Home /News /punjab /

ਗੁਜਰਾਤ 'ਚ ਭਗਵੰਤ ਮਾਨ ਨੇ ਕਾਂਗਰਸ-ਭਾਜਪਾ 'ਤੇ ਬੋਲਿਆ ਹਮਲਾ, ਕਿਹਾ- ਭਾਜਪਾ ਸਰਕਾਰੀ ਅਦਾਰੇ ਅਤੇ ਕਾਂਗਰਸ ਆਪਣੇ ਵਿਧਾਇਕ ਵੇਚ ਰਹੀ ਹੈ

ਗੁਜਰਾਤ 'ਚ ਭਗਵੰਤ ਮਾਨ ਨੇ ਕਾਂਗਰਸ-ਭਾਜਪਾ 'ਤੇ ਬੋਲਿਆ ਹਮਲਾ, ਕਿਹਾ- ਭਾਜਪਾ ਸਰਕਾਰੀ ਅਦਾਰੇ ਅਤੇ ਕਾਂਗਰਸ ਆਪਣੇ ਵਿਧਾਇਕ ਵੇਚ ਰਹੀ ਹੈ


... ਕਿਹਾ, ਸਾਡੀ ਸਰਕਾਰ ਨੇ ਪੰਜਾਬ 'ਚੋਂ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ, ਹੁਣ ਪੰਜਾਬ ਦੇ ਅਫਸਰ ਰਿਸ਼ਵਤ ਮੰਗਣ ਤੋਂ ਡਰਦੇ ਹਨ

... ਕਿਹਾ, ਸਾਡੀ ਸਰਕਾਰ ਨੇ ਪੰਜਾਬ 'ਚੋਂ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ, ਹੁਣ ਪੰਜਾਬ ਦੇ ਅਫਸਰ ਰਿਸ਼ਵਤ ਮੰਗਣ ਤੋਂ ਡਰਦੇ ਹਨ

ਕਾਂਗਰਸ ਭਾਜਪਾ ਦੇ ਨਾਲ ਹੈ, ਇਸ ਲਈ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਗੁਜਰਾਤ ਨਹੀਂ ਆ ਰਹੀ - ਭਗਵੰਤ ਮਾਨ

 • Share this:


  ਚੰਡੀਗੜ੍ਹ - ਗੁਜਰਾਤ ਦੌਰੇ 'ਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਅਤੇ ਕਾਂਗਰਸ 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰੀ ਅਦਾਰੇ ਵੇਚ ਰਹੀ ਹੈ ਅਤੇ ਉੱਧਰ ਕਾਂਗਰਸ ਨੇ ਆਪਣੇ ਵਿਧਾਇਕਾਂ ਨੂੰ ਸੇਲ 'ਤੇ ਲਾਇਆ ਹੈ। ਭਾਜਪਾ ਆਪਣੀ ਸਰਕਾਰ ਬਣਾਉਣ ਲਈ ਦੇਸ਼ ਵੇਚ ਕੇ ਕਾਂਗਰਸੀ ਵਿਧਾਇਕਾਂ ਨੂੰ ਖਰੀਦ ਰਹੀ ਹੈ।

  ਮਾਨ ਨੇ ਗੁਜਰਾਤ ਦੇ ਸੁਰਿੰਦਰ ਨਗਰ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਾਂਗਰਸ 'ਤੇ ਭਾਜਪਾ ਨਾਲ ਮਿਲੀ ਭੁਗਤ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਗੁਜਰਾਤ 'ਚ ਭਾਜਪਾ ਦੀ ਸਰਕਾਰ ਬਣੇ, ਇਸੇ ਲਈ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਗੁਜਰਾਤ ਨਹੀਂ ਪਹੁੰਚ ਰਹੀ |

  ਮਾਨ ਨੇ ਭਾਜਪਾ ਨੂੰ ਵੀ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜੇਕਰ ਭਾਜਪਾ ਸਰਕਾਰ ਨੇ ਗੁਜਰਾਤ 'ਚ ਕੰਮ ਕੀਤਾ ਹੁੰਦਾ ਤਾਂ ਉਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗੁਜਰਾਤ ਫੇਰੀ ਦੌਰਾਨ ਝੁੱਗੀਆਂ ਛੁਪਾਉਣ ਦੀ ਲੋੜ ਹੀ ਨਾ ਪੈਂਦੀ।

  ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੇ ਗੁਜਰਾਤ ਵਾਂਗ ਦਿੱਲੀ ਦੀ ਐਮ.ਸੀ.ਡੀ ਨੂੰ ਤਬਾਹ ਕਰ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਦੇ ਅਧੀਨ ਆਉਂਦੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਇਆ, ਜਦਕਿ ਭਾਜਪਾ ਨੇ ਐਮ.ਸੀ.ਡੀ. ਦੇ ਸਰਕਾਰੀ ਸਕੂਲਾਂ ਦੀ ਹਾਲਤ ਖਸਤਾ ਹੈ। ਜਦੋਂ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਦਿੱਲੀ ਦੇ ਸਰਕਾਰੀ ਸਕੂਲ ਦੇਖਣ ਦੀ ਇੱਛਾ ਜ਼ਾਹਰ ਕੀਤੀ ਤਾਂ ਭਾਜਪਾ ਨੂੰ ਉਨ੍ਹਾਂ ਨੂੰ ਦਿੱਲੀ ਸਰਕਾਰ ਦੇ ਸਕੂਲ ਦਿਖਾਉਣ ਲਈ ਮਜ਼ਬੂਰ ਹੋਣਾ ਪਿਆ।

  ਮਾਨ ਨੇ ਗੁਜਰਾਤ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ, "ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਵਿੱਚੋਂ ਉਭਰੀ ਇਮਾਨਦਾਰ ਪਾਰਟੀ ਹੈ। ਅਸੀਂ ਸੱਚ ਦੀ ਰਾਜਨੀਤੀ ਕਰਦੇ ਹਾਂ, ਇਸੇ ਲਈ 10 ਸਾਲਾਂ ਵਿੱਚ ਦੋ ਰਾਜਾਂ ਵਿੱਚ ਸਾਡੀ ਸਰਕਾਰ ਹੈ।" ਉਨ੍ਹਾਂ ਕਿਹਾ ਕਿ ਭਾਜਪਾ ਕੋਲ ਪੈਸਾ ਹੈ, ਇਸ ਲਈ ਜੇਕਰ ਉਹ ਪਹਿਲਾਂ ਵੋਟਾਂ ਲਈ ਪੈਸਾ ਦਿੰਦੇ ਹਨ ਤਾਂ ਲੈ ਲਓ ਕਿਉਂਕਿ ਇਹ ਤੁਹਾਡਾ ਤੋਂ ਹੀ ਲੁੱਟਿਆ ਹੋਇਆ ਪੈਸਾ ਹੈ। ਪਰ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਸਿਰਫ਼ ਆਮ ਆਦਮੀ ਪਾਰਟੀ ਨੂੰ ਵੋਟ ਦਿਓ।


  ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਸਰਕਾਰ ਬਣਦੇ ਹੀ ਅਸੀਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਜਾਰੀ ਕੀਤਾ। ਉਸ ਨੰਬਰ 'ਤੇ ਮਿਲੀਆਂ ਸ਼ਿਕਾਇਤਾਂ ਦੇ ਆਧਾਰ 'ਤੇ 200 ਤੋਂ ਵੱਧ ਭ੍ਰਿਸ਼ਟ ਸਰਕਾਰੀ ਮੁਲਾਜ਼ਮਾਂ-ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ। ਹੁਣ ਪੰਜਾਬ ਦੇ ਅਧਿਕਾਰੀ ਰਿਸ਼ਵਤ ਮੰਗਣ ਤੋਂ ਡਰਦੇ ਹਨ ਅਤੇ ਸਿਸਟਮ ਵਿੱਚ ਚੰਗੇ ਸੁਧਾਰ ਕੀਤੇ ਜਾ ਰਹੇ ਹਨ।

  ਮਾਨ ਨੇ ਸੁਰਿੰਦਰ ਨਗਰ ਦੇ ਕਪਾਹ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੇ ਕਿਸਾਨਾਂ ਦੀ ਹਾਲਤ ਵੀ ਤਰਸਯੋਗ ਬਣਾ ਦਿੱਤੀ ਸੀ। ਉਨ੍ਹਾਂ ਕਿਹਾ, "ਅਸੀਂ ਇਸਨੂੰ ਬਿਹਤਰ ਕਰ ਰਹੇ ਹਾਂ। ਜੇਕਰ ਗੁਜਰਾਤ ਵਿੱਚ ਸਾਡੀ ਸਰਕਾਰ ਬਣੀ ਤਾਂ ਇੱਥੇ ਵੀ ਕਿਸਾਨਾਂ ਦੇ ਹਾਲਾਤ ਚੰਗੇ ਕਰਨ ਲਈ ਕੰਮ ਕਰਾਂਗੇ।"

  Published by:Ashish Sharma
  First published:

  Tags: AAP, AAP Punjab, Arvind Kejriwal, Bhagwant Mann, Gujarat, Punjab government