Home /News /punjab /

ਬਠਿੰਡਾ ਦੇ ਸਲਾਬਤਪੁਰਾ 'ਚ ਭਲਕੇ ਹੋਵੇਗਾ ਰਾਮ ਰਹੀਮ ਦਾ ਸਤਿਸੰਗ ਸਮਾਗਮ,ਪੁਲਿਸ ਨੇ ਵਧਾਈ ਡੇਰੇ ਦੀ ਸੁਰੱਖਿਆ

ਬਠਿੰਡਾ ਦੇ ਸਲਾਬਤਪੁਰਾ 'ਚ ਭਲਕੇ ਹੋਵੇਗਾ ਰਾਮ ਰਹੀਮ ਦਾ ਸਤਿਸੰਗ ਸਮਾਗਮ,ਪੁਲਿਸ ਨੇ ਵਧਾਈ ਡੇਰੇ ਦੀ ਸੁਰੱਖਿਆ

ਵਿਰੋਧ ਦੇ ਵਿਚਾਲੇ ਬਠਿੰਡਾ 'ਚ ਰਾਮ ਰਹੀਮ ਦਾ ਸਤਿਸੰਗ ਸਮਾਗਮ

ਵਿਰੋਧ ਦੇ ਵਿਚਾਲੇ ਬਠਿੰਡਾ 'ਚ ਰਾਮ ਰਹੀਮ ਦਾ ਸਤਿਸੰਗ ਸਮਾਗਮ

ਡੇਰਾ ਸਿਰਸਾ ਦੇ ਦੂਜੇ ਡੇਰਾ ਮੁਖੀ ਸ਼ਾਹ ਸਤਿਨਾਮ ਦੇ ਜਨਮਦਿਨ ਨੂੰ ਲੈ ਕੇ ਇਹ ਸਮਾਗਮ ਬਠਿੰਡਾ ਦੇ ਸਲਾਬਤਪੁਰਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੇ ਦੌਰਾਨ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੇ ਵਿੱਲੋਂ ਉੱਤਰਪ੍ਰਦੇਸ਼ ਦੇ ਬਰਨਾਵਾ ਆਸ਼ਰਮ ਤੋਂ ਵਰਚੂਅਲ ਸਤਿਸੰਗ ਕੀਤਾ ਜਾਵੇਗਾ। ਇਸ ਸਤਿਸੰਗ ਨੂੰ ਲੈ ਕੇ ਪੁਲਿਸ ਦੇ ਵੱਲੋਂ ਸਲਾਬਤਪੁਰਾ ਡੇਰੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਹੋਰ ਪੜ੍ਹੋ ...
  • Last Updated :
  • Share this:

ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਲਗਾਤਾਰ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਿਥੇ ਇੱਕ ਪਾਸੇ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੀ ਪੈਰੋਲ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਹੁਣ ਦੂਜੇ ਪਾਸੇ ਸਿਰਸਾ ਤੋਂ ਬਾਅਦ ਭਲਕੇ ਪੰਜਾਬ ਦੇ ਵਿੱਚ ਰਾਮ ਰਹੀਮ ਦਾ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ।ਤੁਹਾਨੂੰ ਦੱਸ ਦਈਏ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਬਠਿੰਡਾ ਦੇ ਸਲਾਬਤਪੁਰਾ ਡੇਰੇ ਦੇ ਵਿੱਚ ਐਤਵਾਰ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦਾ ਵੀਡੀਓ ਕਾਨਫਰਸਿੰਗ ਦੇ ਜ਼ਰੀਏ ਸਤਿਸੰਗ ਹੋਵੇਗਾ । ਜਿਸ ਦੇ ਵਿੱਚ ਪੰਜਾਬ ਭਰ ਦੇ ਡੇਰਾ ਪ੍ਰੇਮੀਆਂ ਦੇ ਪਹੁੰਚਣ ਦਾ ਅੰਦਾਜ਼ਾ ਜਤਾਇਆ ਜਾ ਰਿਹਾ ਹੈ।

ਤੁਹਾਨੂੰ ਦੱਸ ਦਈਏ ਕਿ ਡੇਰਾ ਸਿਰਸਾ ਦੇ ਦੂਜੇ ਡੇਰਾ ਮੁਖੀ ਸ਼ਾਹ ਸਤਿਨਾਮ ਦੇ ਜਨਮਦਿਨ ਨੂੰ ਲੈ ਕੇ ਇਹ ਸਮਾਗਮ ਬਠਿੰਡਾ ਦੇ ਸਲਾਬਤਪੁਰਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੇ ਦੌਰਾਨ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੇ ਵਿੱਲੋਂ ਉੱਤਰਪ੍ਰਦੇਸ਼ ਦੇ ਬਰਨਾਵਾ ਆਸ਼ਰਮ ਤੋਂ ਵਰਚੂਅਲ ਸਤਿਸੰਗ ਕੀਤਾ ਜਾਵੇਗਾ। ਇਸ ਸਤਿਸੰਗ ਨੂੰ ਲੈ ਕੇ ਪੁਲਿਸ ਦੇ ਵੱਲੋਂ ਸਲਾਬਤਪੁਰਾ ਡੇਰੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ 54 ਦਿਨਾਂ ਤੋਂ ਬਾਅਦ ਬਾਅਦ ਇੱਕ ਵਾਰ ਫਿਰ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਭੇਜਿਆ ਗਿਆ ਹੈ । ਦਰਅਸਲ ਰਾਮ ਰਹੀਮ ਨੂੰ 14 ਮਹੀਨਿਆਂ ਦੇ ਵਿੱਚ ਚੌਥੀ ਵਾਰ ਪੈਰੋਲ ਮਿਲ ਗਈ ਹੈ। ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਪਹਿਲੀ ਵਾਰ 21 ਦਿਨ, ਦੂਜੀ ਵਾਰ 30 ਦਿਨ, ਤੀਜੀ ਵਾਰ ਚਾਲੀ ਦਿਨ ਅਤੇ ਹੁਣ ਚੌਥੀ ਵਾਰ ਵੀ ਚਾਲੀ ਦਿਨ ਲਈ ਪੈਰੋਲ ਮਿਲੀ ਹੋਈ ਹੈ।

ਹਾਲਾਂਕਿ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਦੇ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਵਾਰ-ਵਾਰ ਮਿਲ ਰਹੀ ਪੈਰੋਲ ਦਾ ਵਿਰੋਧ ਕੀਤਾ ਜਾ ਰਿਹਾ ਹੈ ।ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਦਾ ਕਹਿਣਾ ਹੈ ਕਿ ਜੇ ਰਾਮ ਰਹੀਮ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਸਿੱਖ ਬੰਦੀਆਂ ਨੂੰ ਪੈਰੋਲ ਕਿਉਂ ਨਹੀਂ ਦਿੱਤੀ ਜਾ ਰਹੀ ਕਿੳਂਕਿ ਉਹ ਤਾਂ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹਨ ।

Published by:Shiv Kumar
First published:

Tags: Dera Sacha Sauda, Gurmeet Ram Rahim, Punjab, Samagam