Home /News /punjab /

ਵਿਧਾਨ ਸਭਾ ਸੈਸ਼ਨ ਦੌਰਾਨ CM ਚੰਨੀ ਦੀ ਅਗਵਾਈ 'ਚ ਲਏ ਪੰਜਾਬ ਪੱਖੀ ਅਹਿਮ ਫੈਸਲੇ - ਕੇਵਲ ਸਿੰਘ ਢਿੱਲੋਂ

ਵਿਧਾਨ ਸਭਾ ਸੈਸ਼ਨ ਦੌਰਾਨ CM ਚੰਨੀ ਦੀ ਅਗਵਾਈ 'ਚ ਲਏ ਪੰਜਾਬ ਪੱਖੀ ਅਹਿਮ ਫੈਸਲੇ - ਕੇਵਲ ਸਿੰਘ ਢਿੱਲੋਂ

ਪੰਜਾਬੀ ਭਾਸ਼ਾ ਸਬੰਧੀ ਅਹਿਮ ਬਿੱਲ ਪਾਸ ਕਰਕੇ ਪੰਜਾਬ ਸਰਕਾਰ ਨੇ ਮਾਂ-ਬੋਲੀ ਨੂੰ ਵੱਡਾ ਮਾਣ

ਪੰਜਾਬੀ ਭਾਸ਼ਾ ਸਬੰਧੀ ਅਹਿਮ ਬਿੱਲ ਪਾਸ ਕਰਕੇ ਪੰਜਾਬ ਸਰਕਾਰ ਨੇ ਮਾਂ-ਬੋਲੀ ਨੂੰ ਵੱਡਾ ਮਾਣ

ਪੰਜਾਬੀ ਭਾਸ਼ਾ ਸਬੰਧੀ ਅਹਿਮ ਬਿੱਲ ਪਾਸ ਕਰਕੇ ਪੰਜਾਬ ਸਰਕਾਰ ਨੇ ਮਾਂ-ਬੋਲੀ ਨੂੰ ਵੱਡਾ ਮਾਣ

  • Share this:
ਬਰਨਾਲਾ-  ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਵਿਧਾਨ ਸਭਾ ਸੈਸ਼ਨ ਸਭ ਤੋਂ ਸਫਲ ਰਿਹਾ ਹੈ, ਜਿਸ ਵਿੱਚ ਪੰਜਾਬ ਪੱਖੀ ਕਈ ਸ਼ਾਲਾਘਾਯੋਗ ਫ਼ੈਸਲੇ ਲਏ ਗਏ ਹਨ। ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਗੱਲਬਾਤ ਕਰਦਿਆਂ ਕੀਤਾ ਇਸ ਗਿਆ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਅਤੇ 2013 ਵੇਲੇ ਅਕਾਲੀ ਸਰਕਾਰ ਵਲੋਂ ਬਣਾਏ ਕੰਟਰੈਕਟ ਫਾਰਮਿੰਗ ਐਕਟ ਨੂੰ ਰੱਦ ਕਰਕੇ ਮੁੜ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕੀਤੀ ਹੈ। ਕਾਂਗਰਸ ਪਾਰਟੀ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਖੜੀ ਰਹੇਗੀ।

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਪ੍ਰਾਈਵੇਟ ਥਰਮਲਾਂ ਨਾਲ ਕੀਤੇ ਮਹਿੰਗੀ ਬਿਜਲੀ ਦੇ ਸਮਝੌਤਿਆਂ ਦੀਆਂ ਦਰਾਂ ਸਬੰਧੀ ਵਾਈਟ ਪੇਪਰ ਜਾਰੀ ਕੀਤਾ ਹੈ। ਸਰਕਾਰ ਵਲੋਂ ਨਵੀਆਂ ਬਿਜਲੀ ਦਰਾਂ ਤੈਅ ਕਰੇਗੀ, ਜਿਸ ਨਾਲ ਸੂਬੇ ਵਿਚ ਬਿਜਲੀ ਹੋਰ ਸਸਤੀ ਕੀਤੀ ਜਾਵੇਗੀ। ਕੇਂਦਰ ਸਰਕਾਰ ਦੇ ਇੱਕ ਵੱਡੇ ਹਮਲੇ ਬੀਐਸਐਫ ਦਾ ਦਾਇਰਾ ਵਧਾਉਣ ਖ਼ਿਲਾਫ਼ ਵੀ ਪੰਜਾਬ ਸਰਕਾਰ ਨੇ ਮਤਾ ਪਾਸ ਕਰਕੇ ਕੇਂਦਰ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਕਿਉਂਕਿ ਇਸ ਨਾਲ ਕੇਂਦਰ ਸਰਕਾਰ ਅਸਿੱਧੇ ਤਰੀਕੇ ਪੰਜਾਬ ਉਤੇ ਕਬਜ਼ਾ ਕਰਨਾ ਚਾਹੁੰਦੀ ਹੈ, ਜਿਸਨੂੰ ਮੁੱਖ ਮੰਤਰੀ ਚੰਨੀ ਦੀ ਸਰਕਾਰ ਨੇ ਨਾਕਾਮ ਕੀਤਾ ਹੈ।

ਅਕਾਲੀ ਰਾਜ ਦੌਰਾਨ ਹੋਏ ਮਾਫੀਆ ਲੁੱਟ ਦੀ ਜਾਂਚ ਦਾ ਫੈਸਲਾ ਵੀ ਪ੍ਰਸ਼ੰਸਾਯੋਗ ਹੈ। ਉਹਨਾਂ ਕਿਹਾ ਕਿ ਇਸਤੋਂ ਇਲਾਵਾ ਮਾਂ ਬੋਲੀ ਪੰਜਾਬੀ ਸਬੰਧੀ ਸਾਡੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਦਸਵੀਂ ਤੱਕ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਲਾਜ਼ਮੀ ਕੀਤੀ ਹੈ ਅਤੇ ਦਫਤਰਾਂ ਵਿਚ ਵੀ ਕੰਮ ਮਾਂ ਬੋਲੀ ਵਿੱਚ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਮਾਤ ਭਾਸ਼ਾ ਦੇ ਹੱਕ ਵਿੱਚ ਇਹ ਫੈਸਲਾ ਆਪਣੇ ਆਪ ਨੂੰ ਪੰਥਕ ਅਖਵਾਉਂਦੇ ਅਕਾਲੀਆਂ ਦੀ ਸਰਕਾਰ ਵੀ ਨਹੀਂ ਲੈ ਸਕੀ। ਉਹਨਾਂ ਕਿਹਾ ਕਿ ਵਿਰੋਧੀਆਂ ਕੋਲ ਸਰਕਾਰ ਪ੍ਰਤੀ ਕੋਈ ਸਵਾਲ ਨਹੀਂ ਰਿਹਾ, ਜਿਸ ਕਰਕੇ ਹੁਣ ਆਪ ਪਾਰਟੀ ਦੇ ਵਿਧਾਇਕ ਵੀ ਆਪਣੀ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ।

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਇਹਨਾਂ ਫੈਸਲਿਆਂ ਦੀ ਸਮੁੱਚੇ ਪੰਜਾਬ ਵਾਸੀ ਸਾਲਾਘਾ ਕਰ ਰਹੇ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਨਾਉਣ ਲਈ ਉਤਾਵਲੇ ਹਨ।
Published by:Ashish Sharma
First published:

Tags: Barnala

ਅਗਲੀ ਖਬਰ