Home /News /punjab /

ਪਾਕਿਸਤਾਨ ਵੱਲੋਂ 'ਅਭਿਨੰਦਨ' ਨੂੰ ਰਿਹਾਅ ਕਰਨ ਦੇ ਫੈਸਲੇ 'ਤੇ ਬੋਲੇ ਕੈਪਟਨ ਅਮਰਿੰਦਰ-ਮੈਂ ਬਹੁਤ ਖੁਸ਼ ਹਾਂ

ਪਾਕਿਸਤਾਨ ਵੱਲੋਂ 'ਅਭਿਨੰਦਨ' ਨੂੰ ਰਿਹਾਅ ਕਰਨ ਦੇ ਫੈਸਲੇ 'ਤੇ ਬੋਲੇ ਕੈਪਟਨ ਅਮਰਿੰਦਰ-ਮੈਂ ਬਹੁਤ ਖੁਸ਼ ਹਾਂ

ਪਾਕਿਸਤਾਨ ਵੱਲੋਂ ਅਭਿਨੰਦਨ ਨੂੰ ਰਿਹਾਅ ਕਰਨ ਦੇ ਫੈਸਲੇ 'ਤੇ ਬੋਲੇ ਕੈਪਟਨ ਅਮਰਿੰਦਰ, ਕਿਹਾ ਮੈਂ ਬਹੁਤ ਖੁਸ਼ ਹਾਂ

ਪਾਕਿਸਤਾਨ ਵੱਲੋਂ ਅਭਿਨੰਦਨ ਨੂੰ ਰਿਹਾਅ ਕਰਨ ਦੇ ਫੈਸਲੇ 'ਤੇ ਬੋਲੇ ਕੈਪਟਨ ਅਮਰਿੰਦਰ, ਕਿਹਾ ਮੈਂ ਬਹੁਤ ਖੁਸ਼ ਹਾਂ

 • Share this:
  ਪਾਕਿਸਤਾਨ ਵਲੋਂ ਹਿਰਾਸਤ 'ਚ ਲਏ ਗਏ ਭਾਰਤੀ ਹਵਾਈ ਸੈਨਾ (ਆਈ. ਏ. ਐਫ.) ਦੇ ਵਿੰਗ ਕਮਾਂਡਰ ਅਭਿਨੰਦਨ ਵਰਥਾਮਨ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ। ਪਾਕਿਸਾਤਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨ ਦੀ ਸੰਸਦ ਵਿੱਚ ਇਸਦਾ ਐਲਾਨ ਕੀਤਾ ਹੈ। ਇਸਨੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਸ਼ੀ ਜਾਹਿਰ ਕੀਤੀ ਹੈ।

  ਕੈਪਟਨ ਅਮਰਿੰਦਰ ਸਿੰਘ ਨੇ ਵਿੰਗ ਕਮਾਂਡਰ ਅਭਿਨੰਦਰ ਨੂੰ ਪਾਕਿਸਤਾਨ ਵੱਲੋਂ ਵਾਪਸ ਕਰਨ ਦੇ ਐਲਾਨ ਉੱਤੇ ਕਿਹਾ, “ਮੈਂ ਬਹੁਤ ਖੁਸ਼ ਹਾਂ, ਮੈਨੂੰ ਪਹਿਲਾਂ ਵੀ ਉਸਦੀ ਰਿਹਾਈ ਦੀ ਮੰਗ ਕੀਤੀ ਸੀ। ਇਹ ਸਦਭਾਵਨਾ ਦੀ ਦਿਸ਼ਾ ਵਿੱਚ ਇੱਕ ਕਦਮ ਹੋਣ ਜਾ ਰਿਹਾ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਸਥਾਈ ਹੋਵੇਗਾ”

     ਪਾਕਿਸਤਾਨ ਵਲੋਂ ਹਿਰਾਸਤ 'ਚ ਲਏ ਗਏ ਭਾਰਤੀ ਹਵਾਈ ਸੈਨਾ (ਆਈ. ਏ. ਐਫ.) ਦੇ ਵਿੰਗ ਕਮਾਂਡਰ ਅਭਿਨੰਦਨ ਵਰਥਾਮਨ ਨੂੰ ਪਾਕਿਸਤਾਨ ਨੇ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੂੰ ਪਾਕਿਸਤਾਨ ਬਿਨਾਂ ਕਿਸੇ ਸ਼ਰਤ ਦੇ ਕੱਲ੍ਹ ਵਾਪਸ ਭਾਰਤ ਭੇਜਿਆ ਜਾਵੇਗਾ। ਅਭਿਨੰਦਨ ਨੂੰ ਕੱਲ ਅਟਾਰੀ ਵਾਹਘਾ ਬਾਡਰ ਜ਼ਰੀਏ ਫੌਜ ਰਾਹੀਂ ਭਾਰਤੀ ਅਥਾਰਿਟੀ ਨੂੰ ਪਾਕਿਸਤਾਨ ਸੌਂਪੇਗਾ।

  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਗੱਲ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ  ਟਵੀਟ ਕਰਦੇ ਹੋਏ ਕਿਹਾ ਹੈ ਕਿ ਉਹ ਸ਼ਾਤੀ ਦੀ ਚਾਹ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਦੀ ਸ਼ੁਰੂਆਤ ਵੱਜੋਂ ਐਲਾਨ ਕਰਦੇ ਹਨ ਕਿ ਸਾਡੀ ਹਿਰਾਸਤ ਵਿੱਚ ਭਾਰਤੀ ਪਾਇਲਟ ਨੂੰ ਕੱਲ੍ਹ ਨੂੰ ਰਿਹਾਅ ਕੀਤਾ ਜਾਵੇਗਾ।
  First published:

  Tags: Captain Amarinder Singh, Imran Khan

  ਅਗਲੀ ਖਬਰ