Home /News /punjab /

Amrtsar : ਬੀਐਸਐਫ ਨੇ ਅਟਾਰੀ ਸਰਹਦ 'ਤੇ ਰਿਟਰੀਟ ਸੈਰੇਮਨੀ ਲਈ ਆਨਲਾਈਨ ਬੁਕਿੰਗ ਕੀਤੀ ਸ਼ੁਰੂ

Amrtsar : ਬੀਐਸਐਫ ਨੇ ਅਟਾਰੀ ਸਰਹਦ 'ਤੇ ਰਿਟਰੀਟ ਸੈਰੇਮਨੀ ਲਈ ਆਨਲਾਈਨ ਬੁਕਿੰਗ ਕੀਤੀ ਸ਼ੁਰੂ

ਰੀਟਰੀਟ ਸਮਾਰੋਹ ਦੇਖਣ ਲਈ ਆਨਲਾਈਨ ਬੁਕਿੰਗ ਸੁਵਿਧਾ ਹੋ ਗਈ ਸ਼ੁਰੂ

ਰੀਟਰੀਟ ਸਮਾਰੋਹ ਦੇਖਣ ਲਈ ਆਨਲਾਈਨ ਬੁਕਿੰਗ ਸੁਵਿਧਾ ਹੋ ਗਈ ਸ਼ੁਰੂ

ਬੀਐਸਐਫ ਨੇ ਅਟਾਰੀ-ਵਾਹਗਾ ਸਰਹੱਦ 'ਤੇ ਭਾਰਤ ਅਤੇ ਪਾਕਿਸਤਾਨ ਦੇ ਫੌਜੀਆਂ ਵੱਲੋਂ ਸਾਂਝੇ ਤੌਰ 'ਤੇ ਕਰਵਾਈ ਜਾਣ ਵਾਲੀ ਰੀਟਰੀਟ ਸਮਾਰੋਹ ਲਈ ਆਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਸੈਲਾਨੀਆਂ ਦੇ ਲਈ ਇਹ ਬੁਕਿੰਗ 1 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਸੈਲਾਨੀ   https://attari.bsf.gov.in/bsf/ 'ਤੇ ਬੁਕਿੰਗ ਕਰ ਸਕਦੇ ਹਨ।ਹਾਲਾਂਕਿ ਇਸ ਬੁਕਿੰਗ ਨੂੰ 48 ਘੰਟੇ ਤੋਂ ਪਹਿਲਾਂ ਕਰਵਾਉਣਾ ਜ਼ਰੂਰੀ ਹੈ। ਬੁਕਿੰਗ ਕਰਵਾਉਣ ਤੋਂ ਬਾਅਦ ਸਲਾਨੀਆਂ ਨੂੰ ਸੀਟ ਨੰਬਰ ਅਲਾਟ ਕੀਤਾ ਜਾਵੇਗਾ। ਇਸ ਸੁਵਿਧਾ ਤੋਂ ਬਾਅਦ ਦੇਸ਼ ਵਿਦੇਸ਼ਾਂ ਤੋਂ ਸੈਲਾਨੀ ਘਰ ਬੈਠੇ ਹੀ ਰੀਟਰੀਟ ਸਮਾਰੋਹ ਲਈ ਬੁਕਿੰਗ ਕਰ ਸਕਦੇ ਹਨ।

ਹੋਰ ਪੜ੍ਹੋ ...
  • Share this:

ਹੁਣ ਪਹਿਲਾਂ ਵਾਂਗ ਸੈਲਾਨੀ ਰੀਟਰੀਟ ਸਮਾਰੋਹ ਦੇਖ ਸਕਣਗੇ । ਜਿਸ ਦੇ ਲਈ ਬੀਐਸਐਫ ਨੇ ਅਟਾਰੀ-ਵਾਹਗਾ ਸਰਹੱਦ 'ਤੇ ਭਾਰਤ ਅਤੇ ਪਾਕਿਸਤਾਨ ਦੇ ਫੌਜੀਆਂ ਵੱਲੋਂ ਸਾਂਝੇ ਤੌਰ 'ਤੇ ਕਰਵਾਈ ਜਾਣ ਵਾਲੀ ਰੀਟਰੀਟ ਸਮਾਰੋਹ ਲਈ ਆਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਸੈਲਾਨੀਆਂ ਦੇ ਲਈ ਇਹ ਬੁਕਿੰਗ 1 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਸੈਲਾਨੀ   https://attari.bsf.gov.in/bsf/ 'ਤੇ ਬੁਕਿੰਗ ਕਰ ਸਕਦੇ ਹਨ।ਹਾਲਾਂਕਿ ਇਸ ਬੁਕਿੰਗ ਨੂੰ 48 ਘੰਟੇ ਤੋਂ ਪਹਿਲਾਂ ਕਰਵਾਉਣਾ ਜ਼ਰੂਰੀ ਹੈ। ਬੁਕਿੰਗ ਕਰਵਾਉਣ ਤੋਂ ਬਾਅਦ ਸਲਾਨੀਆਂ ਨੂੰ ਸੀਟ ਨੰਬਰ ਅਲਾਟ ਕੀਤਾ ਜਾਵੇਗਾ। ਇਸ ਸੁਵਿਧਾ ਤੋਂ ਬਾਅਦ ਦੇਸ਼ ਵਿਦੇਸ਼ਾਂ ਤੋਂ ਸੈਲਾਨੀ ਘਰ ਬੈਠੇ ਹੀ ਰੀਟਰੀਟ ਸਮਾਰੋਹ ਲਈ ਬੁਕਿੰਗ ਕਰ ਸਕਦੇ ਹਨ।

ਤੁਹਾਨੂੰ ਦੱਸ ਦਈਏ ਕਿ ਸੀਮਾ ਸੁਰੱਖਿਆ ਬਲ ਦਾ ਬੀਟਿੰਗ ਰੀਟਰੀਟ ਸਮਾਰੋਹ 1959 ਤੋਂ ਕਰਵਾਇਆ ਜਾ ਰਿਹਾ ਹੈ। 'ਅਟਾਰੀ-ਵਾਹਗਾ' ਸਰਹੱਦ 'ਤੇ ਇਹ ਰਸਮ ਰੋਜ਼ਾਨਾ ਸੂਰਜ ਡੁੱਬਣ ਤੋਂ ਪਹਿਲਾਂ ਕਰਵਾਈ ਜਾਂਦੀ ਹੈ। ਇਸ ਸਮਾਰੋਹ ਨੂੰ ਦੇਖਣ ਲਈ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਅੰਮ੍ਰਿਤਸਰ ਪਹੁੰਚਦੇ ਹਨ। ਰੋਜ਼ਾਨਾ ਹੋਣ ਵਾਲੇ ਰਿਟਰੀਟ ਸੈਰੇਮਨੀ ਦੇ ਵਿੱਚ ਹਿੱਸਾ ਲੈਣ ਲਈ ਸੈਲਾਨੀਆਂ ਨੂੰ ਦੁਪਹਿਰ 3.30 ਵਜੇ ਤੱਕ ਉੱਥੇ ਪਹੁੰਚਣਾ ਪੈਂਦਾ ਹੈ। ਸਮਾਰੋਹ ਦੀ ਮਿਆਦ ਇੱਕ ਤੋਂ ਦੋ ਘੰਟੇ ਤੱਕ ਰਹਿੰਦੀ ਹੈ ।ਸਲਾਨਆਂ ਨੂੰ ਇਸ ਸਮੇਂ ਬੀਟਿੰਗ ਰੀਟਰੀਟ ਸਮਾਰੋਹ ਨੂੰ ਦੇਖਣ ਲਈ ਹੱਥੀਂ ਰਜਿਸਟਰ ਕਰਨਾ ਪੈਂਦਾ ਹੈ। ਖਾਸ ਮੌਕਿਆਂ 'ਤੇ ਲੰਬੀਆਂ ਕਤਾਰਾਂ ਲੱਗ ਜਾਂਦੀ ਹੈ।

ਹੁਣ ਆਨਲਾਈਨ ਬੁਕਿੰਗ ਸ਼ੁਰੂ ਹੋਣ ਤੋਂ ਬਾਅਦ ਰਿਟਰੀਟ ਸੈਰੇਮਨੀ ਦੇਖਣ ਲਈ ਆਉਣ ਵਾਲੇ ਸੈਲਾਨੀਆਂ ਨੂੰ ਕਾਫੀ ਰਾਹਤ ਮਿਲੇਗੀ। ਉਹ ਕਿਤੇ ਵੀ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ, ਸਰਹੱਦੀ ਪਿੱਲਰ ਨੰਬਰ 102 ਨੇੜੇ ਇਤਿਹਾਸਕ ਸ਼ੇਰ ਸ਼ਾਹ ਸੂਰੀ ਰੋਡ ਜਾਂ ਗ੍ਰੈਂਡ ਟਰੰਕ ਰੋਡ 'ਤੇ ਸਾਂਝੀ ਜਾਂਚ ਚੌਕੀ 'ਅਟਾਰੀ-ਵਾਹਗਾ' ਦੀ ਸਥਾਪਨਾ ਕੀਤੀ ਗਈ ਸੀ। ਭਾਰਤ ਵਾਲੇ ਪਾਸੇ ਦੇ ਪਿੰਡ ਨੂੰ 'ਅਟਾਰੀ' ਕਿਹਾ ਜਾਂਦਾ ਹੈ। ਇਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਜਰਨੈਲਾਂ ਵਿੱਚੋਂ ਇੱਕ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦਾ ਜੱਦੀ ਪਿੰਡ ਸੀ। ਪਾਕਿਸਤਾਨ ਵਾਲੇ ਪਾਸੇ ਵਾਲੇ ਗੇਟ ਨੂੰ ਵਾਹਗਾ ਵਜੋਂ ਜਾਣਿਆ ਜਾਂਦਾ ਹੈ। ਜਿਵੇਂ ਭਾਰਤ ਵਿੱਚ ਇਸ ਨੂੰ ‘ਅਟਾਰੀ ਬਾਰਡਰ’ ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਪਾਕਿਸਤਾਨ ਵਿੱਚ ਇਸ ਨੂੰ ‘ਵਾਹਗਾ ਬਾਰਡਰ’ ਵਜੋਂ ਜਾਣਿਆ ਜਾਂਦਾ ਹੈ।

ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਇਸ ਸਮਾਰੋਹ ਦੇ ਆਯੋਜਨ ਲਈ ਸਹਿਮਤੀ ਪ੍ਰਗਟਾਈ ਸੀ। 1947 ਵਿੱਚ, ਭਾਰਤੀ ਫੌਜ ਨੂੰ ਦੋਵਾਂ ਦੇਸ਼ਾਂ ਨੂੰ ਜੋੜਨ ਵਾਲੇ NH-1 'ਤੇ ਸਥਿਤ ਸੰਯੁਕਤ ਚੈੱਕ ਪੋਸਟ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਸ਼ੁਰੂ ਵਿੱਚ ਫੌਜ ਦੀ ਕੁਮਾਉਂ ਰੈਜੀਮੈਂਟ ਨੇ ਜੇਸੀਪੀ ਲਈ ਪਹਿਲੀ ਟੁਕੜੀ ਪ੍ਰਦਾਨ ਕੀਤੀ। ਪਹਿਲੀ ਝੰਡਾ ਲਹਿਰਾਉਣ ਦੀ ਰਸਮ ਬ੍ਰਿਗੇਡੀਅਰ ਮਹਿੰਦਰ ਸਿੰਘ ਚੋਪੜਾ ਨੇ 11 ਅਕਤੂਬਰ 1947 ਨੂੰ ਦੇਖੀ ਸੀ। ਸ਼ਾਨਦਾਰ ਕੰਪਲੈਕਸ ਦੇ ਨੇੜੇ, ਹੁਣ ਚੁਬਾਰੇ ਵਿੱਚ ਬਣਾਇਆ ਗਿਆ ਹੈ, ਇੱਕ ਸੁਪਰ ਕਿੰਗ ਏਅਰ ਬੀ-200 ਜਹਾਜ਼ (ਹੁਣ ਸੇਵਾ ਵਿੱਚ ਨਹੀਂ) ਸਥਾਪਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦਰਸ਼ਕਾਂ ਲਈ ਸੈਲਫੀ ਸਟੈਂਡ ਵੀ ਬਣਾਇਆ ਗਿਆ ਹੈ।

Published by:Shiv Kumar
First published:

Tags: Amritsar, Atari, BSF, Online Booking, Punjab, Retreat-ceremony