Home /News /punjab /

ਜੇ ਮੇਰੇ ਕੋਲ ਪੈਸੇ ਹੁੰਦੇ ਤਾਂ ਮੈਂ ਸਾਰੇ ਪੰਜਾਬ ਨੂੰ ਵੰਡ ਦੇਣੇ ਸੀ: ਚੰਨੀ

ਜੇ ਮੇਰੇ ਕੋਲ ਪੈਸੇ ਹੁੰਦੇ ਤਾਂ ਮੈਂ ਸਾਰੇ ਪੰਜਾਬ ਨੂੰ ਵੰਡ ਦੇਣੇ ਸੀ: ਚੰਨੀ

ਜੇ ਮੇਰੇ ਕੋਲ ਪੈਸੇ ਹੁੰਦੇ ਤਾਂ ਮੈਂ ਸਾਰੇ ਪੰਜਾਬ ਨੂੰ ਵੰਡ ਦੇਣੇ ਸੀ: ਚੰਨੀ

ਜੇ ਮੇਰੇ ਕੋਲ ਪੈਸੇ ਹੁੰਦੇ ਤਾਂ ਮੈਂ ਸਾਰੇ ਪੰਜਾਬ ਨੂੰ ਵੰਡ ਦੇਣੇ ਸੀ: ਚੰਨੀ

ਚੰਨੀ ਨੇ ਕਿਹਾ- ਆਪਾਂ ਤਾਂ ਘਰ ਫੂਕ ਕੇ ਤਮਾਸ਼ਾ ਦੇਖਣ ਵਾਲੇ ਆਂ, ਮੇਰੇ ਕੋਲ ਕੋਈ ਪ੍ਰੋਪਰਟੀ ਨਹੀਂ। ਜੇਕਰ ਮੇਰੇ ਕੋਲ 169 ਕਰੋੜ ਰੁਪਇਆ ਹੋਵੇ ਤਾਂ ਮੈਂ ਸਾਰੇ ਪੰਜਾਬ ਨੂੰ ਵੰਡ ਦੇਵਾਂ, ਸਾਰੇ ਪੰਜਾਬ ਨੂੰ ਰਜਾ ਦੇਵਾਂ।  

  • Share this:
    ਕਾਂਗਰਸ ਵੱਲੋਂ ਚੋਣਾਂ ਲਈ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਮਗਰੋਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪਾਰਟੀ ਨੇ ਗਰੀਬ ਘਰ ਤੋਂ ਉੱਠੇ ਵਿਅਕਤੀ ਨੂੰ ਵੱਡਾ ਮਾਣ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਮ ਆਦਮੀ ਨੂੰ ਬਹੁਤ ਵੱਡੇ ਆਹੁਦੇ ’ਤੇ ਬਿਠਾਇਆ ਹੈ, ਜਿਸ ਦਾ ਉਹ ਤੇ ਪੰਜਾਬ ਦੀ ਜਨਤਾ ਮੁੱਲ ਜ਼ਰੂਰ ਮੋੜੇਗੀ।

    ਇਸ ਮੌਕੇ ਨਿਊਜ਼ 18 ਨਾਲ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ- ਆਪਾਂ ਤਾਂ ਘਰ ਫੂਕ ਕੇ ਤਮਾਸ਼ਾ ਦੇਖਣ ਵਾਲੇ ਆਂ, ਮੇਰੇ ਕੋਲ ਕੋਈ ਪ੍ਰੋਪਰਟੀ ਨਹੀਂ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੂੰ ਘੇਰਦੇ ਹੋਏ ਆਖਿਆ ਕਿ ਉਹ ਆਖ ਰਹੇ ਹਨ ਕਿ ਮੇਰੇ ਕੋਲ ਕਰੋੜਾਂ ਦੀ ਜਾਇਦਾਦ ਹੈ।

    ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਆਪ ਆਗੂ ਪੜ੍ਹਿਆ ਲਿਖਿਆ ਨਹੀਂ ਜਾਂ ਫਿਰ ਸ਼ਰਾਬ ਦੇ ਨਸ਼ੇ ਵਿਚ ਆਖ ਰਿਹਾ ਸੀ। ਮਾਨ ਆਖ ਰਿਹਾ ਹੈ ਕਿ ਮੈਂ ਕਾਗਜ਼ ਭਰਨ ਵੇਲੇ 169 ਕਰੋੜ ਦੀ ਪ੍ਰੋਪਰਟੀ ਲਿਖ ਕੇ ਦਿੱਤੀ ਹੈ।

    ਜੇਕਰ ਮੇਰੇ ਕੋਲ ਇੰਨੀ ਜਾਇਦਾਦ ਹੁੰਦੀ ਤਾਂ ਮੈਨੂੰ ਇਸ ਤਰ੍ਹਾਂ ਭੱਜ ਦੌੜ ਕਰਨ ਦੀ ਕੀ ਲੋੜ ਸੀ। ਜੇਕਰ ਮੇਰੇ ਕੋਲ 169 ਕਰੋੜ ਰੁਪਏ ਹੋਵੇ ਤਾਂ ਮੈਂ ਸਾਰੇ ਪੰਜਾਬ ਨੂੰ ਵੰਡ ਦੇਵਾਂ, ਸਾਰੇ ਪੰਜਾਬ ਨੂੰ ਰਜਾ ਦੇਵਾਂ।

    ਇਸ ਤੋਂ ਪਹਿਲਾਂ ਚੰਨੀ ਨੇ ਆਪਣੇ ਸੰਬੋਧਨ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਰੀਫ਼ਾਂ ਦੇ ਪੁੱਲ ਬੰਨ੍ਹੇ। ਚੰਨੀ ਨੇ ਕਿਹਾ ਕਿ ਉਹ ਦਿਨ ਰਾਤ ਲਾ ਕੇ ਪਾਰਟੀ ਲਈ ਤੇ ਸਰਕਾਰ ਬਣਾਉਣ ਲਈ ਕੰਮ ਕਰਨਗੇ।

    ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਰਹੇ ਤੇ ਇਸ ਦੌਰਾਨ 700 ਦੇ ਕਰੀਬ ਕਿਸਾਨ ਸ਼ਹੀਦ ਵੀ ਹੋ ਗਏ। ਉਨ੍ਹਾਂ ਕਿਹਾ ਕਿ ਭਾਜਪਾ ਤੇ ਦਿੱਲੀ ਦੀ ਆਮ ਆਦਮੀ ਪਾਰਟੀ ਦੇ ਲੋਕ ਕਿਸ ਮੂੰਹ ਨਾਲ ਪੰਜਾਬ ’ਚ ਵੋਟਾਂ ਮੰਗ ਰਹੇ ਹਨ। ਚੰ

    ਨੀ ਨੇ ਕਿਹਾ ਕਿ ਉਹ ਹੁਣ ਤੱਕ ਬੇਦਾਗ ਰਹੇ ਹਨ। 40 ਸਾਲ ਦੇ ਰਾਜਸੀ ਕਰੀਅਰ ’ਚ ਉਨ੍ਹਾਂ ’ਤੇ ਕਿਸੇ ਨੇ ਉਂਗਲ ਨਹੀਂ ਚੁੱਕੀ।
    Published by:Gurwinder Singh
    First published:

    Tags: Assembly Elections 2022, Channi, Charanjit channi most educated CM, Charanjit Singh Channi, Manipur-assembly-elections-2022, Punjab Assembly election 2022

    ਅਗਲੀ ਖਬਰ