ਸੂਬੇ ‘ਚ ਕਿਤੇ ਵੀ ਨਹੀਂ ਹੋ ਰਹੀ ਗ਼ੈਰ-ਕਾਨੂੰਨੀ ਮਾਈਨਿੰਗ, ਸੁਖਬੀਰ ਦਾ ਦਾਅਵਾ ਝੂਠਾ : ਸਰਕਾਰੀਆ

News18 Punjabi | News18 Punjab
Updated: December 13, 2019, 2:35 PM IST
share image
ਸੂਬੇ ‘ਚ ਕਿਤੇ ਵੀ ਨਹੀਂ ਹੋ ਰਹੀ ਗ਼ੈਰ-ਕਾਨੂੰਨੀ ਮਾਈਨਿੰਗ, ਸੁਖਬੀਰ ਦਾ ਦਾਅਵਾ ਝੂਠਾ : ਸਰਕਾਰੀਆ
ਸੂਬੇ ‘ਚ ਕਿਤੇ ਵੀ ਨਹੀਂ ਹੋ ਰਹੀ ਗ਼ੈਰ-ਕਾਨੂੰਨੀ ਮਾਈਨਿੰਗ, ਸੁਖਬੀਰ ਦਾ ਦਾਅਵਾ ਝੂਠਾ : ਸਰਕਾਰੀਆ

ਅਕਾਲੀ ਦਲ ਦੇ ਵੇਲੇ 32 ਕਰੋੜ ਦੀ ਕਮਾਈ ਮਾਈਨਿੰਗ ਤੋਂ ਹੋਈ ਪਰ ਸਾਡੇ ਵੇਲੇ ਇਹੀ ਕਮਾਈ 300 ਕਰੋੜ ਤੋਂ ਪਾਰ ਗਈ।

  • Share this:
  • Facebook share img
  • Twitter share img
  • Linkedin share img
ਪੰਜਾਬ ਦੇ ਮਾਈਨਿੰਗ ਮੰਤਰੀ ਸੁਖਬਿੰਦਰ ਸਰਕਾਰੀਆ ਨੇ ਸੂਬੇ ਅੰਦਰ ਕਿਤੇ ਵੀ ਗੈਰ-ਕਾਨੂੰਨੀ ਮਾਈਨਿੰਗ ਹੋਣ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਹੈ।  ਅਕਾਲੀ ਦਲ ਵੱਲੋਂ ਪਿਛਲੇ ਦਿਨੀਂ ਸੂਬੇ ਅੰਦਰ ਨਾਜ਼ਾਇਜ ਮਾਈਨਿੰਗ ਤੇ ਗੁੰਡਾ ਟੈਕਸ ਵਸੂਲੇ ਜਾਣ ਦੇ ਦੋਸ਼ ਲਗਾ ਕੇ ਧਰਨਾ ਦਿੱਤਾ ਗਿਆ ਸੀ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਅਫਸਰਾਂ ਤੱਕ ਨੂੰ ਅਜਿਹੇ ਕੰਮ ਕਰਨ ਤੋਂ ਬਾਝ ਆਉਣ ਦੀ ਸਿੱਧੀ ਚੇਤਾਵਨੀ ਦਿੱਤੀ ਹੈ। ਮੋਹਾਲੀ ਦੇ ਐਸਐਸਪੀ ਨੂੰ ਬਾਦਲ ਨੇ  ਸਿੱਧੀ ਧਮਕੀ ਤੱਕ ਦੇ ਦਿੱਤੀ।

ਹੁਣ ਅਕਾਲੀ ਦਲ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਮੰਤਰੀ ਸਰਕਾਰੀਆ ਨੇ ਕਿਹਾ ਕਿ ਸਾਡੇ ਕੋਲ ਤਾਂ ਵਾਤਾਵਰਨ ਕਲੀਰੈਂਸ ਨਹੀਂ ਹੈ, ਫੇਰ ਮਾਈਨਿੰਗ ਹੀ ਰੁਕੀ ਹੋਈ ਹੈ। ਜਿੱਥੇ ਕਿਤੇ ਕਲੀਰੈਂਸ ਹੈ, ਉੱਥੇ ਮਾਈਨਿੰਗ ਹੋ ਰਹੀ ਹੈ। ਬਾਕੀ ਕਿਸੇ ਵੀ ਥਾਂ ਨਾਜਾਇਜ਼ ਮਾਈਨਿੰਗ ਦਾ ਸਵਾਲ ਨੀ ਉੱਠਦਾ। ਮੰਤਰੀ ਨੇ ਸੁਖਬੀਰ ਉੱਤੇ ਹੀ ਧਰਨਾ ਦੇ ਕੇ ਗੈਰ-ਕਾਨੂੰਨੀ ਮਾਈਨਿੰਗ ਨੂੰ ਵਧਾਵਾ ਦੇਣ ਦੇ ਦੋਸ਼ ਲਾਏ ਤੇ ਕਿਹਾ ਕਿ ਸੁਖਬੀਰ ਕਰਕੇ ਹੀ ਮਾਈਨਿੰਗ ਵਾਲਿਆਂ ਨੂੰ ਬੋਲਣ ਦਾ ਮੌਕਾ ਮਿਲਦਾ।

ਮੰਤਰੀ ਨੇ ਇਸ ਤੋਂ ਇਲਾਵਾ ਦਾਅਵਾ ਕੀਤਾ ਕਿ ਹੁਣ ਮਾਈਨਿੰਗ ਤੋਂ ਸਰਕਾਰ ਨੂੰ ਖੁੱਲ੍ਹ ਕੇ ਕਮਾਈ ਹੋ ਰਹੀ ਹੈ। ਅਕਾਲੀ ਦਲ ਦੇ ਵੇਲੇ 32 ਕਰੋੜ ਦੀ ਕਮਾਈ ਮਾਈਨਿੰਗ ਤੋਂ ਹੋਈ ਪਰ ਸਾਡੇ ਵੇਲੇ ਇਹੀ ਕਮਾਈ 300 ਕਰੋੜ ਤੋਂ ਪਾਰ ਚਲੀ ਗਈ। ਹਾਲਾਂਕਿ ਸਵਾਲ ਉੱਠਦਾ ਕਿ ਮੰਤਰੀ ਦਾ ਦਾਅਵਾ ਕਿੰਨਾ ਕੁ ਸਹੀ ਹੈ, ਕਿਉਂਕਿ ਕਾਂਗਰਸ ਦੇ ਕਈ ਆਪਣੇ ਵਿਧਾਇਕ ਤੱਕ ਨਾਜਾਇਜ਼ ਮਾਈਨਿੰਗ ਜਾਰੀ ਹੋਣ ਦੇ ਦੋਸ਼ ਲਗਾ ਚੁੱਕੇ ਹਨ।
Published by: Ashish Sharma
First published: December 13, 2019, 2:35 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading