Home /News /punjab /

ਜਿਲ੍ਹਾ ਫਤਹਿਗੜ੍ਹ ਸਾਹਿਬ 'ਚ 25 ਵਿਦਿਆਰਥੀਆਂ ਸਣੇ 2 ਅਧਿਆਪਕ ਕੋਰੋਨਾ ਪਾਜੀਟਿਵ

ਜਿਲ੍ਹਾ ਫਤਹਿਗੜ੍ਹ ਸਾਹਿਬ 'ਚ 25 ਵਿਦਿਆਰਥੀਆਂ ਸਣੇ 2 ਅਧਿਆਪਕ ਕੋਰੋਨਾ ਪਾਜੀਟਿਵ

ਕੋਰੋਨਾ ਪੀੜਤਾ ਨੂੰ ਘਰਾਂ ਵਿੱਚ ਕੀਤਾ ਗਿਆ ਇਕਾਂਤਵਾਸ    

ਕੋਰੋਨਾ ਪੀੜਤਾ ਨੂੰ ਘਰਾਂ ਵਿੱਚ ਕੀਤਾ ਗਿਆ ਇਕਾਂਤਵਾਸ    

ਕੋਰੋਨਾ ਪੀੜਤਾ ਨੂੰ ਘਰਾਂ ਵਿੱਚ ਕੀਤਾ ਗਿਆ ਇਕਾਂਤਵਾਸ    

  • Share this:

ਗੁਰਦੀਪ ਸਿੰਘ 

ਜਿਲ੍ਹਾ ਫਤਹਿਗੜ੍ਹ ਸਾਹਿਬ 'ਚ ਅਮਲੋਹ ਵਿੱਚ ਸਰਕਾਰੀ ਸੀਂਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਦੇ 25 ਵਿਦਿਆਰਥੀ ਅਤੇ 2 ਅਧਿਆਪਕਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਇਲਾਕੇ ਵਿੱਚ ਡਰ ਦਾ ਮਾਹੌਲ ਦੇਖਣ ਨੂੰ ਮਿਲਿਆ। ਮਿਲੀ ਜਾਣਕਾਰੀ ਮੁਤਾਬਕ ਇਸ ਸਕੂਲ ਵਿਚ 1270 ਦੇ ਕਰੀਬ ਵਿਦਿਆਰਥੀ ਪੜ ਰਹੇ ਹਨ ਅਤੇ ਜਿੰਨ੍ਹਾਂ ਵਿਚੋ 150 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ, ਜਿਸ ਵਿਚੋ 25 ਵਿਦਿਆਰਥੀ ਅਤੇ 2 ਅਧਿਆਪਕ ਕਰੋਨਾ ਪੀੜਤ ਪਾਏ ਗਏ ਹਨ।

ਇਸ ਸਬੰਧੀ ਸਰਕਾਰੀ ਸੀਂਨੀਅਰ ਸੈਕੰਡਰੀ ਸਮਾਰਟ ਸਕੂਲ (ਲ਼ੜਕੇ) ਦੇ ਪ੍ਰਿੰਸੀਪਲ ਸੰਦੀਪ ਨਾਗਰ ਨੇ ਦੱਸਿਆ ਕਿ ਸਕੂਲ ਵਿਚੋਂ ਡਾਕਟਰਾਂ ਦੀ ਟੀਮ ਵਲੋਂ 150 ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਕਰੋਨਾ ਸੈਂਪਲ ਜਾਂਚ ਲਈ ਭੇਜੇ ਗਏ ਸਣ ਜਿਨ੍ਹਾਂ ਚੋ 25 ਵਿਦਿਆਰਥੀ ਅਤੇ 2 ਅਧਿਆਪਕਾਂ ਦੀ ਰਿਪੋਟ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ 14 ਮਾਰਚ ਤੱਕ ਚੌਕਸੀ ਵਜੋਂ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿਚ 12 ਮਾਰਚ ਨੂੰ ਹਲਕਾ ਵਿਧਾਇਕ ਵਲੋ ਜੋ ਉਦਘਾਟਨ ਸਮਾਰੋਹ ਕਰਨਾ ਸੀ ਉਹ ਵੀ ਫ਼ਿਲਹਾਲ ਰੱਦ ਕਰ ਦਿਤਾ ਗਿਆ ਹੈ।

ਇਸ ਸਬੰਧੀ ਅਮਲੋੋੋਹ ਦੇ ਸੀਂਨੀਅਰ ਮੈਡੀਕਲ ਅਫਸਰ ਲਾਜਿੰਦਰ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿੰਨੀ 150 ਦੇ ਕਰੀਬ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸੈਂਪਲ ਲਏ ਗਏ ਸੀ ਜਿਨ੍ਹਾਂ ਦੀ ਰਿਪੋਰਟ ਆਉਣ ਤੇ ਪਤਾ ਲੱਗਾ ਕਿ ਉਨਾ ਵਿਚੋ 25 ਵਿਦਿਆਰਥੀ ਅਤੇ 2 ਅਧਿਆਪਕ ਕੋਰੋਨਾ ਪੀੜਤ ਮਿਲੇ  ਹਨ। ਕੋਰੋੋਨਾ ਪਾਜੀਟਿਵ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਉਨ੍ਹਾ ਲੋਕਾ ਨੂੰ ਅਪੀਲ ਵੀ ਕੀਤੀ ਕਿ ਉਹ ਸਿਹਤ ਵਿਭਾਗ ਦੀਆਂ ਕਰੋੋੋਨਾ ਮਹਾਮਾਰੀ ਸਬੰਧੀ ਹਿਦਾਇਤਾਂ ਦੀ ਪਾਲਣਾ ਜ਼ਰੂਰ ਕਰਨ।

Published by:Ashish Sharma
First published:

Tags: COVID-19, Fatehgarh Sahib