• Home
  • »
  • News
  • »
  • punjab
  • »
  • IN BATHINDA THE SKYROCKETING SMOKE DISRUPTED PUBLIC LIFE DISTURBING PEOPLE DUE TO INCREASING POLLUTION

ਅਸਮਾਨੀ ਚੜ੍ਹੇ ਧੂਏਂ ਨੇ ਬੇਹਾਲ ਕੀਤਾ ਜਨਜੀਵਨ, ਵਧ ਰਹੇ ਪ੍ਰਦੂਸ਼ਣ ਕਾਰਨ ਲੋਕ ਪ੍ਰੇਸ਼ਾਨ 

ਅਸਮਾਨੀ ਚੜ੍ਹੇ ਧੂਏਂ ਨੇ ਬੇਹਾਲ ਕੀਤਾ ਜਨਜੀਵਨ, ਵਧ ਰਹੇ ਪ੍ਰਦੂਸ਼ਣ ਕਾਰਨ ਲੋਕ ਪ੍ਰੇਸ਼ਾਨ 

ਅਸਮਾਨੀ ਚੜ੍ਹੇ ਧੂਏਂ ਨੇ ਬੇਹਾਲ ਕੀਤਾ ਜਨਜੀਵਨ, ਵਧ ਰਹੇ ਪ੍ਰਦੂਸ਼ਣ ਕਾਰਨ ਲੋਕ ਪ੍ਰੇਸ਼ਾਨ 

  • Share this:
ਬਠਿੰਡਾ ਵਿੱਚ ਚਮਕਦੇ ਸੂਰਜ ਵਾਲੀ ਧੁੱਪ ਦਿਖਾਈ ਨਹੀਂ ਦੇ ਰਹੀ, ਕਿਉਂਕਿ ਅਸਮਾਨੀ ਚੜ੍ਹੇ ਧੂੰਏਂ ਕਾਰਨ ਜਨਜੀਵਨ ਬੇਹਾਲ ਹੋ ਕੇ ਰਹਿ ਗਿਆ ,ਵਧ ਰਹੇ ਪ੍ਰਦੂਸ਼ਣ ਕਾਰਨ ਲੋਕ ਵੀ ਪ੍ਰੇਸ਼ਾਨ ਹਨ ਅਤੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਭੀੜ ਦਿਨੋਂ ਦਿਨ ਵਧ ਰਹੀ ਹੈ । ਬਠਿੰਡਾ ਵਿੱਚ ਸੂਰਜ ਦੇ ਦਰਸ਼ਨ ਕਰਨੇ ਔਖੇ ਹਨ, ਕਿਉਂਕਿ ਅਸਮਾਨੀ ਚੜ੍ਹੇ ਧੂੰਏਂ ਕਾਰਨ ਹਰ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਹੈ। ਕਾਰਨ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਬੇਖੌਫ਼ ਹੋ ਕੇ ਅੱਗ ਲਾਉਣਾ ਹੈ, ਕਿਉਂਕਿ ਪਰਾਲੀ ਨੂੰ ਅੱਗ ਲਾਉਣਾ ਕਿਸਾਨਾਂ ਦੀ ਮਜਬੂਰੀ ਹੈ ,ਜਿਸ ਪਾਸੇ ਸਰਕਾਰ ਵੀ ਧਿਆਨ ਦੇਣ ਨੂੰ ਤਿਆਰ ਨਹੀਂ ।

ਜਾਣਕਾਰੀ ਅਨੁਸਾਰ ਕਰੀਬ 51 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਈ, ਜਿਸ ਕਰਕੇ ਅੱਜ ਅਸਮਾਨੀ ਚੜ੍ਹੇ ਧੂਏਂ ਅਤੇ ਫ਼ਕ ਕਾਰਨ  ਜਨਜੀਵਨ ਪੂਰੀ ਤਰ੍ਹਾਂ ਅਸਤ ਵਿਅਸਤ ਹੋ ਕੇ ਰਹਿ ਗਿਆ ਹੈ, ਦੋ ਪਹੀਆ ਵਾਹਨ ਚਾਲਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਧੂਏਂ ਕਰਕੇ ਅੱਖਾਂ ਮੱਚਣ ਅਤੇ ਸਾਹ ਦੀ ਤਕਲੀਫ ਵਿਚ ਵਾਧਾ ਹੋ ਰਿਹਾ ਹੈ ਅਤੇ ਬਿਮਾਰੀਆਂ  ਵੀ ਲੱਗ ਰਹੀਆਂ ਹਨ ,ਹਸਪਤਾਲਾਂ ਵਿੱਚ ਮਰੀਜ਼ਾਂ ਦੀ ਆਮਦ ਤੇਜ਼ ਹੋ ਰਹੀ ਹੈ ।

ਸਿਵਲ ਸਰਜਨ ਬਠਿੰਡਾ ਤੇਜਵੰਤ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਅਜਿਹੇ ਹਾਲਾਤ ਵਿੱਚ ਬਚਾਅ ਵੱਲ ਧਿਆਨ ਦੇਣ ਦੀ ਲੋੜ ਹੈ  ਕਿਉਂਕਿ ਪ੍ਰਦੂਸ਼ਣ ਦਾ ਸਤਰ ਇਨ੍ਹਾਂ ਦਿਨਾਂ ਵਿੱਚ ਲਗਾਤਾਰ ਵਧ ਰਿਹਾ ਹੈ ਤੇ ਧੂੰਏ ਕਾਰਨ ਲੋਕ ਬੀਮਾਰੀਆਂ ਦੀ ਜਕੜ ਵਿੱਚ ਆ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਾਉਣਾ ਕਿਸਾਨਾਂ ਦੀ ਮਜਬੂਰੀ ਹੈ ਕਿਉਂਕਿ ਸਰਕਾਰ ਕਿਸਾਨਾਂ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਮੱਦਦ ਕਰਨ ਨੂੰ ਤਿਆਰ ਨਹੀਂ ਫਿਰ ਕਿਸਾਨ  ਕੀ ਕਰਨ । ਹੁਣ ਦੇਖਣਾ ਹੋਵੇਗਾ ਕਿ ਅਸਮਾਨੀ ਚੜ੍ਹੇ ਧੂਏਂ ਤੋਂ ਕਦੋਂ ਛੁਟਕਾਰਾ ਮਿਲਦਾ ਹੈ ਕਿਉਂਕਿ ਅੱਜ ਦੇ ਹਾਲਾਤ ਲੋਕਾਂ ਲਈ ਸਾਹ ਲੈਣ ਵਿੱਚ ਵੀ ਤਕਲੀਫ਼ ਦੇ ਰਹੇ ਹਨ ।
Published by:Ashish Sharma
First published: