Home /News /punjab /

ਜੇਕਰ ਤੁਸੀਂ ਵੀ ਜਾਂਦੇ ਹੋ ਆਪਣੇ ਪਰਿਵਾਰ ਨਾਲ KFC ਤਾਂ ਇਹ ਖ਼ਬਰ ਹੈ ਤੁਹਾਡੇ ਲਈ...

ਜੇਕਰ ਤੁਸੀਂ ਵੀ ਜਾਂਦੇ ਹੋ ਆਪਣੇ ਪਰਿਵਾਰ ਨਾਲ KFC ਤਾਂ ਇਹ ਖ਼ਬਰ ਹੈ ਤੁਹਾਡੇ ਲਈ...

ਜੇਕਰ ਤੁਸੀਂ ਵੀ ਜਾਂਦੇ ਹੋ ਆਪਣੇ ਪਰਿਵਾਰ ਨਾਲ KFC ਤਾਂ ਇਹ ਖ਼ਬਰ ਹੈ ਤੁਹਾਡੇ ਲਈ...

ਜਲੰਧਰ ਦੇ ਮਾਡਲ ਟਾਊਨ ਚ ਸਥਿਤ KFC ਦਾ ਹੈ। ਜਿੱਥੇ ਰਾਈਸ ਬਾਊਲ ਵਿੱਚੋਂ ਮਰੀਆਂ ਹੋਈਆਂ ਕੀੜੀਆਂ ਨਿਕਲਣ ਦੇ ਇਲਜ਼ਾਮ ਲੱਗੇ ਹਨ। ਪੁਲਿਸ ਵੱਲੋਂ ਸਿਹਤ ਵਿਭਾਗ ਵੱਲੋਂ ਮਾਮਲੇ ਦੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

  • Share this:

    ਜੇ ਤੁਸੀਂ ਵੀ ਆਪਣੇ ਪਰਿਵਾਰ ਨਾਲ ਬਾਹਰ ਖਾਣਾ ਖਾਂਦੇ ਹੋ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ। ਕਿਉਂਕਿ ਜਦੋ ਬਾਹਰ ਖਾਣਾ ਖਾਣ ਜਾਂਦੇ ਹਨ ਤਾਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਹਨ ਜਿਸ ਨਾਲ ਤੁਹਾਡੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ। ਅਜਿਹਾ ਹੀ ਮਾਮਲਾ ਜਲੰਧਰ ਦੇ ਮਾਡਲ ਟਾਊਨ ਚ ਸਥਿਤ KFC ਦਾ ਹੈ। ਜਿੱਥੇ ਰਾਈਸ ਬਾਊਲ ਵਿੱਚੋਂ ਮਰੀਆਂ ਹੋਈਆਂ ਕੀੜੀਆਂ ਨਿਕਲਣ ਦੇ ਇਲਜ਼ਾਮ ਲੱਗੇ ਹਨ। ਸਨੀ ਨਾਂ ਦਾ ਨੌਜਵਾਨ ਆਪਣੀ ਪਤਨੀ ਨਾਲ KFC ’ਚ ਖਾਣਾ ਖਾਣ ਆਇਆ ਸੀ। ਉਸਨੂੰ ਬੋਨਲੈਸ ਚਿਕਨ ਦੇ ਰਾਈਸ ਬਾਊਲ ਚੋਂ ਮਰੀਆਂ ਹੋਈਆਂ ਕੀੜੀਆਂ ਮਿਲੀਆਂ। ਜਿਸ ਤੋਂ ਬਾਅਦ ਸਨੀ ਨੇ KFC ਮੁਲਾਜ਼ਮਾਂ 'ਤੇ ਗੱਲ ਨਾ ਸੁਣਨ ਤੇ ਲਾਲਚ ਦੇਣ ਦੇ ਵੀ ਇਲਜ਼ਾਮ ਲਗਾਏ ਹਨ।

    ਸਿਹਤ ਵਿਭਾਗ ਨੇ ਲਏ ਸੈਂਪਲ


    KFC ਦੇ ਬ੍ਰਾਂਚ ਮੈਨੇਜਰ ਨੇ ਕਿਹਾ ਕਿ ਰਾਈਸ ਬਾਊਲ ’ਚ ਮਰੀਆਂ ਹੋਈਆਂ ਕੀੜੀਆਂ ਮਿਲਣ ਦੀ ਸ਼ਿਕਾਇਤ ਮਿਲੀ ਸੀ। ਸ਼ਿਕਾਇਤ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਿਹਤ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ। ਉਨ੍ਹਾਂ ਨੇ ਚੋਲ ਤੇ ਚਿਕਨ ਦੇ ਸੈਂਪਲ ਲਏ। ਹਾਲਾਂਕਿ ਅਧਿਕਾਰੀਆਂ ਨੇ ਰਿਪੋਰਟ ਦੇ ਆਧਾਰ 'ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਪਰ ਇਹ ਮਾਮਲਾ ਲਾਪਰਵਾਹੀ ਦਾ ਵੱਡਾ ਸਬੂਤ ਹੈ ਜਿਸ ਕਾਰਨ ਲੋਕਾਂ ਨੂੰ ਚੌਕਸੀ ਨਾਲ ਖਾਣਾ, ਖਾਣਾ ਚਾਹੀਦਾ ਹੈ।

    Published by:Sukhwinder Singh
    First published:

    Tags: KFC, Unhealthy food