
ਗੁਰਦਾਸਪੁਰ 'ਚ ਪੁਲਿਸ ਕਾਂਸਟੇਬਲ ਤੇ ਸਾਥੀ ਕੋਲੋਂ ਵੱਡੀ ਮਾਤਰਾ 'ਚ ਦੇਸੀ ਸ਼ਰਾਬ ਬ੍ਰਾਮਦ
ਬਿਸ਼ਬਰ ਬਿੱਟੂ
ਗੁਰਦਾਸਪੁਰ ਦੀ ਥਾਣਾ ਧਾਰੀਵਾਲ ਪੁਲਿਸ ਨੇ ਗਸ਼ਤ ਦੌਰਾਨ ਇਕ ਪੁਲਿਸ ਕਾਂਸਟੇਬਲ ਅਤੇ ਉਸਦੇ ਸਾਥੀ ਕੋਲੋਂ 3 ਲੱਖ ਐਮ.ਐਲ ਦੇਸੀ ਸ਼ਰਾਬ ਫੋਰਡ ਫਿਗੋ ਗੱਡੀ ਵਿੱਚੋਂ ਬ੍ਰਾਮਦ ਕੀਤੀ। ਪੁਲਿਸ ਕਾਂਸਟੇਬਲ ਗੁਰਦਾਸਪੁਰ ਦੀ ਪੁਲਿਸ ਲਾਈਨ ਵਿਚ ਤਾਇਨਾਤ ਹੈ। ਧਾਰੀਵਾਲ ਪੁਲਿਸ ਨੇ ਨਜਾਇਜ਼ ਸ਼ਰਾਬ ਨੂੰ ਕਬਜੇ ਵਿਚ ਲੈ ਕੇ ਦੋਨਾਂ ਨੂੰ ਕੀਤਾ ਗ੍ਰਿਫਤਾਰ ਕਰਕੇ ਕੋਰਟ ਵਿੱਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਚ ਓ ਧਾਰੀਵਾਲ ਮਨਜੀਤ ਸਿੰਘ ਨੇ ਦਸਿਆ ਕਿ ਪੁਲਿਸ ਪਾਰਟੀ ਰੋਜ਼ਾਨਾ ਦੀ ਤਰ੍ਹਾਂ ਗਸ਼ਤ ਕਰ ਰਹੀ ਸੀ। ਉਹਨਾਂ ਨੇ ਜਦ ਇਕ ਕਾਰ ਫੋਰਡ ਫਿਗੋ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਜਦ ਉਸਦਾ ਪਿੱਛਾ ਕਰ ਕਾਰ ਨੂੰ ਕਾਬੂ ਕੀਤਾ ਤਾਂ ਕਾਰ ਇਕ ਪੁਲਿਸ ਕਾਂਸਟੇਬਲ ਮਨਦੀਪ ਸਿੰਘ ਚਲਾ ਰਿਹਾ ਸੀ, ਜੋ ਕਿ ਗੁਰਦਾਸਪੁਰ ਪੁਲਿਸ ਲਾਈਨ ਵਿਚ ਤਾਇਨਾਤ ਹੈ।ਉਸਦਾ ਸਾਥੀ ਰਮਨ ਕੁਮਾਰ ਉਸ ਨਾਲ ਬੈਠਾ ਸੀ। ਪੁਲਿਸ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ 3 ਲੱਖ ਐਮ.ਐਲ ਦੇਸੀ ਸ਼ਰਾਬ ਬ੍ਰਾਮਦ ਕੀਤੀ ਹੈ। ਧਾਰੀਵਾਲ ਪੁਲਿਸ ਨੇ ਨਜਾਇਜ਼ ਸ਼ਰਾਬ ਨੂੰ ਕਬਜੇ ਵਿਚ ਲੈ ਕੇ ਦੋਨਾਂ ਨੂੰ ਕੀਤਾ ਗ੍ਰਿਫਤਾਰ ਕਰਕੇ ਕੋਰਟ ਵਿੱਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।