Home /News /punjab /

ਨਜਾਇਜ਼ ਮਾਈਨਿੰਗ ਤੇ ਮਨੀ ਲਾਂਡ੍ਰਿੰਗ ਕੇਸ : ਸਾਬਕਾ CM ਚੰਨੀ ਤੋਂ ED ਨੇ ਕੀਤੀ ਪੁੱਛਗਿੱਛ, ਹੁਣ ਦਿੱਲੀ ਤਲਬ...

ਨਜਾਇਜ਼ ਮਾਈਨਿੰਗ ਤੇ ਮਨੀ ਲਾਂਡ੍ਰਿੰਗ ਕੇਸ : ਸਾਬਕਾ CM ਚੰਨੀ ਤੋਂ ED ਨੇ ਕੀਤੀ ਪੁੱਛਗਿੱਛ, ਹੁਣ ਦਿੱਲੀ ਤਲਬ...

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਐਸ ਹਨੀ ਦੀ ਫਾਈਲ ਤਸਵੀਰ ਤੇ ਨਾਲ ਹੀ ਈਡੀ ਨੇ ਪੰਜਾਬ ਵਿਚ ਛਾਪੇਮਾਰੀ ਦੌਰਾਨ ਕਰੋੜਾਂ ਦੀ ਜ਼ਬਤ ਕੀਤੀ ਨਕਦੀ।( ਫਾਈਲ ਫੋਟੋ)

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਐਸ ਹਨੀ ਦੀ ਫਾਈਲ ਤਸਵੀਰ ਤੇ ਨਾਲ ਹੀ ਈਡੀ ਨੇ ਪੰਜਾਬ ਵਿਚ ਛਾਪੇਮਾਰੀ ਦੌਰਾਨ ਕਰੋੜਾਂ ਦੀ ਜ਼ਬਤ ਕੀਤੀ ਨਕਦੀ।( ਫਾਈਲ ਫੋਟੋ)

Illegal mining and money laundering case- ਈਡੀ ਦੇ ਸੂਤਰਾਂ ਮੁਤਾਬਕ ਇਹ ਖ਼ਬਰ ਹੈ। ਸੂਤਰ ਮੁਤਾਬਕ ਚਰਨਜੀਤ ਸਿੰਘ ਚੰਨੀ ਨੂੰ ਅੱਜ ਪੁੱਛਗਿੱਛ ਲਈ ਬੁਲਾਇਆ ਗਿਆ ਹੈ।ਜਾਂਚ ਲਈ ਨੋਟਿਸ ਕੁਝ ਦਿਨ ਪਹਿਲਾਂ ਭੇਜਿਆ ਗਿਆ ਸੀ। ਚੰਨੀ ਅੱਜ ਵੀਰਵਾਰ ਨੂੰ ਪੁੱਛਗਿੱਛ 'ਚ ਸ਼ਾਮਲ ਹੋਣ ਲਈ ਆ ਸਕਦੇ ਹਨ।

ਹੋਰ ਪੜ੍ਹੋ ...
  • Share this:

    ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ (Former CM Charanjit Channi) ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਬੀਤੇ ਦਿਨ ਈਡੀ(Enforcement Directorate) ਨੇ ਚੰਨੀ ਤੋਂ ਜਲੰਧਰ 'ਚ ਪੁੱਛਗਿੱਛ ਕੀਤੀ। ਕਈ ਘੰਟਿਆਂ ਤੱਕ ED ਨੇ ਸਵਾਲ-ਜਵਾਬ ਕੀਤੇ। ED ਨੇ ਅੱਜ ਲਈ ਵੀ ਚੰਨੀ ਨੂੰ ਤਲਬ ਕੀਤਾ ਹੋਇਆ ਹੈ। ਨਜਾਇਜ਼ ਮਾਈਨਿੰਗ ਤੇ ਮਨੀ ਲਾਂਡ੍ਰਿੰਗ ਦੇ ਕੇਸ ਵਿੱਚ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਫਸੇ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਈਡੀ ਦੇ ਰਡਾਰ 'ਤੇ ਹਨ। ਈਡੀ ਚਰਨਜੀਤ ਸਿੰਘ ਚੰਨੀ ਤੋਂ ਪੁੱਛਗਿੱਛ ਕਰਨ ਵਾਲੀ ਹੈ। ਗੈਰ-ਕਾਨੂੰਨੀ ਰੇਤ ਮਾਈਨਿੰਗ ਮਾਮਲੇ ਅਤੇ ਸਰਕਾਰੀ ਅਧਿਕਾਰੀਆਂ ਦੇ ਗੈਰ-ਕਾਨੂੰਨੀ ਤਬਾਦਲੇ-ਪੋਸਟਿੰਗ ਨੂੰ ਲੈ ਕੇ ਦਿੱਲੀ ਸਥਿਤ ਈਡੀ ਹੈੱਡਕੁਆਰਟਰ 'ਤੇ ਪੁੱਛਗਿੱਛ ਕੀਤੀ ਜਾਵੇਗੀ।

    ਈਡੀ ਦੇ ਸੂਤਰਾਂ ਮੁਤਾਬਕ ਇਹ ਖ਼ਬਰ ਹੈ। ਸੂਤਰ ਮੁਤਾਬਕ ਚਰਨਜੀਤ ਸਿੰਘ ਚੰਨੀ ਨੂੰ ਅੱਜ ਪੁੱਛਗਿੱਛ ਲਈ ਬੁਲਾਇਆ ਗਿਆ ਹੈ।ਜਾਂਚ ਲਈ ਨੋਟਿਸ ਕੁਝ ਦਿਨ ਪਹਿਲਾਂ ਭੇਜਿਆ ਗਿਆ ਸੀ।  ਚੰਨੀ ਅੱਜ ਵੀਰਵਾਰ ਨੂੰ ਪੁੱਛਗਿੱਛ 'ਚ ਸ਼ਾਮਲ ਹੋਣ ਲਈ ਆ ਸਕਦੇ ਹਨ।

    Published by:Sukhwinder Singh
    First published:

    Tags: Charanjit Singh Channi, Enforcement Directorate