ਮਲੋਟ ਵਿਚ ਗੈਂਗਵਾਰ, ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਲਾਰੇਂਸ ਗੈਂਗ ਨੇ ਲਈ ਜ਼ਿੰਮੇਵਾਰੀ

News18 Punjabi | News18 Punjab
Updated: December 2, 2019, 9:39 PM IST
share image
ਮਲੋਟ ਵਿਚ ਗੈਂਗਵਾਰ, ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਲਾਰੇਂਸ ਗੈਂਗ ਨੇ ਲਈ ਜ਼ਿੰਮੇਵਾਰੀ
ਮਲੋਟ ਵਿਚ ਗੈਂਗਵਾਰ, ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

  • Share this:
  • Facebook share img
  • Twitter share img
  • Linkedin share img
ਮਲੋਟ ਦੇ ਸਕਾਈ ਮਾਲ ਦੇ ਬਾਹਰ ਸ਼ਾਮ ਨੂੰ ਗੋਲੀ ਚਲਣ ਨਾਲ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਫੈਲ ਗਈ। ਜਾਣਕਾਰੀ ਅਨੁਸਾਰ ਸਥਾਨਕ ਸਕਾਈ ਮਾਲ ਦੇ ਬਾਹਰ ਵਿਚ ਇਕ ਵਿਅਕਤੀ ਉਤੇ ਕਈ ਰਾਊਂਡ ਫਾਇਰਿੰਗ ਕੀਤੀ ਗਈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਮਨਪ੍ਰੀਤ ਸਿੰਘ ਮੰਨਾ ਦੇ ਰੂਪ ਵਿਚ ਹੋਈ ਹੈ।



ਉਸ ਉਪਰ 7 ਰਾਊਂਡ ਫਾਇਰਿੰਗ ਕੀਤੀ ਗਈ, ਜਿਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਜੇਰੇ ਇਲਾਜ ਮੌਤ ਹੋ ਗਈ। ਇਸ ਘਟਨਾ ਵਿਚ ਇਕ ਹੋਰ ਨੌਜਵਾਨ ਨੂੰ ਗੋਲੀਆਂ ਲੱਗੀਆ ਹਨ, ਜੋ ਹਸਪਤਾਲ ਵਿਚ ਭਰਤੀ ਹੈ। ਉਸਨੇ ਜਾਣਕਾਰੀ ਦਿੰਦਿਆ ਕਿ ਦੋ ਵਿਅਕਤੀ ਗੱਡੀ ਵਿਚ ਆਏ ਸਨ। ਜਿਨ੍ਹਾਂ ਨੇ ਮ੍ਰਿਤਕ ਮੰਨਾ ਉਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ ਅਤੇ ਇਕ ਗੋਲੀ ਉਸਦੇ ਪੈਰ ਵਿਚ ਲੱਗੀ।


ਦੂਜੇ ਪਾਸੇ ਮਨਪ੍ਰੀਤ ਸਿੰਘ ਮੰਨਾ ਦੇ ਕਤਲ ਦੀ ਜ਼ਿੰਮੇਵਾਰੀ ਲਾਰੇਂਸ ਗੈਂਗ ਨੇ ਲਈ ਹੈ। ਉਨ੍ਹਾਂ ਨੇ ਫੇਸਬੁੱਕ ਉਤੇ ਪੋਸਟ ਪਾਈ ਹੈ। ਮਨਪ੍ਰੀਤ ਸਿੰਘ ਮੰਨਾ ਉਤੇ ਵੀ ਕਈ ਹਿਲਾਂ ਕਈ ਅਪਰਾਧਿਕ ਮਾਮਲੇ ਦਰਜ ਸਨ। ਮਨਪ੍ਰੀਤ ਸਿੰਘ ਮੰਨਾ ਉਤੇ ਸ਼੍ਰੋਮਣੀ ਅਕਾਲੀ ਦਲ ਦੇ ਦਿਆਲ ਸਿੰਘ ਕੋਲੀਆਂਵਾਲੀ ਉਤੇ ਹਮਲਾ ਜਾਨਲੇਵਾ ਹਮਲਾ ਕੀਤਾ ਸੀ।

 
First published: December 2, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading