ਕਰਫ਼ਿਊ ਬਾਰੇ ਜ਼ਿਲ੍ਹਾ ਪਟਿਆਲਾ ਦੇ ਵਾਸੀਆਂ ਲਈ ਜ਼ਰੂਰੀ ਸੂਚਨਾ

News18 Punjabi | News18 Punjab
Updated: March 24, 2020, 1:42 PM IST
share image
ਕਰਫ਼ਿਊ ਬਾਰੇ ਜ਼ਿਲ੍ਹਾ ਪਟਿਆਲਾ ਦੇ ਵਾਸੀਆਂ ਲਈ ਜ਼ਰੂਰੀ ਸੂਚਨਾ
ਕਰਫ਼ਿਊ ਬਾਰੇ ਜ਼ਿਲ੍ਹਾ ਪਟਿਆਲਾ ਦੇ ਵਾਸੀਆਂ ਲਈ ਜਰੂਰੀ ਸੂਚਨਾ (file photo)

ਕੋਰੋਨਾਵਾਇਰਸ ਦੀ ਮਹਾਂਮਾਰੀ ਕਰਕੇ ਜ਼ਿਲ੍ਹਾ ਪਟਿਆਲਾ ਵਿੱਚ ਲਗਾਏ ਗਏ ਕਰਫਿ਼ਉ ਵਿੱਚ ਅਜੇ ਕੋਈ ਢਿੱਲ ਨਹੀਂ ਦਿੱਤੀ ਗਈ, ਅਜਿਹੀਆਂ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਉਪਰ ਯਕੀਨ ਨਾ ਕਰੋ ਅਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਪੁਲਿਸ ਕੇਸ ਦਰਜ ਕੀਤੇ ਜਾਣਗੇ।

  • Share this:
  • Facebook share img
  • Twitter share img
  • Linkedin share img
ਮੈਂ ਕੁਮਾਰ ਅਮਿਤ, ਆਈ.ਏ.ਐਸ. ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ, ਪਟਿਆਲਾ, ਆਪ ਸਭ ਨੂੰ ਸੂਚਿਤ ਕਰਦਾ ਹਾਂ ਕਿ ਕੋਰੋਨਾਵਾਇਰਸ ਦੀ ਮਹਾਂਮਾਰੀ ਕਰਕੇ ਜ਼ਿਲ੍ਹਾ ਪਟਿਆਲਾ ਵਿੱਚ ਲਗਾਏ ਗਏ ਕਰਫਿ਼ਉ ਵਿੱਚ ਅਜੇ ਕੋਈ ਢਿੱਲ ਨਹੀਂ ਦਿੱਤੀ ਗਈ, ਅਜਿਹੀਆਂ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਉਪਰ ਯਕੀਨ ਨਾ ਕਰੋ ਅਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਪੁਲਿਸ ਕੇਸ ਦਰਜ ਕੀਤੇ ਜਾਣਗੇ।
ਇਹ ਕਰਫਿਊ ਤੁਹਾਡੀ ਸਭ ਦੀ ਜਾਨ ਦੀ ਹਿਫ਼ਾਜ਼ਤ ਨੂੰ ਮੁੱਖ ਰੱਖਕੇ ਹੀ ਲਗਾਇਆ ਗਿਆ ਹੈ ਤਾਂ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ, ਇਸ ਲਈ ਤੁਸੀਂ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਨ ਨੂੰ ਪੈਦਾ ਹੋਏ ਭਿਆਨਕ ਖ਼ਤਰੇ ਦੇ ਮੱਦੇਨਜ਼ਰ ਇਸ ਕਰਫਿਊ ਦੌਰਾਨ ਆਪਣੇ ਘਰਾਂ ਵਿੱਚ ਰਹਿ ਕੇ ਪ੍ਰਸਾਸ਼ਨ ਨੂੰ ਸਹਿਯੋਗ ਦਿਓ ਅਤੇ ਕੋਰੋਨਾਵਾਇਰਸ ਦੀ ਲੜੀ ਅੱਗੇ ਵਧਣ ਤੋਂ ਰੋਕਣ ਵਿੱਚ ਸਾਥ ਦਿਓ। ਕਰਫਿ਼ਊ ਵਿੱਚ ਜਦੋਂ ਵੀ ਢਿੱਲ ਦਿੱਤੀ ਗਈ ਆਪ ਨੂੰ ਵੱਖ-ਵੱਖ ਮੀਡੀਆ ਪਲੈਟਫਾਰਮਜ ਜਰੀਏ ਤੁਰੰਤ ਸੂਚਿਤ ਕੀਤਾ ਜਾਵੇਗਾ। ਤਾਜ਼ਾ ਜਾਣਕਾਰੀ ਲਈ ਫੇਸਬੁੱਕ ਪੇਜ਼ District Public Relations Office Patiala ਉਪਰ ਸੰਪਰਕ ਬਣਾਏ ਰੱਖੋ।

ਅੱਜ ਸ਼ਾਮ ਨੁੂੰ 3 ਵਜੇ ਤੋਂ 6 ਵਜੇ ਤੱਕ ਕਰਫਿਊ ਵਿਚ ਢਿੱਲ ਦਿੱਤੀ ਗਈ ਹੈ ਅਤੇ ਕੱਲ ਨੂੰ ਸਵੇਰੇ  8 ਤੋਂ  10 ਵਜੇ ਅਤੇ ਦੁਪਹਿਰ 3 ਵਜੇ ਸ਼ਾਮ 6 ਵਜੇ ਤੱਕ ਵੀ ਕਰਫਿਊ ਵਿਚ ਢਿੱਲ ਮਿਲੇਗੀ। ਕਰਫਿਊ ਦੌਰਾਨ ਮੈਡੀਕਲ ਦੁਕਾਨਾਂ ਖੁਲ੍ਹੀਆ ਰਹਿਣਗੀਆ। ਸਰਕਾਰ ਵੱਲੋ ਤੈਅ ਕੀਤੇ ਸਮੇ ਤੇ ਹੀ ਘਰ ਦਾ ਇਕ ਮੈਬਰ ਬਾਹਰ ਜਾ ਸਕਦਾ ਹੈ। ਮੋਹਾਲੀ ਵਿਚ ਕਰਫਿਊ ਵਿਚ ਲੋਕਾਂ ਨੂੰ ਢਿੱਲ ਦਿੱਤੀ ਗਈ। ਡੀਸੀ ਨੇ ਦੱਸਿਆ ਕਿ ਲੋਕ ਆਪਣੀ ਲੋੜੀਂਦੀਆਂ ਚੀਜ਼ਾਂ ਨੂੰ ਮਾਰਕੀਟ ਤੋਂ ਪ੍ਰਾਪਤ ਕਰ ਸਕਦੇ ਹਨ। ਹਾਲਾਂਕਿ ਇਹ ਧਿਆਨ ਵਿੱਚ ਰੱਖੋ ਕਿ ਧਾਰਾ 144 ਅਜੇ ਵੀ ਜਾਰੀ ਹੈ, ਜੋ ਕਿ ਇੱਕ ਜਗ੍ਹਾ ਤੇ 4 ਵਿਅਕਤੀਆਂ ਜਾਂ ਉਸ ਤੋਂ ਵੱਧ ਇਕੱਠੇ ਕਰਨ ਤੇ ਪਾਬੰਦੀ ਹੈ। "
First published: March 24, 2020
ਹੋਰ ਪੜ੍ਹੋ
ਅਗਲੀ ਖ਼ਬਰ