ਪੰਜਾਬ ਦੇ ਕਿਸਾਨ ਹੁਣ ਰਿਵਾਇਤੀ ਫਸਲਾਂ ਨੂੰ ਛੱਡ ਕੇ ਹੋਰ ਫਸਲਾਂ ਪੈਦਾ ਕਰ ਕੇ ਵਧੀਆ ਮੁਨਾਫਾ ਕਮਾ ਰਹੇ ਹਨ । ਹੁਣ ਪੰਜਾਬ ਦੇ ਮੋਗਾ ਜ਼ਿਲ੍ਹੇ ਪਿੰਡ ਦੁਸਾਂਝ ਦੇ ਵਸਨੀਕ ਕਿਸਾਨ ਜਸਪ੍ਰੀਤ ਸਿੰਘ ਨੇ ਆਪਣੇ ਖੇਤ ਦੇ ਵਿੱਚ ਸਟਰਾਬੇਰੀ ਦੀ ਪੈਦਾਵਾਰ ਕਰ ਕੇ ਦੂਜੇ ਕਿਸਾਨਾਂ ਲਈ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ।ਰਿਵਾਇਤੀ ਫ਼ਸਲਾਂ ਤੋਂ ਇਲਾਵਾ ਉਸ ਨੇ ਆਪਣੀ 1.25 ਏਕੜ ਜ਼ਮੀਨ ਵਿੱਚ ਸਟਰਾਬੇਰੀ ਦੀ ਖੇਤੀ ਸ਼ੁਰੂ ਕੀਤੀ। ਜਦੋਂ ਫਿਰੋਜ਼ਪੁਰ ਦੇ ਐਸਡੀਐਮ ਰਣਜੀਤ ਸਿੰਘ ਨੂੰ ਇਸ ਦੇ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਖੇਤ ਦਾ ਦੌਰਾ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਨੌਜਵਾਨ ਕਿਸਾਨ ਜਸਪ੍ਰੀਤ ਸਿੰਘ ਦੀ ਹੌਸਲਾ ਅਫਜ਼ਾਈ ਕੀਤੀ।
ਇਸ ਦੌਰਾਨ ਕਿਸਾਨ ਜਸਪ੍ਰੀਤ ਸਿੰਘ ਨੇ ਸਟਰਾਬੇਰੀ ਦੀ ਖੇਤੀ ਕਰਨ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦਾ ਮੌਸਮ ਸਟਰਾਬੇਰੀ ਦੀ ਖੇਤੀ ਕਰਨ ਦੇ ਲਈ ਅਨੁਕੂਲ ਨਹੀਂ ਹੈ। ਜਿਸ ਕਾਰਨ ਸਟਰਾਬੇਰੀ ਦੀ ਖੇਤੀ ਕਰਨ ਇੱਕ ਵੱਡਾ ਖਤਰਾ ਹੈ। ਕਿਸਾਨ ਜਸਪ੍ਰੀਤ ਸਿੰਘ ਨੇ ਕਿਹਾ ਕਿ ਜੇ ਤੁਸੀਂ ਕਿਸੇ ਨਵੀਂ ਚੀਜ਼ 'ਤੇ ਹੱਥ ਅਜ਼ਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਜੋਖਮ ਲੈਣਾ ਪਵੇਗਾ। ਇਹੀ ਸੋਚ ਰੱਖ ਕੇ ਜਸਪ੍ਰੀਤ ਸਿੰਘ ਨੇ ਸਟਰਾਬੇਰੀ ਦੀ ਖੇਤੀ ਕਰਨ ਦਾ ਮਨ ਬਣਾ ਲਿਆ।
ਕਿਸਾਨ ਜਸਪ੍ਰੀਤ ਸਿੰਘ ਨੇ ਕਿਹਾ ਕਿ ਸਟਰਾਬੇਰੀ ਦੀ ਖੇਤੀ ਕਰ ਕੇ ਕਿਸਾਨ ਥੋੜ੍ਹੇ ਸਮੇਂ ਵਿੱਚ ਚੰਗਾ ਮੁਨਾਫਾ ਕਮਾ ਸਕਦੇ ਹਨ।ਸਟਰਾਬੇਰੀ ਇੱਕ ਅਜਿਹੀ ਫ਼ਸਲ ਹੈ, ਜਿਸ ਦੀ ਕਾਸ਼ਤ ਤੋਂ ਕਿਸਾਨ ਸਿਰਫ਼ 40 ਦਿਨਾਂ ਵਿੱਚ ਬਹੁਤ ਜ਼ਿਆਦਾ ਮੁਨਾਫ਼ਾ ਕਮਾ ਸਕਦੇ ਹਨ।
ਹਾਲਾਂਕਿ ਸਟਰਾਬੇਰੀ ਨੂੰ ਠੰਡੇ ਖੇਤਰਾਂ ਦੀ ਫਸਲ ਕਿਹਾ ਜਾਂਦਾ ਹੈ। ਇਸ ਦੀ ਕਾਸ਼ਤ ਮੁੱਖ ਤੌਰ 'ਤੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵਿੱਚ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਸ ਨੂੰ ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਹੋਰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਸਟਰਾਬੇਰੀ ਨੂੰ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ।ਸਟਰਾਬੇਰੀ ਦੀ ਖੇਤੀ ਦੇ ਲਈ 20 ਤੋਂ 30 ਡਿਗਰੀ ਤਾਪਮਾਨ ਚਾਹੀਦਾ ਹੁੰਦਾ ਹੈੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmer, Moga news, Punjab, Strawberry