Home /News /punjab /

ਅੰਮ੍ਰਿਤਸਰ 'ਚ ਤਕਰੀਬਨ 35 ਯਾਤਰੀਆਂ ਨੂੰ ਛੱਡ ਸਮੇਂ ਤੋਂ ਪਹਿਲਾਂ ਹੀ ਜਹਾਜ਼ ਨੇ ਭਰੀ ਉਡਾਣ,ਪਿੱਛੇ ਰਹਿ ਗਏ ਯਾਤਰੀਆਂ ਨੇ ਕੀਤਾ ਹੰਗਾਮਾ

ਅੰਮ੍ਰਿਤਸਰ 'ਚ ਤਕਰੀਬਨ 35 ਯਾਤਰੀਆਂ ਨੂੰ ਛੱਡ ਸਮੇਂ ਤੋਂ ਪਹਿਲਾਂ ਹੀ ਜਹਾਜ਼ ਨੇ ਭਰੀ ਉਡਾਣ,ਪਿੱਛੇ ਰਹਿ ਗਏ ਯਾਤਰੀਆਂ ਨੇ ਕੀਤਾ ਹੰਗਾਮਾ

35 ਯਾਤਰੀਆਂ ਨੂੰ ਪਿੱਛੇ ਛੱਡ 5 ਘੰਟੇ ਪਹਿਲਾਂ ਹੀ ਜਹਾਜ਼ ਨੇ ਭਰੀ ਉਡਾਣ

35 ਯਾਤਰੀਆਂ ਨੂੰ ਪਿੱਛੇ ਛੱਡ 5 ਘੰਟੇ ਪਹਿਲਾਂ ਹੀ ਜਹਾਜ਼ ਨੇ ਭਰੀ ਉਡਾਣ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 30-35 ਯਾਤਰੀਆਂ ਦੇ ਵੱਲੋਂ ਹੰਗਾਮਾ ਕਰ ਦਿੱਤਾ ਗਿਆ। ਇਹ ਸਾਰੇ ਯਾਤਰੀ ਸਿੰਗਾਪੁਰ ਅਤੇ ਆਸਟ੍ਰੇਲੀਆ ਜਾਣ ਲਈ ਸ੍ਰੀ ਗੁਰੁ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ 'ਤੇ ਪਹੁੰਚੇ ਸਨ। ਪਰ ਇੱਥੇ ਆ ਕੇ ਇਨ੍ਹਾਂ ਯਾਤਰੀਆਂ ਨੂੰ ਪਤਾ ਲੱਗਾ ਕਿ ਸਕੂਟ ਏਅਰਲਾਈਨ ਦੀ ਫਲਾਈਟ ਜੋ ਕਿ ਸ਼ਾਮ ਨੂੰ 7.55 'ਤੇ ਰਵਾਨਾ ਹੋਣ ਵਾਲੀ ਸੀ ਉਨ ਆਪਣੇ ਸਮੇਂ ਤੋਂ ਪੰਜ ਘੰਟੇ ਪਹਿਲਾਂ ਹੀ ਤਿੰਨ ਵਜੇ ਉਡਾਣ ਭਰ ਕੇ ਜਾ ਚੁੱਕੀ ਹੈ।

ਹੋਰ ਪੜ੍ਹੋ ...
  • Last Updated :
  • Share this:

ਅੰਮ੍ਰਿਤਸਰ : ਬੁੱਧਵਾਰ ਦੀ ਸ਼ਾਮ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 30-35 ਯਾਤਰੀਆਂ ਦੇ ਵੱਲੋਂ ਹੰਗਾਮਾ ਕਰ ਦਿੱਤਾ ਗਿਆ। ਇਹ ਸਾਰੇ ਯਾਤਰੀ ਸਿੰਗਾਪੁਰ ਅਤੇ ਆਸਟ੍ਰੇਲੀਆ ਜਾਣ ਲਈ ਸ੍ਰੀ ਗੁਰੁ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ 'ਤੇ ਪਹੁੰਚੇ ਸਨ। ਪਰ ਇੱਥੇ ਆ ਕੇ ਇਨ੍ਹਾਂ ਯਾਤਰੀਆਂ ਨੂੰ ਪਤਾ ਲੱਗਾ ਕਿ ਸਕੂਟ ਏਅਰਲਾਈਨ ਦੀ ਫਲਾਈਟ ਜੋ ਕਿ ਸ਼ਾਮ ਨੂੰ 7.55 'ਤੇ ਰਵਾਨਾ ਹੋਣ ਵਾਲੀ ਸੀ ਉਨ ਆਪਣੇ ਸਮੇਂ ਤੋਂ ਪੰਜ ਘੰਟੇ ਪਹਿਲਾਂ ਹੀ ਤਿੰਨ ਵਜੇ ਉਡਾਣ ਭਰ ਕੇ ਜਾ ਚੁੱਕੀ ਹੈ।

ਇਸ ਉਡਾਣ ਦੇ ਬਾਰੇ ਇਨ੍ਹਾਂ ਪਰ ਯਾਤਰੀਆਂ ਨੂੰ  ਕੁਝ ਪਤਾ ਨਹੀਂ ਸੀ। ਜਿਸ ਕਾਰਨ ਯਾਤਰੀਆਂ ਨੂੰ ਦੇਰ ਰਾਤ ਤੱਕ ਏਅਰਪੋਰਟ 'ਤੇ ਬੈਠ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਜਦਕਿ ਏਅਰਲਾਈਨ ਕੰਪਨੀ ਵੱਲੋਂ ਇਨ੍ਹਾਂ ਯਾਤਰੀਆਂ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ। ਅਜਿਹੇ 'ਚ ਏਅਰਪੋਰਟ 'ਤੇ ਹੀ ਛੋਟੇ ਬੱਚਿਆਂ ਦੇ ਨਾਲ-ਨਾਲ ਯਾਤਰੀ ਵੀ ਪਰੇਸ਼ਾਨ ਹੁੰਦੇ ਨਜ਼ਰ ਆਏ । ਜਦਕਿ ਏਅਰਲਾਈਨ ਕੰਪਨੀ ਨੇ ਕਿਹਾ ਕਿ ਉਨ੍ਹਾਂ ਨੇ ਈ-ਮੇਲ ਭੇਜ ਕੇ ਵੀ ਸਾਰੇ ਯਾਤਰੀਆਂ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਸੀ।

ਸਮੇਂ ਤੋਂ ਪਹਿਲਾਂ ਸਕੂਟ ਏਅਰਲਾਈਨਜ਼ ਦਾ ਜਹਾਜ਼ ਸਿੰਗਾਪੁਰ ਲਈ ਰਵਾਨਾ ਹੋ ਗਿਆ ਸੀ। ਸਿੰਗਾਪੁਰ ਤੋਂ ਅੱਗੇ ਆਸਟ੍ਰੇਲੀਆ ਲਈ ਕਨੈਕਟਿੰਗ ਫਲਾਈਟ ਜਾਣੀ ਸੀ । ਪਰ ਜਹਾਜ਼ ਦੇ ਸਮੇਂ ਤੋਂ ਪਹਿਲਾਂ ਉਡਾਣ ਭਰਨ ਕਾਰਨ ਜੋ ਯਾਤਰੀ ਹਵਾਈ ਅੱਡੇ 'ਤੇ ਰੁਕੇ ਸਨ, ਉਨ੍ਹਾਂ ਦੀ ਅਗਲੀ ਉਡਾਣ ਵੀ ਰੱਦ ਕਰ ਦਿੱਤੀ ਗਈ ਸੀ।

ਇਸ ਮਾਮਲੇ ਸਬੰਧੀ ਚੰਡੀਗੜ੍ਹ ਤੋਂ ਆਏ ਯਾਤਰੀ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਏਅਰਲਾਈਨ ਕੰਪਨੀ ਵੱਲੋਂ ਵੀ ਸੁਨੇਹਾ ਮਿਿਲਆ ਸੀ ਕਿ ਫਲਾਈਟ ਆਪਣੇ ਨਿਰਧਾਰਤ ਸਮੇਂ ਸ਼ਾਮ 7.55 'ਤੇ ਉਡਾਣ ਭਰੇਗੀ। ਪਰ ਇੱਥੇ ਆ ਕੇ ਪਤਾ ਲੱਗਾ ਕਿ ਜਹਾਜ਼ ਪਹਿਲਾਂ ਹੀ ਰਵਾਨਾ ਹੋ ਗਿਆ ਹੈ। ਅਤੇ ਹੁਣ ਜਦੋਂ ਏਅਰਲਾਈਨ ਕੰਪਨੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੱਲੋਂ ਯਾਤਰੀਆਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਸਗੋਂ ਆਪਣੀ ਫਲਾਈਟ ਰੀਬੁਕ ਕਰਵਾਉਣ ਲਈ ਕਾਲ ਸੈਂਟਰ ਨੂੰ ਕਾਲ ਕਰਨ ਦੀ ਗੱਲ ਕਹੀ ਗਈ ਹੈ।

ਸਕੂਟ ਏਅਰਲਾਈਨ ਦੇ ਅਧਿਕਾਰੀਆਂ ਦੇ ਵੱਲੋਂ ਯਾਤਰੀਆਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੇ ਇੱਕ ਈ-ਮੇਲ ਭੇਜ ਕੇ ਸਾਰੇ ਯਾਤਰੀਆਂ ਨੂੰ ਫਲਾਈਟ ਦੇ ਰੀ-ਸ਼ਡਿਊਲ ਬਾਰੇ ਸੂਚਿਤ ਕਰ ਦਿੱਤਾ ਸੀ । ਅਜਿਹੇ 'ਚ ਕਈ ਯਾਤਰੀ ਨਿਰਧਾਰਿਤ ਸਮੇਂ 'ਤੇ ਹਵਾਈ ਅੱਡੇ 'ਤੇ ਪਹੁੰਚ ਗਏ ਸਨ। ਜੋ ਯਾਤਰੀ ਨਹੀਂ ਸਮੇਂ ਸਿਰ ਆਏ ਸਨ ਉਨ੍ਹਾਂ ਦੇ ਨਾਂ ਦਾ ਵੀ ਵਾਰ-ਵਾਰ ਐਲਾਨ ਕੀਤਾ ਗਿਆ। ਪਰ ਦੂਜੇ ਪਾਸੇ ਰੁਕੇ ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕੋਈ ਈ-ਮੇਲ ਨਹੀਂ ਮਿਲੀ।

Published by:Shiv Kumar
First published:

Tags: Amritsar, Flight, Punjab, Singapore