Home /News /punjab /

ਇੰਗਲੈਂਡ : ਸ਼ੱਕੀ ਹਾਲਾਤ 'ਚ ਅੰਮ੍ਰਿਤਸਰ ਦੇ ਇੱਕ ਨੌਜਵਾਨ ਦੀ ਮੌਤ,ਕੁੱਝ ਦਿਨ ਪਹਿਲਾਂ ਹੀ ਗਿਆ ਸੀ ਇੰਗਲੈਂਡ

ਇੰਗਲੈਂਡ : ਸ਼ੱਕੀ ਹਾਲਾਤ 'ਚ ਅੰਮ੍ਰਿਤਸਰ ਦੇ ਇੱਕ ਨੌਜਵਾਨ ਦੀ ਮੌਤ,ਕੁੱਝ ਦਿਨ ਪਹਿਲਾਂ ਹੀ ਗਿਆ ਸੀ ਇੰਗਲੈਂਡ

ਸ਼ੱਕੀ ਹਾਲਾਤ 'ਚ ਅੰਮ੍ਰਿਤਸਰ ਦੇ ਇੱਕ ਨੌਜਵਾਨ ਦੀ ਮੌਤ,ਕੁੱਝ ਦਿਨ ਪਹਿਲਾਂ ਹੀ ਗਿਆ ਸੀ ਇੰਗਲੈਂਡ

ਸ਼ੱਕੀ ਹਾਲਾਤ 'ਚ ਅੰਮ੍ਰਿਤਸਰ ਦੇ ਇੱਕ ਨੌਜਵਾਨ ਦੀ ਮੌਤ,ਕੁੱਝ ਦਿਨ ਪਹਿਲਾਂ ਹੀ ਗਿਆ ਸੀ ਇੰਗਲੈਂਡ

ਅੰਮ੍ਰਿਤਸਰ ਤੋਂ ਪੰਜ ਦਿਨ ਪਹਿਲਾਂ ਵਿਦੇਸ਼ ਗਏ ਇੱਕ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਹੈ। ਨੌਜਵਾਨ ਦੀ ਮੌਤ ਦੀ ਖਬਰ ਘਰ ਪਹੁੰਚਦੇ ਹੀ ਪਰਿਵਾਰ ਸਦਮੇ 'ਚ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਕੁੱਝ ਸਮਝ ਨਹੀਂ ਆ ਰਿਹਾ।ਹਾਲਾਂਕਿ ਸਥਾਨਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਹੋਰ ਪੜ੍ਹੋ ...
  • Share this:

ਪੰਜਾਬ ਤੋਂ ਨੌਜਵਾਨ ਬਾਹਰਲੇ ਮੁਲਕਾਂ ਵਿੱਚ ਜਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਬਣਾਉਣ ਦੇ ਸੁਪਨੇ ਲੈ ਕੇ ਜਾਂਦੇ ਹਨ । ਜਿਸ ਵਿੱਚ ਕਈ ਤਾਂ ਸਫਲ ਹੋ ਜਾਂਦੇ ਹਨ ਪਰ ਕਈਆਂ ਦੇ ਸੁਪਨੇ ਅਧੂਰੇ ਹੀ ਰਹਿ ਜਾਂਦੇ ਹਨ। ਕੁੱਝ ਅਜਿਹਾ ਹੀ ਹੋਆਿੲਆ ਹੈ ਅੰਮ੍ਰਿਤਸਰ ਦੇ ਇੱਕ ਨੌਜਵਾਨ ਦੇ ਨਾਲ , ਦਰਅਸਲ ਪੰਜਾਬ ਦੇ ਅੰਮ੍ਰਿਤਸਰ ਤੋਂ ਪੰਜ ਦਿਨ ਪਹਿਲਾਂ ਵਿਦੇਸ਼ ਗਏ ਇੱਕ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਹੈ। ਨੌਜਵਾਨ ਦੀ ਮੌਤ ਦੀ ਖਬਰ ਘਰ ਪਹੁੰਚਦੇ ਹੀ ਪਰਿਵਾਰ ਸਦਮੇ 'ਚ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਕੁੱਝ ਸਮਝ ਨਹੀਂ ਆ ਰਿਹਾ।ਹਾਲਾਂਕਿ ਸਥਾਨਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਤੁਹਾਨੂੰ ਦਸ ਦਈਏ ਕਿ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਬਿਕਰੌਰ ਦਾ ਰਹਿਣ ਵਾਲਾ ਬਿਕਰਮਜੀਤ ਸਿੰਘ ਪੰਜ ਦਿਨ ਪਹਿਲਾਂ ਹੀ ਆਪਣੀ 3 ਸਾਲ ਦੀ ਬੇਟੀ ਨੂੰ ਨਾਲ ਲੈ ਕੇ ਇੰਗਲੈਂਡ ਗਿਆ ਸੀ ।ਪੰਜਾਬ ਪੁਲਿਸ ਵਿੱਚ ਤਾਇਨਾਤ ਬਿਕਰਮ ਦੇ ਪਿਤਾ ਸਬ-ਇੰਸਪੈਕਟਰ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਛੋਟਾ ਲੜਕਾ ਵਰਿੰਦਰ ਸਿੰਘ ਕਈ ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਹੈ। ਮ੍ਰਿਤਕ ਬਿਕਰਮਜੀਤ ਦੀ ਪਤਨੀ ਅਤੇ ਵੱਡੀ ਨੂੰਹ ਦੋ ਮਹੀਨੇ ਪਹਿਲਾਂ ਸਟੱਡੀ ਵੀਜ਼ੇ 'ਤੇ ਇੰਗਲੈਂਡ ਗਈਆਂ ਸਨ। ਹੁਣ 15 ਨਵੰਬਰ ਨੂੰ ਹੀ ਉਸ ਦਾ ਵੱਡਾ ਪੁੱਤਰ ਵੀ ਆਪਣੀ ਧੀ ਨਾਲ ਇੰਗਲੈਂਡ ਗਿਆ ਸੀ।

ਮ੍ਰਿਤਕ ਦੇ ਪਿਤਾ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਇੰਗਲੈਂਡ ਤੋਂ ਮਿਲੀ ਖ਼ਬਰ ਦੇ ਮੁਤਾਬਕ ਬੀਤੀ ਰਾਤ ਬਿਕਰਮਜੀਤ ਸਿੰਘ ਘਰੋਂ ਕੁੱਝ ਸਾਮਾਨ ਲੈਣ ਲਈ ਗਿਆ ਸੀ ਪਰ ਉਸ ਤੋਂ ਬਾਅਦ ਵਾਪਸ ਨਹੀਂ ਆਇਆ। ਇਸ ਸਬੰਧੀ ਉਸ ਦੀ ਪਤਨੀ ਕਿਰਨ ਅਤੇ ਛੋਟੇ ਪੁੱਤਰ ਵਰਿੰਦਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਸਵੇਰੇ ਉਸ ਦੀ ਲਾਸ਼ ਘਰ ਦੇ ਨਜ਼ਦੀਕ ਹੀ ਬਰਾਮਦ ਕੀਤੀ ਗਈ।

ਇਸ ਦੇ ਨਾਲ ਹੀ ਮ੍ਰਿਤਕ ਨੌਜਵਾਨ ਦੇ ਪਿਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਹੁਣ ਇੰਗਲੈਂਡ ਵਿੱਚ ਹੈ ਪਰ ਉਹ ਅੰਮ੍ਰਿਤਸਰ ਵਿੱਚ ਫਸਿਆ ਹੋਇਆ ਹੈ। ਨੌਜਵਾਨ ਪੁੱਤਰ ਦੀ ਮੌਤ ਤੋਂ ਬਾਅਦ ਘਰ ਵਿੱਚ ਸੋਗ ਦਾ ਮਾਹੌਲ ਹੈ।ਲਖਵਿੰਦਰ ਸਿੰਘ ਨੇ ਦੱੱਸਿਆ ਕਿ ਉਸ ਦੀ ਇੰਗਲੈਂਡ ਦੀ ਪੁਲਿਸ ਨਾਲ ਗੱਲ ਹੋਈ।ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ  ਬਿਕਰਮਜੀਤ ਸਿੰਘ ਦੀ ਮੌਤ ਦੇ ਕਾਰਨਾਂ ਦੀ ਭਾਲ ਕੀਤੀ ਜਾ ਰਹੀ ਹੈ।

Published by:Shiv Kumar
First published:

Tags: Amritsar, Death, England, Punjab, Youth