ਆਈ. ਆਈ. ਟੀ. ਰੋਪੜ ਸੰਸਥਾਨ 2020 'ਚ ਸਰਬੋਤਮ ਭਾਰਤੀ ਸੰਸਥਾਨ ਵਜੋਂ ਉੱਭਰ ਕੇ ਆਇਆ ਸਾਹਮਣੇ

News18 Punjabi | News18 Punjab
Updated: June 24, 2020, 6:07 PM IST
share image
ਆਈ. ਆਈ. ਟੀ. ਰੋਪੜ ਸੰਸਥਾਨ 2020 'ਚ ਸਰਬੋਤਮ ਭਾਰਤੀ ਸੰਸਥਾਨ ਵਜੋਂ ਉੱਭਰ ਕੇ ਆਇਆ ਸਾਹਮਣੇ
ਆਈ. ਆਈ. ਟੀ. ਰੋਪੜ ਸੰਸਥਾਨ 2020 'ਚ ਸਰਬੋਤਮ ਭਾਰਤੀ ਸੰਸਥਾਨ ਵਜੋਂ ਉੱਭਰ ਕੇ ਆਇਆ ਸਾਹਮਣੇ

  • Share this:
  • Facebook share img
  • Twitter share img
  • Linkedin share img
ਅਵਤਾਰ ਸਿੰਘ ਕੰਬੋਜ਼ 

ਆਈ. ਆਈ. ਟੀ ਰੋਪੜ ਨੇ ਇੱਕ ਹੋਰ ਮਾਰਕਾ ਮਾਰਦੇ ਹੋਏ 24 ਜੂਨ 2020 ਨੂੰ ਯੂ.ਕੇ. ਵਿਖੇ ਐਲਾਨੇ ਗਏ ਟਾਈਮਜ਼ ਹਾਇਰ ਐਜੂਕੇਸ਼ਨ ਯੰਗ ਯੂਨੀਵਰਸਿਟੀ ਰੈਂਕਿੰਗ 2020 ਵਿਚ ਪਹਿਲੇ 70 ਸੰਸਥਾਨਾਂ ਵਿਚ ਆਪਣਾ ਸਥਾਨ ਕਾਇਮ ਕੀਤਾ ਹੈ। ਸੰਸਥਾਨ ਨੂੰ ਦੁਨੀਆ ਦੇ ਸਿਖਰਲੇ 70 ਸਰਬੋਤਮ ਨੌਜਵਾਨ ਸੰਸਥਾਨਾਂ ਦੀ ਸੂਚੀ ਵਿਚ 62ਵਾਂ ਸਥਾਨ ਪ੍ਰਾਪਤ ਹੋਇਆ ਹੈ।

ਸੰਸਥਾਨ ਦੇ ਨਿਰਦੇਸ਼ਕ ਪ੍ਰੋਫੈਸਰ ਸਰਿਤ ਕੁਮਾਰ ਦਾਸ ਨੇ ਕਿਹਾ ਕਿ ਆਈ. ਆਈ. ਟੀ ਰੋਪੜ ਦੀ ਸਫਲਤਾ ਪਿੱਛੇ  ਇਸ ਦਾ ਅਤਿਆਧੁਨਿਕ ਖੋਜ ਬੁਨਿਆਦੀ ਢਾਂਚਾ, ਜੋ ਕਿ ਵਿਸ਼ਵ ਪੱਧਰੀ ਖੋਜ ਦਾ ਸਮਰਥਨ ਕਰਨ ਦੇ ਲਈ ਸਮਰਪਿਤ ਹੈ, ਸੰਸਥਾਨ ਦੇ ਅਤਿਆਧੁਨਿਕ ਉਪਕਰਣ ਅਤੇ ਉੱਚ  ਯੋਗਤਾ ਪ੍ਰਾਪਤ ਫੈਕਲਟੀ ਮੈਂਬਰ ਆਦਿ ਹਨ ਜੋ ਕਿ ਇਸ ਸੰਸਥਾਨ ਦੀ ਸਫਲਤਾ ਹਿਤ ਪ੍ਰੇਰਕ ਸ਼ਕਤੀ ਵਜੋਂ ਅਹਿਮ ਰੋਲ ਅਦਾ ਕਰ ਰਹੇ ਹਨ। ਇਹ ਵਿਸ਼ਵ ਪੱਧਰੀ ਫੈਕਲਟੀ ਆਈ. ਆਈ. ਟੀ ਰੋਪੜ ਦੀ ਵਿਗਿਆਨਕ ਅਤੇ ਖੋਜ ਸਮਰੱਥਾ ਨੂੰ ਅੱਗੇ ਵਧਾਉਣ ਲਈ ਸਰਗਰਮੀ ਨਾਲ ਯੋਗਦਾਨ ਪਾ ਰਹੀ ਹੈ।
ਪ੍ਰੋਫੈਸਰ ਸਰਿਤ ਕੁਮਾਰ ਦਾਸ ਨੇ ਇਸ ਮੌਕੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਆਈ. ਆਈ. ਟੀ ਰੋਪੜ, ਜੋ ਕਿ ਸਿਰਫ 12 ਸਾਲ ਪੁਰਾਣਾ ਸਿੱਖਿਅਕ ਸੰਸਥਾਨ ਹੈ, ਆਪਣੀ ਵਿਸ਼ਵਵਿਆਪੀ ਪ੍ਰਤੀਯੋਗਤਾ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੋ ਗਿਆ ਹੈ।

ਇਸੇ ਦੌਰਾਨ ਆਈ. ਆਈ. ਟੀ. ਰੋਪੜ ਨੇ ਓਵਰਆਲ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਰੈਂਕਿੰਗ ਦੇ ਨਾਲ-ਨਾਲ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2020 ਵਿਚ 47ਵਾਂ ਰੈਂਕ ਦੇ ਨਾਲ ਚੜ੍ਹਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਐਨ. ਆਈ. ਆਰ. ਐਫ ਰਾਸ਼ਟਰੀ ਰੈਂਕਿੰਗ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਖੇਤਰ ਵਿਚ ਮੋਹਰੀ ਸੰਸਥਾਨ ਦੇ ਰੂਪ ਵਿਚ ਆਪਣੀ ਸਥਿਤੀ ਵਿਚ ਵੀ ਸੁਧਾਰ ਕੀਤਾ ਹੈ।
First published: June 24, 2020, 6:07 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading