮਾਨ ਦੇ ਢਿੱਡ ਵਿੱਚ ਦਰਦ ਸੀ, ਪੇਟ ਦਰਦ ਵਿੱਚ ਵੀ ਦਿੱਲੀ ਜਾਣਾ ਪਿਆ ਤਾਂ ਪੰਜਾਬ ਦੇ ਹਸਪਤਾਲਾਂ ਤੇ ਡਾਕਟਰਾਂ ਬਾਰੇ ਕੀ ਕਹੋਗੇ, ਉਨ੍ਹਾਂ ਨੂੰ ਪੰਜਾਬ ਦਾ ਕੋਈ ਹਸਪਤਾਲ ਨਹੀਂ ਲੱਭਿਆ। ਦਿੱਲੀ ਮਾਡਲ ਤੇ ਹਸਪਤਾਲਾਂ ਨੂੰ ਸੁਧਾਰਨ ਦੀ ਗੱਲ ਕਰਦੇ ਹਨ।’

ਹੋਰ ਪੜ੍ਹੋ ...
 • Share this:
  ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੇਟ ਦਰਦ ਕਾਰਨ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਭਰਤ ਹੋਣ ਨੂੰ ਲੈ ਕੇ ਹੁਣ ਸਿਆਸੀ ਪ੍ਰਤੀਕਰਮ ਵੀ ਆਉਣੇ ਸ਼ੁਰੂ ਹੋ ਗਏ ਹਨ। ਇਸ ਮਾਮਲੇ ਵਿੱਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ‘ਜੇ ਸੀਐੱਮ ਭਗਵੰਤ ਮਾਨ ਦੇ ਢਿੱਡ ਵਿੱਚ ਦਰਦ ਸੀ, ਪੇਟ ਦਰਦ ਵਿੱਚ ਵੀ ਦਿੱਲੀ ਜਾਣਾ ਪਿਆ ਤਾਂ ਪੰਜਾਬ ਦੇ ਹਸਪਤਾਲਾਂ ਤੇ ਡਾਕਟਰਾਂ ਬਾਰੇ ਕੀ ਕਹੋਗੇ, ਉਨ੍ਹਾਂ ਨੂੰ ਪੰਜਾਬ ਦਾ ਕੋਈ ਹਸਪਤਾਲ ਨਹੀਂ ਲੱਭਿਆ। ਦਿੱਲੀ ਮਾਡਲ ਤੇ ਹਸਪਤਾਲਾਂ ਨੂੰ ਸੁਧਾਰਨ ਦੀ ਗੱਲ ਕਰਦੇ ਹਨ।’

  ਉਨ੍ਹਾਂ ਨੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ‘ਰਾਘਵ ਚੱਢਾ ਨੂੰ ਪੰਜਾਬ ਦੇ ਕਿਸੇ ਵੀ ਬੱਸ ਸਟੈਂਡ ਤੇ ਖੜ੍ਹਾ ਕਰ ਕੇ ਦੇਖ ਲਵੋ, ਲੋਕ ਨਹੀਂ ਪਛਾਣ ਸਕਣਗੇ ਪਰ ਸ਼ਾਇਦ ਨਾਲ ਦੇ 50 ਕਮਾਂਡੇ ਵਾਲ ਪਛਾਣ ਲੈਣਗੇ।’

  ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਅਪੋਲੋ ਹਸਪਤਾਲ 'ਚ ਭਰਤੀ, ਇਹ ਬਣੀ ਵਜ੍ਹਾ

  ਦੱਸ ਦੇਈਏ ਕਿ CM ਮਾਨ ਨੂੰ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਅਪੋਲੋ ਹਸਪਤਾਲ 'ਚ ਦਾਖਲ ਕੀਤਾ ਗਿਆ। ਇਨਫੈਕਸ਼ਨ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ CM ਭਗਵੰਤ ਮਾਨ ਦੀ ਸਿਹਤ ਠੀਕ ਹੈ।
  Published by:Sukhwinder Singh
  First published:

  Tags: Bhagwant Mann, Chief Minister, Congress, Hospital, New delhi, Partap Singh Bajwa

  ਅਗਲੀ ਖਬਰ