
ਮੇਰੇ ਕੋਲ ਗ੍ਰਹਿ ਮੰਤਰਾਲਾ ਹੁੰਦਾ ਤਾਂ ਚਿੱਟਾ ਵੇਚਣ ਵਾਲੇ ਅਕਾਲੀਆਂ ਨੂੰ 4 ਦਿਨਾਂ ਵਿਚ ਅੰਦਰ ਕਰਦਾ: ਸਿੱਧੂ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਕੋਲ ਤਾਕਤ ਹੁੰਦੀ ਤਾਂ ਉਹ 4 ਦਿਨਾਂ ਦਿਨਾਂ ਵਿਚ ਅਕਾਲੀਆਂ ਨੂੰ ਅੰਦਰ ਕਰਦਾ। ਬਾਬਾ ਬਕਾਲਾ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸਿਰਫ ਅਹੁਦੇਦਾਰ ਲਾਉਣ ਦੀ ਤਾਕਤ ਹੈ ਉਹ ਵੀ ਲਾਉਣ ਨਹੀਂ ਦਿੱਤੇ ਜਾ ਰਹੇ ਹਨ।
ਉਨ੍ਹਾਂ ਆਪਣੀ ਗ੍ਰਹਿ ਮੰਤਰੀ ਵਾਲੀ ਹਸਰਤ ਬਿਆਨ ਕਰਦਿਆਂ ਕਿਹਾ ਕਿ ਜੇਕਰ ਮੇਰੇ ਕੋਲ ਚਾਰ ਦਿਨ ਵੀ ਇਹ ਤਾਕਤ ਹੁੰਦੀ ਤਾਂ ਇਹ ਚਿੱਟਾ ਵੇਚਣ ਤੇ ਘਾਲਾਮਾਲਾ ਕਰਨ ਵਾਲਿਆਂ ਨੂੰ ਚਾਰ ਦਿਨਾਂ ਵਿਚ ਅੰਦਰ ਕਰਦਾ। ਇਹ ਪੰਜਾਬ ਛੱਡ ਕੇ ਭੱਜਣ ਲਈ ਮਜਬੂਰ ਹੋ ਜਾਂਦੇ।
ਉਨ੍ਹਾਂ ਕਿਹਾ ਕਿ ਉਹ ਇਹ ਮੰਗ ਚਾਰ ਸਾਲ ਤੋਂ ਕਰ ਰਹੇ ਹਨ। ਜੇਕਰ ਉਨ੍ਹਾਂ ਕੋਲ ਚਾਰ ਦਿਨ ਇਹ ਤਾਕਤ ਆ ਜਾਂਦੀ ਤਾਂ ਉਹ ਸਾਰੇ ਅੰਦਰ ਹੁੰਦੇ, ਜਾਂ ਇਹ ਦੇਸ਼ ਛੱਡ ਜਾਂਦੇ।
ਉਨ੍ਹਾਂ ਅਕਾਲੀਆਂ ਅਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕੇਜਰੀਵਾਲ ਸਾਢੇ ਚਾਰ ਸਾਲਾਂ ਤੱਕ ਕਿਥੇ ਸੀ, ਜੋ ਹੁਣ ਵੱਡੇ ਵੱਡੇ ਵਾਅਦੇ ਕਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਵਾਲ ਕੀਤਾ ਕਿ ਉਨ੍ਹਾਂ ਪਿਛਲੇ ਸਾਲ ਵੀ ਕਿਹਾ ਸੀ ਕਿ ਕਰਜ਼ਾ ਮੁਆਫ਼ ਕੀਤਾ ਜਾਵੇਗਾ, ਜਦਕਿ ਪੰਜਾਬ ਸਰਕਾਰ ਦੇ ਸਿਰ ਪਹਿਲਾਂ ਹੀ ਕਰਜ਼ੇ ਦੀ ਵੱਡੀ ਰਕਮ ਖੜ੍ਹੀ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।