ਬਠਿੰਡਾ 'ਚ ਇਕ ਹੋਰ ਥੈਲੇਸੀਮੀਆ ਪੀੜਤ ਬੱਚਾ HIV ਪਾਜ਼ੀਟਿਵ ਮਿਲਿਆ

News18 Punjabi | News18 Punjab
Updated: November 25, 2020, 10:36 AM IST
share image
ਬਠਿੰਡਾ 'ਚ ਇਕ ਹੋਰ ਥੈਲੇਸੀਮੀਆ ਪੀੜਤ ਬੱਚਾ HIV ਪਾਜ਼ੀਟਿਵ ਮਿਲਿਆ
ਬਠਿੰਡਾ 'ਚ ਇਕ ਹੋਰ ਥੈਲੇਸੀਮੀਆ ਪੀੜਤ ਬੱਚਾ HIV ਪਾਜ਼ੀਟਿਵ ਮਿਲਿਆ

ਇਸ ਬੱਚੇ ਨੂੰ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਚੋਂ ਹੀ ਖੂਨ ਚੜ੍ਹਾਇਆ ਸੀ

  • Share this:
  • Facebook share img
  • Twitter share img
  • Linkedin share img
ਬਠਿੰਡਾ ਵਿਖੇ ਇੱਕ ਹੋਰ ਥੈਲੇਸੀਮੀਆ ਪੀੜਤ ਬੱਚਾ ਐੱਚਆਈਵੀ  ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। ਇਸ ਨੂੰ ਸਿਵਲ ਹਸਪਤਾਲ ਦੇ ਵਿਵਾਦਤ ਬਲੱਡ ਬੈਂਕ ਤੋਂ ਪੀੜਤ ਬੱਚੇ ਨੂੰ ਖ਼ੂਨ ਚੜ੍ਹਾਇਆ ਗਿਆ ਸੀ। ਬਠਿੰਡਾ ਵਿਖੇ ਅੱਜ ਪੰਜ ਬੱਚਿਆਂ ਦੇ ਟੈਸਟ ਹੋਏ ਜਿਨ੍ਹਾਂ ਵਿੱਚੋਂ ਬਰਨਾਲਾ ਦਾ ਬੱਚੇ ਦੀ ਰਿਪੋਰਟ ਪਾਜ਼ੀਟਿਵ ਆਈ ਹੈ।

ਬਠਿੰਡਾ ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਵੱਲੋਂ ਬੱਚਿਆਂ ਨੂੰ ਐੱਚ ਆਈ ਵੀ ਪੀੜਤ ਦਾ ਖੂਨ ਚੜ੍ਹਾਉਣ ਦਾ ਮਾਮਲਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਅੱਜ ਸਿਵਲ ਹਸਪਤਾਲ ਬਠਿੰਡਾ ਵਿਖੇ ਥੈਲੇਸੀਮੀਆ ਪੀੜਤ ਪੰਜ ਬੱਚਿਆਂ ਦੇ ਟੈਸਟ ਹੋਏ, ਜਿਨ੍ਹਾਂ ਵਿਚੋਂ ਇਕ ਬੱਚਾ ਐੱਚਆਈਵੀ ਪੀੜਤ ਅਤੇ ਇਕ ਬੱਚਾ  ਹੈਬੀਟੇਟ ਸੀ ਪਾਜ਼ੀਟਿਵ ਆਇਆ ਹੈ ਜਿਸ ਤੋਂ ਬਾਅਦ ਸਿਹਤ  ਅਧਿਕਾਰੀਆਂ ਵਿੱਚ ਹੜਕੰਪ ਮੱਚ ਗਿਆ।

ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਕਰੀਬ ਚਾਰ ਬੱਚਿਆਂ ਨੂੰ ਐਚਆਈਵੀ ਪੀੜਤ ਵਿਅਕਤੀਆਂ ਦਾ ਖੂਨ ਚੜ੍ਹਾਇਆ ਗਿਆ ਹੈ ਅਤੇ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਐੱਚਆਈਵੀ ਖ਼ੂਨ ਚੜ੍ਹਾਉਣ ਦੇ ਮਾਮਲੇ ਵਿੱਚ ਸਿਹਤ ਵਿਭਾਗ ਵੱਲੋਂ ਬੀਤੇ ਦਿਨੀਂ 4 ਲੈਬ ਟੈਕਨੀਸ਼ੀਅਨ ਨੂੰ ਸਸਪੈਂਡ ਕੀਤਾ ਗਿਆ ਸੀ। ਅੱਜ ਆਈ ਰਿਪੋਰਟ ਅਨੁਸਾਰ ਬਰਨਾਲਾ ਵਾਸੀ 11 ਸਾਲਾ ਬੱਚਾ ਜੋ ਕਿ ਥੈਲੇਸੀਮੀਆ ਬੀਮਾਰੀ ਨਾਲ ਪੀੜਤ ਸੀ ਐਚ ਆਈ ਵੀ ਪੋਜ਼ੀਟਿਵ ਪਾਇਆ ਗਿਆ। ਇਸ ਬੱਚੇ ਨੂੰ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਚੋਂ ਹੀ ਖੂਨ ਚੜ੍ਹਾਇਆ ਸੀ।
ਹਸਪਤਾਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿੱਚ ਹੁਣ ਤੱਕ ਕਰੀਬ 40 ਦੇ ਥੈਲੇਸੀਮੀਆ ਪੀੜਤ ਬੱਚੇ ਹਨ ਜਿਨ੍ਹਾਂ ਨੂੰ ਇਸੇ ਬਲੱਡ ਬੈਂਕ ਵਿਚੋਂ ਹੀ ਖੂਨ ਚੜ੍ਹਾਇਆ ਜਾਂਦਾ ਹੈ  ਅਤੇ ਹੁਣ ਤਕ ਇਨ੍ਹਾਂ ਬੱਚਿਆਂ ਵਿੱਚੋਂ 4 ਬੱਚੇ ਐੱਚਆਈਵੀ ਪੀੜਤ ਹੋ ਚੁੱਕੇ ਹਨ। ਦੇਖਣਾ ਹੁਣ ਇਹ ਹੋਵੇਗਾ ਕਿ ਸਿਵਲ ਹਸਪਤਾਲ ਬਠਿੰਡਾ ਦੇ ਮੁਲਾਜ਼ਮਾਂ ਵੱਲੋਂ ਵਰਤੀ ਜਾਂਦੀ ਲਾਪਰਵਾਹੀ ਤੇ ਕੈਪਟਨ ਸਰਕਾਰ ਅਤੇ ਸਿਹਤ ਵਿਭਾਗ ਕੀ ਐਕਸ਼ਨ ਲੈਂਦਾ ਹੈ।
Published by: Ashish Sharma
First published: November 24, 2020, 9:19 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading