Home /News /punjab /

Ludhiana : ਜਗਰਾਉਂ 'ਚ ਪਤਨੀ ਨੇ ਆਸ਼ਿਕ ਨਾਲ ਰਲ ਕੇ ਕੀਤਾ ਪਾਠੀ ਪਤੀ ਦਾ ਕਤਲ

Ludhiana : ਜਗਰਾਉਂ 'ਚ ਪਤਨੀ ਨੇ ਆਸ਼ਿਕ ਨਾਲ ਰਲ ਕੇ ਕੀਤਾ ਪਾਠੀ ਪਤੀ ਦਾ ਕਤਲ

Ludhiana : ਜਗਰਾਉਂ 'ਚ ਪਤਨੀ ਨੇ ਆਸ਼ਿਕ ਨਾਲ ਰਲ ਕੇ ਕੀਤਾ ਪਾਠੀ ਪਤੀ ਦਾ ਕਤਲ

Ludhiana : ਜਗਰਾਉਂ 'ਚ ਪਤਨੀ ਨੇ ਆਸ਼ਿਕ ਨਾਲ ਰਲ ਕੇ ਕੀਤਾ ਪਾਠੀ ਪਤੀ ਦਾ ਕਤਲ

Murder in love relationship: ਕਿਰਨਦੀਪ ਕੌਰ ਨੇ ਆਸ਼ਿਕ ਨਾਲ ਮਿਲ ਕੇ ਇੰਦਰਜੀਤ  ਦੀ ਗਲਾ ਘੁਟ ਕੇ ਹੱਤਿਆ ਕੀਤੀ ਅਤੇ ਘਰ ਵਿੱਚ ਲੱਗੇ ਸੀਸੀਟੀਵੀ ਨੂੰ ਕਰ ਦਿੱਤਾ ਸੀ ਬੰਦ

 • Share this:

  Murder in love relationship:  ਲੁਧਿਆਣਾ- ਜਗਰਾਉਂ ਵਿੱਚ ਨਾਜਾਇਜ਼ ਸਬੰਧਾਂ ਵਿੱਚ ਅੜਿੱਕਾ ਬਣ ਰਹੇ ਪਤੀ ਨੂੰ ਪਤਨੀ ਨੇ ਆਸ਼ਿਕ ਨਾਲ ਮਿਲ ਕੇ ਕਤਲ ਕਰ ਦਿੱਤਾ। ਪੁਲਿਸ ਨੇ ਔਰਤ ਤੇ ਉਸਦੇ ਆਸ਼ਿਕ ਖਿਲਾਫ ਧਾਰਾ 302 ਤਹਿਤ ਪਰਚਾ ਦਰਜ ਕਰ ਲਿਆ ਹੈ।

  ਮ੍ਰਿਤਕ ਦੀ ਮਾਤਾ ਬਲਵੀਰ ਕੌਰ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਲੜਕਾ  ਇੰਦਰਜੀਤ ਸਿੰਘ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਪਾਠੀ ਸੀ। 6 ਸਤੰਬਰ ਦੀ ਰਾਤ ਨੂੰ ਕਰੀਬ 9 ਵਜੇ ਇੰਦਰਜੀਤ ਗੁਰਦੁਆਰਾ ਸਾਹਿਬ ਤੋਂ ਪਾਠ ਕਰਕੇ ਘਰ ਵਾਪਸ ਆਇਆ। ਬੱਚਿਆਂ ਅਤੇ ਪਤਨੀ ਨਾਲ ਰਾਤ ਦਾ ਖਾਣਾ ਖਾਣ ਤੋਂ ਬਾਅਦ ਕਮਰੇ ਵਿਚ ਸੌਂ ਗਿਆ। 7 ਸਤੰਬਰ ਦੀ ਸਵੇਰ ਨੂੰ ਉਹ ਗੁਰਦੁਆਰਾ ਸਾਹਿਬ ਤੋਂ ਵਾਪਸ ਪਰਤੀ ਤਾਂ ਦੇਖਿਆ ਕਿ ਇੰਦਰਜੀਤ ਸਿੰਘ ਬੈੱਡ ’ਤੇ ਮ੍ਰਿਤਕ ਪਿਆ ਸੀ ਅਤੇ ਉਸ ਦੀ ਪਤਨੀ ਕਿਰਨਦੀਪ ਕੌਰ ਆਪਣੇ ਮ੍ਰਿਤਕ ਪੁੱਤਰ ਦੀ ਲਾਸ਼ ਕੋਲ ਬੈਠੀ ਵਿਰਲਾਪ ਕਰ ਰਹੀ ਸੀ। ਉਸ ਦੇ ਲੜਕੇ ਦੇ ਸਰੀਰ 'ਤੇ ਜ਼ਖ਼ਮ ਦੇ ਕੋਈ ਨਿਸ਼ਾਨ ਨਹੀਂ ਸਨ। ਇਸ ਕਾਰਨ ਉਸ ਨੇ 174 ਦੀ ਕਾਰਵਾਈ ਕਰਕੇ ਆਪਣੇ ਪੁੱਤਰ ਦਾ ਸਸਕਾਰ ਕਰਵਾ ਦਿੱਤਾ।


  ਮਾਤਾ ਬਲਬੀਰ ਕੌਰ ਨੇ ਦੱਸਿਆ ਜਦੋਂ ਉਸ ਨੇ 6 ਸਤੰਬਰ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਰਾਤ 11.30 ਵਜੇ ਤੋਂ ਸਵੇਰੇ 7 ਵਜੇ ਤੱਕ ਸੀਸੀਟੀਵੀ ਬੰਦ ਸੀ। ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਨੂੰਹ ਕਿਰਨਦੀਪ ਕੌਰ ਦੇ ਉਸਦੇ ਭਰਾ ਦੇ ਪੁੱਤਰ ਹਰਦੀਪ ਸਿੰਘ ਨਾਲ ਨਾਜਾਇਜ਼ ਸਬੰਧ ਹਨ। ਪੁਲਿਸ ਨੇ ਸਖਤੀ ਨਾਲ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਕਿਰਨਦੀਪ ਕੌਰ ਨੇ ਆਸ਼ਿਕ ਨਾਲ ਮਿਲ ਕੇ ਇੰਦਰਜੀਤ  ਦੀ ਗਲਾ ਘੁਟ ਕੇ ਹੱਤਿਆ ਕੀਤੀ ਹੈ। ਪੁਲਿਸ ਨੇ ਧਾਰਾ 302 ਤਹਿਤ ਕਿਰਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਛੇਤੀ ਹੀ ਹਰਦੀਪ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

  Published by:Ashish Sharma
  First published:

  Tags: Crime news, Illegal, Ludhiana, Murder