Home /News /punjab /

'ਭਾਰਤ ਜੋੜੋ ਯਾਤਰਾ' ਦੇ ਸਬੰਧ 'ਚ ਕਾਂਗਰਸੀ ਵਫਦ ਨੇ ਕੀਤੀ ਮੁੱਖ ਮੰਤਰੀ ਮਾਨ ਨਾਲ ਮੁਲਾਕਾਤ

'ਭਾਰਤ ਜੋੜੋ ਯਾਤਰਾ' ਦੇ ਸਬੰਧ 'ਚ ਕਾਂਗਰਸੀ ਵਫਦ ਨੇ ਕੀਤੀ ਮੁੱਖ ਮੰਤਰੀ ਮਾਨ ਨਾਲ ਮੁਲਾਕਾਤ

'ਭਾਰਤ ਜੋੜੋ ਯਾਤਰਾ' ਦੇ ਸਬੰਧ 'ਚ ਕੀਤੀ ਮੁੱਖ ਮੰਤਰੀ ਦੇ ਨਾਲ ਮੁਲਾਕਾਤ

'ਭਾਰਤ ਜੋੜੋ ਯਾਤਰਾ' ਦੇ ਸਬੰਧ 'ਚ ਕੀਤੀ ਮੁੱਖ ਮੰਤਰੀ ਦੇ ਨਾਲ ਮੁਲਾਕਾਤ

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਸੰਸਦ ਮੈਂਬਰ ਰਵਨੀਤ ਬਿੱਟੂ ਤੇ ਸਾਬਕਾ ਵਿਧਾਇਕ ਰਾਣਾ ਕੇ. ਪੀ. ਨੇ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕਾਂਗਰਸੀ ਆਗੂਆਂ ਦੇ ਵਫਦ ਨੇ ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ 'ਭਾਰਤ ਜੋੜੋ ਯਾਤਰਾ' ਜੋ ਅਗਲੇ ਮਹੀਨੇ ਪੰਜਾਬ ’ਚ ਦਾਖ਼ਲ ਹੋ ਰਹੀ ਹੈ, ਉਸ ਲਈ ਮੁੱਖ ਮੰਤਰੀ ਭਗਵੰਤ ਮਾਨ ਤੋਂ ਪ੍ਰਸ਼ਾਸਨਿਕ ਸਹਿਯੋਗ ਦੀ ਮੰਗ ਕੀਤੀ।

ਹੋਰ ਪੜ੍ਹੋ ...
  • Share this:

ਇਸ ਦੌਰਾਨ ਕਾਂਗਰਸ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲ ਕੇ 'ਭਾਰਤ ਜੋੜੋ ਯਾਤਰਾ' ਨੂੰ ਪੰਜਾਬ ’ਚ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਾਉਣ ਲਈ ਪ੍ਰਸ਼ਾਸਨ ਦੇ ਪੂਰਨ ਸਹਿਯੋਗ ਦੀ ਮੰਗ ਕੀਤੀ ਹੈ।

ਤੁਹਾਨੂੰ ਦੱਸ ਦਈਏ ਕਿ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਸਾਰੇ ਦੇਸ਼ ਵਿਚ ‘ਭਾਰਤ ਜੋੜੋ ਯਾਤਰਾ’ ਕੱਢੀ ਜਾ ਰਹੀ ਹੈ, ਜੋ ਅਗਲੇ ਹੋਰਨਾਂ ਸੂਬਿਆਂ ਤੋਂ ਹੁੰਦਿਆਂ ਅਗਲੇ ਮਹੀਨੇ ਪੰਜਾਬ ’ਚ ਦਾਖ਼ਲ ਹੋਵੇਗੀ।ਕਾਂਗਰਸ ਦੀ ਇਹ ਯਾਤਰਾ ਕਿੰਨੀ ਕੁ ਸਫਲ ਸਾਬਤ ਹੁੰਦੀ ਹੈ ਇਹ ਤਾਂ ਸਮਾਂ ਆਉਣ ’ਤੇ ਹੀ ਪਤਾ ਲੱਗੇਗਾ।

Published by:Shiv Kumar
First published:

Tags: Aam Aadmi Party, Amarinder Raja Warring, Bhagwant Mann, Chandigarh, Congress, Rahul Gandhi