ਮਾਨਸਾ 'ਚ ਗਰੀਬ ਆਜੜੀ ਦੀਆਂ 80 ਭੇਡ ਬੱਕਰੀਆਂ ਅਵਾਰਾ ਕੁੱਤਿਆਂ ਨੇ ਮਾਰੀਆਂ

News18 Punjabi | News18 Punjab
Updated: August 1, 2020, 6:31 PM IST
share image
ਮਾਨਸਾ 'ਚ ਗਰੀਬ ਆਜੜੀ ਦੀਆਂ 80 ਭੇਡ ਬੱਕਰੀਆਂ ਅਵਾਰਾ ਕੁੱਤਿਆਂ ਨੇ ਮਾਰੀਆਂ
ਮਾਨਸਾ 'ਚ ਗਰੀਬ ਆਜੜੀ ਦੀਆਂ 80 ਭੇਡ ਬੱਕਰੀਆਂ ਅਵਾਰਾ ਕੁੱਤਿਆਂ ਨੇ ਮਾਰੀਆਂ

ਭੇਡਾਂ ਬੱਕਰੀਆਂ ਨਾਲ ਪਰਿਵਾਰ ਦਾ ਢਿੱਡ ਪਾਲ ਰਿਹਾ ਸੀ

  • Share this:
  • Facebook share img
  • Twitter share img
  • Linkedin share img
 ਬਲਦੇਵ ਸ਼ਰਮਾ

ਮਾਨਸਾ ਜਿਲ੍ਹੇ ਦੇ ਪਿੰਡ ਮੀਰਪੁਰ ਖੁਰਦ ਨੇੜੇ ਸਰਦੂਲਗੜ੍ਹ ਵਿਖੇ ਰਾਤ ਇੱਕ ਗਰੀਬ ਪਰਿਵਾਰ ਜਸਪਾਲ ਸਿੰਘ ਦੀਆਂ 80 ਦੇ ਕਰੀਬ ਭੇਡਾਂ ਬੱਕਰੀਆਂ ਆਵਾਰਾ ਕੁੱਤਿਆਂ ਵੱਲੋਂ ਮਾਰ ਦਿੱਤੀਆਂ ਗਈਆਂ।  ਘਟਨਾ ਕਾਰਨ ਇਹ ਪਰਿਵਾਰ ਪੂਰੀ ਤਰ੍ਹਾਂ ਸਦਮੇ ਵਿੱਚ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਸਪਾਲ ਸਿੰਘ ਨਾਂ ਦੇ ਵਿਅਕਤੀ ਨੇ ਕਰਜ਼ ਲੈ ਕੇ ਭੇਡਾਂ ਬੱਕਰੀਆਂ ਪਾਲੀਆਂ ਹੋਈਆਂ ਸਨ, ਜਿਸ ਨਾਲ ਉਹ ਆਪਣੇ ਪੂਰੇ ਪਰਿਵਾਰ ਦਾ ਪੇਟ ਪਾਲਦਾ ਸੀ। ਬੀਤੀ ਰਾਤ ਕੁਝ ਆਵਾਰਾ ਕੁੱਤਿਆਂ ਨੇ ਬੱਕਰੀਆਂ ਦੇ ਵਾੜੇ ਉਤੇ ਹਮਲਾ ਕਰ ਦਿੱਤਾ, ਜਿਸ ਨਾਲ 80 ਦੇ ਕਰੀਬ ਭੇਡਾਂ ਅਤੇ ਬੱਕਰੀਆਂ ਮਾਰੀਆਂ ਗਈਆਂ। ਇਸ ਤੋਂ ਪਹਿਲਾਂ ਵੀ ਆਵਾਰਾ ਕੁੱਤਿਆਂ ਨੇ ਲੋਕਾਂ ਦੇ ਜਾਨਵਰ ਅਤੇ ਛੋਟੇ ਬੱਚਿਆਂ ਨੂੰ ਹਮਲਾ ਕਰਕੇ ਜ਼ਖਮੀ ਕੀਤਾ ਸੀ। ਪ੍ਰੰਤੂ ਪ੍ਰਸਾਸ਼ਨ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ ਜਿਸ ਨਾਲ ਆਵਾਰਾ ਕੁੱਤਿਆਂ ਦੀ ਸਮੱਸਿਆ ਵਧਦੀ ਜਾ ਰਹੀ ਹੈ ਪੀੜਤ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਹੈ।
Published by: Ashish Sharma
First published: August 1, 2020, 6:29 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading