ਚੰਡੀਗੜ੍ਹ : ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ(Prof Devinder Pal Singh Bhullar) ਅਤੇ ਬਲਵੰਤ ਸਿੰਘ ਰਾਜੋਆਣਾ(Balwant Singh Rajoana) ਦੀ ਮੁਆਫ਼ੀ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਸਾਂਸਦ ਰਵਨੀਤ ਸਿੰਘ ਬਿੱਟੂ(MP Ravneet Bittu) ਨੇ ਸੁਖਬੀਰ ਸਿੰਘ ਬਾਦਲ( Sukhbir badal) 'ਤੇ ਨਿਸ਼ਾਨਾ ਸਾਧਿਆ ਹੈ। ਨਿਊਜ਼-18 ਨਾਲ ਗੱਲਬਾਤ ਦੌਰਾਨ ਬਿੱਟੂ ਨੇ ਕਿਹਾ ਜੇਕਰ ਇਹ ਲੋਕ ਬਾਹਰ ਆ ਗਏ ਤਾਂ ਪੰਜਾਬ ਦਾ ਮਾਹੌਲ ਖਰਾਬ ਕਰ ਦੇਣਗੇ। ਰਵਨੀਤ ਬਿੱਟੂ ਨੇ ਕਿਹਾ ਕਿ ਅਕਾਲੀ ਦਲ ਅੱਤਵਾਦੀਆਂ ਦੀ ਰਿਹਾਈ ਕਰਵਾਉਣੀ ਚਾਹੁੰਦੀ ਹੈ। ਅੱਤਵਾਦੀਆਂ ਨਾਲ ਏਨਾ ਪਿਆਰ ਕਿਉਂ? ਉਹ ਕਿਵੇਂ ਭੁੱਲ ਜਾਵੇ, ਜਿਨ੍ਹਾਂ ਨੂੰ ਉਨ੍ਹਾਂ ਮਾਰਿਆ? ਬੰਬ ਧਮਾਕਿਆਂ ਲਈ ਮੁਆਫੀ ਕਿਉਂ? ਜੋ ਸਜਾ ਇਹਨਾਂ ਅੱਤਵਾਦੀਆਂ ਨੂੰ ਮਿਲਣੀ ਚਾਹੀਦੀ ਸੀ, ਉਹ ਤਾਂ ਮਿਲੀ ਹੀ ਨਹੀਂ।
ਬਿੱਟੂ ਨੇ ਕਿਹਾ ਕਿ ਸਾਬਕਾ ਕੈਬਿਨੇਟ ਮੰਤਰੀ ਤੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਹੀ ਪੰਜਾਬ ਨੂੰ ਨਸ਼ਿਆ ਵਿੱਚ ਧੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲਾਂ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪੈਸੇ ਆ ਰਹੇ ਹਨ ਅਤੇ 25 ਲੱਖ ਦਾ ਵਕੀਲ ਹਾਇਰ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਪਰਵਾਨਾ ਖਾਲਿਸਤਾਨੀ (ਬਿਨਾਂ ਨਾਮ ਲਏ) ਉਹੀ ਬਿਆਨ ਸੀ ਜੋ ਉਸਨੇ ਕਿਸਾਨ ਅੰਦੋਲਨ ਵਿੱਚ ਦਿੱਤਾ ਸੀ। ਮੈਂ ਉਦੋਂ ਵੀ ਬੋਲਦਾ ਸੀ। ਜੱਸੀ ਇੱਕ ਚੰਗਾ ਗਾਇਕ ਹੈ। ਜੋ ਵੀ ਉਨ੍ਹਾਂ ਨਾਲ ਕਰਵਾਇਆ ਹੈ, ਉਹ ਖਾਲਿਸਤਾਨੀਆਂ ਨੇ ਕਰਵਾਇਆ ਹੈ।
'ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ 'ਚ ਕੇਜਰੀਵਾਲ ਸਰਕਾਰ ਅੜਿੱਕਾ'-ਸੁਖਬੀਰ ਬਾਦਲ
2024 ਵਿੱਚ ਲੋਕ ਸਭਾ ਚੋਣਾਂ ਬਾਰੇ ਬਿੱਟੂ ਨੇ ਕਿਹਾ ਕਿ ਕਾਂਗਰਸ ਵਿੱਚ ਇੱਕਮੁੱਠਤਾ ਬਹੁਤ ਜ਼ਰੂਰ ਹੈ। ਨਵਜੋਤ ਸਿੱਧੂ ਸਿਆਸਤ 'ਤੇ ਬਿੱਟੂ ਨੇ ਕਿਹਾ ਕਿ ਉਹ 2017 'ਚ ਸਿਆਸਤ ਵਿੱਚ ਸ਼ਾਮਲ ਹੋਏ ਸਨ ਅਤੇ ਸਮੇਂ-ਸਮੇਂ ਬਦਲਦੇ ਰਹਿੰਦੇ ਹਨ।
ਦੱਸ ਦੇਈੇਏ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਸੀ ਕਿ ਕਈ ਸਿੱਖਾਂ ਨੇ ਦੁੱਗਣੀ ਸਜ਼ਾ ਤੱਕ ਪੂਰੀ ਕਰ ਲਈ ਹੈ। ਪ੍ਰੋ. ਭੁੱਲਰ ਦੀ ਰਿਹਾਈ 'ਚ ਕੇਜਰੀਵਾਲ ਸਰਕਾਰ ਅੜਿੱਕਾ ਪਾ ਰਹੀ। ਸਿੱਖ ਸੰਗਤ ਅਤੇ ਜਥੇਬੰਦੀਆਂ ਨੂੰ ਸੁਖਬੀਰ ਨੇ ਅਪੀਲ ਕਰਦਿਆ ਕਿਹਾ ਬੰਦੀ ਸਿੱਖਾਂ ਦੀ ਰਿਹਾਈ ਲਈ ਅੰਦੋਲਨ ਖੜਾ ਕਰੋ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।