Home /News /punjab /

ਫਿਰੋਜਪੁਰ 'ਚ ਬੀਐਸਐਫ ਨੇ 15 ਕਰੋੜ ਦੀ ਹੈਰੋਇਨ ਬਰਾਮਦ ਕੀਤੀ

ਫਿਰੋਜਪੁਰ 'ਚ ਬੀਐਸਐਫ ਨੇ 15 ਕਰੋੜ ਦੀ ਹੈਰੋਇਨ ਬਰਾਮਦ ਕੀਤੀ

ਲੁਧਿਆਣਾ: ਐਸਟੀਐਫ ਟੀਮ ਵੱਲੋਂ 28 ਕਿਲੋ ਹੈਰੋਇਨ ਤੇ 6 ਕਿਲੋ ਆਈਸ ਡਰੱਗ ਬਰਾਮਦ (ਸੰਕੇਤਕ ਫੋਟੋ)

ਲੁਧਿਆਣਾ: ਐਸਟੀਐਫ ਟੀਮ ਵੱਲੋਂ 28 ਕਿਲੋ ਹੈਰੋਇਨ ਤੇ 6 ਕਿਲੋ ਆਈਸ ਡਰੱਗ ਬਰਾਮਦ (ਸੰਕੇਤਕ ਫੋਟੋ)

ਬੀਐਸਐਫ ਦੀ ਮੋਟਰ ਕਿਸ਼ਤੀ ਨਾਕਾ ਪਾਰਟੀ  ਨੇ ਸਤਲੁਜ ਦਰਿਆ ਵਿਚ ਪਲਾਸਟਿਕ ਦੀ ਦੋ ਬੋਤਲਾਂ ਮਿਲੀਆਂ, ਜਿਨ੍ਹਾਂ ਵਿਚ ਕਰੀਬ 2 ਕਿੱਲੋ 980 ਗ੍ਰਾਮ ਹੈਰੋਇਨ ਬਰਾਮਦ ਹੋਈ।

 • Share this:
  Mandeep Kumar

  ਫਿਰੋਜਪੁਰ ਵਿਚ ਭਾਰਤ-ਪਾਕਿ ਬਾਰਡਰ ਉਤੇ ਬੀਐਸਐਫ ਨੇ ਸਤਲੁਜ ਦਰਿਆ ਰਾਹੀਂ ਪਾਕਿਸਤਾਨੀ ਤਸਕਰਾਂ ਵਲੋਂ ਭੇਜੀ ਗਈ ਹੈਰੋਇਨ ਦੀ ਖੇਪ ਨੂੰ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਦੀ ਮੋਟਰ ਕਿਸ਼ਤੀ ਨਾਕਾ ਪਾਰਟੀ  ਨੇ ਸਤਲੁਜ ਦਰਿਆ ਵਿਚ ਪਾਕਿਸਤਾਨ ਵਲੋਂ ਕਿਸ਼ਤੀ ਦੇ ਨਾਲ ਹੋਰ ਚੀਜ ਆਉਂਦੀ ਵੇਖੀ। ਬੀਐਸਐਫ ਜਵਾਨਾਂ ਨੂੰ ਪਲਾਸਟਿਕ ਦੀ ਦੋ ਬੋਤਲਾਂ ਮਿਲੀਆਂ , ਜਿਨ੍ਹਾਂ ਵਿਚ ਕਰੀਬ 2 ਕਿੱਲੋ 980 ਗ੍ਰਾਮ ਹੈਰੋਇਨ ਬਰਾਮਦ ਹੋਈ।

  ਇਹ ਹੈਰੋਇਨ ਓਲਡ ਮੁਹਮਦੀ ਵਾਲਾ ਚੈਕ ਪੋਸਟ ਦੇ ਏਰੀਆ ਵਿਚ ਫੜੀ ਗਈ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ  ਕੀਮਤ ਕਰੀਬ 15 ਕਰੋੜ ਰੁਪਏ ਦੱਸੀ ਜਾਂਦੀ ਹੈ ।ਭਾਰਤ-ਪਾਕਿ ਸਰਹਦ ਉਤੇ ਹੁਣ ਸਤਲੁਜ ਦਾ ਪਾਣੀ ਵੱਧਣ ਮਗਰੋਂ ਪਾਕਿਸਤਾਨੀ ਨਸ਼ਾ ਤਸਕਰ ਸਤਲੁਜ ਦਰਿਆ ਦੇ ਰਹੀ ਭਾਰਤ ਵਿਚ ਨਸ਼ੇ ਅਤੇ ਹਥਿਆਰਾਂ ਦੀ ਖੇਪ ਭੇਜਣ ਦੀ ਫ਼ਿਰਾਕ ਵਿਚ ਹੁੰਦੇ ਹਨ।  ਦੂਜੇ ਪਾਸੇ ਦੇਸ਼ ਦੀ ਸਰਹਦ ਦੀ ਸੁਰੱਖਿਆ ਕਰ ਰਹੀ ਬੀਐਸਐਫ ਹਮੇਸ਼ਾ ਮੁਸਤੈਦ ਹੁੰਦੀ ਹੈ। ਬੀ ਐਸ ਐਫ ਵਲੋਂ ਖ਼ਬਰ ਲਿਖੇ ਜਾਣ  ਤਕ ਸਰਹੱਦ ਤੇ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਸੀ।
  Published by:Ashish Sharma
  First published:

  Tags: BSF, Ferozepur, Heroin, Punjab

  ਅਗਲੀ ਖਬਰ