• Home
  • »
  • News
  • »
  • punjab
  • »
  • IF THERE WAS SYMPATHY FOR FARMERS THEN HARSIMRAT WOULD HAVE RESIGNED FIRST PRENEET KAUR

ਜੇ ਕਿਸਾਨਾਂ ਪ੍ਰਤੀ ਹਮਦਰਦੀ ਸੀ ਤਾਂ ਪਹਿਲਾਂ ਅਸਤੀਫਾ ਦਿੰਦੀ ਹਰਸਿਮਰਤ : ਪ੍ਰਨੀਤ ਕੌਰ

ਕਿਹਾ, ਰਾਹੁਲ ਗਾਂਧੀ ਲੋਕਾਂ ਦੇ ਦੁੱਖ ਦਰਦ ਸੁਣਨ ਲਈ ਆ ਰਹੇ ਹਨ, ਨਾਕਿ ਕੋਈ ਸਿਆਸਤ ਚਮਕਾਉਣ

ਪ੍ਰਨੀਤ ਕੌਰ ਨੇ ਹਰਸਿਮਰਤ ਨੂੰ ਪੁੱਛੇ ਸਵਾਲ (file photo)

ਪ੍ਰਨੀਤ ਕੌਰ ਨੇ ਹਰਸਿਮਰਤ ਨੂੰ ਪੁੱਛੇ ਸਵਾਲ (file photo)

  • Share this:
    ਮਨੋਜ ਸ਼ਰਮਾ

    ਪਟਿਆਲਾ ਸ਼ਹਿਰ 'ਚ ਡੇਂਗੂ ਨੂੰ ਲੈਕੇ ਪ੍ਰਸਾਸ਼ਨ ਵਲੋਂ ਇਕ ਸਾਈਕਲ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਨੂੰ ਹਰੀ ਝੰਡੀ ਦੇਣ ਲਈ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ  ਪ੍ਰਨੀਤ ਕੌਰ ਉਚੇਚੇ ਤੌਰ ਤੇ ਪਹੁੰਚੀ। ਇਸ ਸਾਇਕਲ ਰੈਲੀ ਵਿਚ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਹਿੱਸਾ ਲਿਆ।  ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਸਾਨੂੰ ਕਰੋਨਾ ਦੇ ਨਾਲ ਨਾਲ ਡੇਂਗੂ ਦਾ ਵੀ ਧਿਆਨ ਰੱਖਣਾ ਪਵੇਗਾ। ਇਸ ਲਈ ਸਭ ਤੋਂ ਜਰੂਰੀ ਹੈ ਆਸ ਪਾਸ ਸਫਾਈ ਰੱਖਣਾ, ਸਮਾਜਿਕ ਦੂਰੀ ਦੇ ਨਾਲ ਹੀ ਕਰੋਨਾ ਦੇ ਨਾਲ ਡੇਂਗੂ ਨੂੰ ਹਰਾਇਆ ਜਾ ਸਕਦਾ ਹੈ।

    ਰਾਹੁਲ ਗਾਂਧੀ ਲੋਕਾਂ ਦੇ ਦੁੱਖ ਦਰਦ ਸੁਣਨ ਲਈ ਆ ਰਹੇ ਹਨ, ਨਾਕਿ ਕੋਈ  ਸਿਆਸਤ ਚਮਕਾਉਣ ਲਈ ਆ  ਰਹੇ ਹਨ। ਪ੍ਰਨੀਤ ਕੌਰ ਨੇ ਬੀਬੀ ਹਰਸਸਿਮਰਤ ਕੌਰ ਬਾਦਲ ਵਲੋਂ ਅਸਤੀਫ਼ਾ ਦੇਣਾ ਮਹਿਜ਼ ਡਰਾਮਾ ਦੱਸਿਆ। ਉਨ੍ਹਾਂ ਕਿਹਾ ਕਿ ਜਦੋਂ ਇਸ ਬਿੱਲ ਉਪਰ ਦਸਤਖ਼ਤ ਕੀਤੇ ਸਨ, ਉਸ ਵੇਲੇ  ਨਹੀਂ ਪਤਾ ਸੀ? ਅਤੇ ਜੇ  ਅਸਤੀਫਾ ਦੇਣਾ ਸੀ ਤਾਂ ਉਸੇ ਵੇਲੇ ਦੇਣਾ ਸੀ ਹੁਣ ਕੀ ਫਾਇਦਾ ਹੈ।  ਹਾਥਰਸ ਗੈਂਗਰੇਪ ਮਾਮਲੇ ਵਿਚ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।
    Published by:Ashish Sharma
    First published: