• Home
  • »
  • News
  • »
  • punjab
  • »
  • IF THERE IS ANOTHER ATTACK WE WILL RESPOND ON THE SPOT ARSHDEEP ARSHI

‘ਦੁਬਾਰਾ ਹਮਲਾ ਹੋਇਆ ਤਾਂ ਮੌਕੇ ‘ਤੇ ਹੀ ਦਿਆਂਗੇ ਜੁਆਬ’

ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ (file photo)

  • Share this:
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਕੇਸ਼ ਟਿਕੈਤ ਦੀ ਉੱਤੇ ਹੋਏ ਹਮਲੇ ਦੀ ਵੱਖ ਵੱਖ ਕਿਸਾਨ ਆਗੂਆਂ ਨੇ ਨਿਖੇਧੀ ਕੀਤੀ ਹੈ। ਟਿਕੈਤ ਉੱਤੇ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਅਲਵਰ ਵਿੱਚ ਹਮਲਾ ਹੋਇਆ ਜਿਸ ਦੌਰਾਨ ਉਹਨਾਂ ਦੀ ਗੱਡੀ ਦਾ ਸ਼ੀਸ਼ਾ ਵੀ ਟੁੱਟਿਆ ਅਤੇ ਉਹ ਵਾਲ ਵਾਲ ਬਚੇ।

ਕਿਸਾਨਾਂ ਦੇ ਵਿੱਚ ਇਸ ਹਮਲੇ ਨੂੰ ਲੈ ਕੇ ਕਾਫੀ ਰੋਸ ਹੈ। ਸਿੰਘੂ ਬਾਰਡਰ, ਗਾਜੀਪੁਰ ਬਾਰਡਰ ਅਤੇ ਪੰਜਾਬ ਦੇ ਗੁਰਦਾਸਪੁਰ ਵਿੱਚ ਦੇਰ ਰਾਤ ਤੱਕ ਕਿਸਾਨਾਂ ਨੇ ਸੜਕਾਂ ਜਾਮ ਕੀਤੀਆਂ। ਹੁਣ ਤੱਕ ਇਸ ਮਾਮਲੇ ਵਿੱਚ ਸੋਲਾਂ ਲੋਕ ਗ੍ਰਿਫਤਾਰ ਹੋ ਚੁੱਕੇ ਹਨ।

ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਜਨਰਲ ਸਕੱਤਰ ਜਗਮੋਹਣ ਸਿੰਘ ਨੇ ਇਸ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਹਮਲਾ ਭਾਜਪਾ ਅਤੇ ਸੰਘ ਪਰਿਵਾਰ ਦੀ ਬੌਖਲਾਹਟ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਅੱਗੇ ਤੋਂ ਕਦੇ ਕਿਸੇ ਕਿਸਾਨ ਆਗੂ ਉੱਤੇ ਹਮਲਾ ਹੋਇਆ ਤਾਂ ਉਹਨਾਂ ਦੇ ਸਿਕਿਉਰਟੀ ਗਾਰਡ ਨਾਲ ਹੋਣਗੇ ਅਤੇ ਮੌਕੇ ਉੱਤੇ ਮੋੜਵਾਂ ਜਵਾਬ ਦਿੱਤਾ ਜਾਵੇਗਾ।

ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਉਹਨਾਂ ਪਹਿਲਾਂ ਹੀ ਕਿਹਾ ਸੀ ਕਿ ਜਦ ਸਰਕਾਰ ਫੇਲ੍ਹ ਹੁੰਦੀ ਦਿਖੀ ਤਾਂ ਕਿਸਾਨ ਆਗੂਆਂ ਉੱਤੇ ਹਮਲੇ ਹੋਣਗੇ। ਉਹਨਾਂ ਕਿਹਾ ਕਿ RSS ਦੇ 25000 ਕਾਰਕੁਨ ਇਸੇ ਕੰਮ ਲਈ ਤਿਆਰ ਕੀਤੇ ਹੋਏ ਹਨ ਅਤੇ ਇਹਨਾਂ ਗੁੰਡਿਆਂ ਨੇ ਹੀ ਟਿਕੈਤ ਉੱਤੇ ਹਮਲਾ ਕੀਤਾ।
ਉਹਨਾਂ ਕਿਹਾ ਕਿ ਟਿਕੈਤ ਨਾ ਕਦੇ ਡਰੇ ਹਨ ਅਤੇ ਨਾ ਡਰਨਗੇ। ਉਹਨਾਂ ਕਿਹਾ ਕਿ ਸਾਰੇ ਆਗੂ ਤਿਆਰੀ ਕਰ ਕੇ ਆਏ ਹਨ, ਜਾਂ ਤਾਂ ਮੰਗੀਆਂ ਮੰਨੀਆਂ ਜਾਣਗੀਆਂ ਜਾਂ ਉਹਨਾਂ ਦੀਆਂ ਲਾਸ਼ਾਂ ਵਾਪਸ ਜਾਣਗੀਆਂ। ਉਹਨਾਂ ਕਿਹਾ ਕਿ ਅੰਦੋਲਨ ਜਾਰੀ ਰੱਖਿਆ ਜਾਵੇਗਾ।
Published by:Ashish Sharma
First published:
Advertisement
Advertisement