ਜੇ ਜਾਂਚ ਟੀਮ ਅੱਗੇ ਪੇਸ਼ ਨਾ ਹੋਵੇ ਤਾਂ ਸਿੱਖ ਜਥੇਬੰਦੀਆਂ ਬਾਦਲ ਦੇ ਘਰ ਅੱਗੇ ਕਰਨਗੀਆਂ ਰੋਸ ਮੁਜ਼ਾਹਰਾ: ਦਾਦੂਵਾਲ

News18 Punjabi | News18 Punjab
Updated: June 14, 2021, 8:07 PM IST
share image
ਜੇ ਜਾਂਚ ਟੀਮ ਅੱਗੇ ਪੇਸ਼ ਨਾ ਹੋਵੇ ਤਾਂ ਸਿੱਖ ਜਥੇਬੰਦੀਆਂ ਬਾਦਲ ਦੇ ਘਰ ਅੱਗੇ ਕਰਨਗੀਆਂ ਰੋਸ ਮੁਜ਼ਾਹਰਾ: ਦਾਦੂਵਾਲ
ਜੇ ਜਾਂਚ ਟੀਮ ਅੱਗੇ ਪੇਸ਼ ਨਾ ਹੋਵੇ ਤਾਂ ਸਿੱਖ ਜਥੇਬੰਦੀਆਂ ਬਾਦਲ ਦੇ ਘਰ ਅੱਗੇ ਕਰਨਗੀਆਂ ਰੋਸ ਮੁਜ਼ਾਹਰਾ: ਦਾਦੂਵਾਲ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
Munish Garg

''ਬਰਗਾੜੀ ਬੇਅਦਬੀ ਕਾਂਡ ਤੋਂ ਬਾਅਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਿੱਖਾਂ ਉੱਪਰ ਕੋਟਕਪੂਰਾ ਚੌਕ ਵਿਚ ਕੀਤੇ ਲਾਠੀਚਾਰਜ ਦੀ ਜਾਂਚ ਆਈਜੀ ਐਲ ਕੇ ਯਾਦਵ ਦੀ ਵਿਸੇਸ਼ ਜਾਂਚ ਟੀਮ ਕਰ ਰਹੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਜਾਂਚ ਵਿਚ ਪੁੱਛ ਗਿੱਛ ਕਰਨ ਲਈ ਸੰਮਨ ਜਾਰੀ ਕੀਤੇ ਗਏ ਸਨ ਪਰ ਪ੍ਰਕਾਸ਼ ਸਿੰਘ ਬਾਦਲ ਨੇ ਸਿਹਤ ਠੀਕ ਨਾ ਹੋਣ ਬਾਰੇ ਆਖ ਕੇ ਜਾਂਚ ਟੀਮ ਨੂੰ ਸਹਿਯੋਗ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ।''

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਕ ਪ੍ਰੈੱਸ ਨੋਟ ਰਾਹੀਂ ਮੀਡੀਆ ਨਾਲ ਕੀਤਾ। ਉਨ੍ਹਾਂ ਕਿਹਾ ਕੇ ਕਾਨੂੰਨ ਸਭ ਵਾਸਤੇ ਬਰਾਬਰ ਹੈ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂਚ ਟੀਮ ਦਾ ਸਹਿਯੋਗ ਦੇਣਾ ਚਾਹੀਦਾ ਹੈ ਤੇ ਉਸ ਕੋਲੋਂ ਸਖ਼ਤੀ ਨਾਲ ਪੁੱਛ ਗਿੱਛ ਹੋਣੀ ਚਾਹੀਦੀ ਹੈ।
ਜਥੇਦਾਰ ਦਾਦੂਵਾਲ ਨੇ ਕਿਹਾ ਕੇ ਕੱਲ੍ਹ ਮਾਇਆਵਤੀ ਨੂੰ ਫੋਨ ਉਤੇ ਸਿਹਤ ਬਿਲਕੁਲ ਠੀਕ ਹੋਣ ਦਾ ਦਾਅਵਾ ਬਾਦਲ ਕਰ ਰਿਹਾ ਸੀ ਤਾਂ ਅੱਜ ਜਾਂਚ ਦੇ ਨਾਮ ਉਤੇ ਸਿਹਤ ਖਰਾਬ ਕਿਉਂ ਹੋ ਗਈ ਹੈ। ਜੇਕਰ ਸਾਬਕਾ ਮੁੱਖ ਮੰਤਰੀ ਦੀ ਸਿਹਤ ਨਾਸਾਜ਼ ਹੈ ਤਾਂ ਉਹ 10 ਦਿਨ ਦਾ ਸਮਾਂ ਲੈ ਸਕਦਾ ਹੈ ਪਰ ਜਾਂਚ ਦਾ ਹਿੱਸਾ ਜਰੂਰ ਬਨਣਾ ਚਾਹੀਦਾ ਹੈ।

ਜਥੇਦਾਰ ਦਾਦੂਵਾਲ ਨੇ ਕਿਹਾ ਕੇ ਜੇਕਰ ਪ੍ਰਕਾਸ਼ ਸਿੰਘ ਬਾਦਲ 10 ਦਿਨਾਂ ਤੱਕ ਜਾਂਚ ਟੀਮ ਅੱਗੇ ਪੇਸ਼ ਹੋ ਕੇ ਸਹਿਯੋਗ ਨਹੀਂ ਕਰਦੇ ਤਾਂ ਸਿੱਖ ਜਥੇਬੰਦੀਆਂ ਵਲੋਂ ਪਿੰਡ ਬਾਦਲ ਦੇ ਘਰ ਅੱਗੇ 25 ਜੂਨ ਨੂੰ ਸਵੇਰੇ 11 ਵਜ਼ੇ ਰੋਸ਼ ਮੁਜ਼ਾਹਰਾ ਕੀਤਾ ਜਾਵੇਗਾ ਤੇ ਬਰਗਾੜੀ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ, ਕੋਟਕਪੂਰਾ ਕਾਂਡ ਦਾ ਹਿਸਾਬ ਮੰਗਿਆ ਜਾਵੇਗਾ।

ਉਨਾਂ ਕਿਹਾ ਕੇ ਜੋ ਵੀ ਸਿੱਖ ਜਥੇਬੰਦੀਆਂ ਜਾਂ ਗੈਰ ਸਿੱਖ ਬੇਅਦਬੀਆਂ ਤੇ ਕਤਲਾਂ ਦਾ ਹਿਸਾਬ ਲੈਣਾ ਚਹੁੰਦਾ ਹੈ, ਉਹ ਆਪਣੀ ਜਥੇਬੰਦੀ ਅਤੇ ਇਨਸਾਫ਼ ਦਾ ਬੈਨਰ ਲਗਾ ਕੇ ਇਸ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੋਵੇ।
Published by: Gurwinder Singh
First published: June 14, 2021, 7:18 PM IST
ਹੋਰ ਪੜ੍ਹੋ
ਅਗਲੀ ਖ਼ਬਰ