ਖੁਸ਼ੀਆਂ ਗਮ 'ਚ ਬਦਲੀਆਂ, ਮੁੰਡੇ ਦੀ ਲੋਹੜੀ ਮੌਕੇ ਗੋਲੀ ਚੱਲਣ ਕਾਰਨ ਨੌਜਵਾਨ ਦੀ ਮੌਤ

ਮ੍ਰਿਤਕ ਦੀ ਫਾਈਲ ਫੋਟੋ
- news18-Punjabi
- Last Updated: January 12, 2021, 3:58 PM IST
Munish Garg
ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਰਾਈਆ ਦੇ ਇੱਕ ਘਰ ਵਿੱਚ ਮੁੰਡੇ ਦੀ ਮਨਾਈ ਜਾ ਰਹੀ ਲੋਹੜੀ ਮੌਕੇ ਉਸ ਸਮੇਂ ਖੁਸ਼ੀਆਂ ਗਮੀਆਂ ਵਿੱਚ ਬਦਲ ਗਈਆਂ ਜਦ ਰਿਸ਼ਤੇਦਾਰੀ ਵਿੱਚੋਂ ਆਏ ਇੱਕ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਹਰਜੀਤ ਸਿੰਘ(23 ਸਾਲ) ਆਪਣੇ ਚਾਚੇ ਗੁਰਸੇਵਕ ਸਿੰਘ ਵਾਸੀ ਪੱਕਾ ਸ਼ਹੀਦਾਂ (ਹਰਿਆਣਾ) ਨਾਲ ਪਿੰਡ ਰਾਈਆ ਵਿਖੇ ਮੁੰਡੇ ਦੀ ਪਹਿਲੀ ਲੋਹੜੀ ਦੇ ਸਮਾਗਮ ਵਿੱਚ ਆਇਆ ਸੀ। ਬੀਤੀ ਰਾਤ ਜਦ ਸਮਾਗਮ ਚੱਲ ਰਹੇ ਸੀ ਤਾਂ ਗੁਰਸੇਵਕ ਸਿੰਘ ਦੇ ਮਾਮੇ ਸੁਰਜੀਤ ਸਿੰਘ ਦੇ ਨਾਲ ਲੱਗਦੇ ਘਰ ਵਿੱਚ ਹਰਜੀਤ ਸਿੰਘ ਤੇ ਮਾਮਾ ਸੁਰਜੀਤ ਸਿੰਘ ਪਿਸ਼ਾਬ ਕਰਨ ਚਲੇ ਗਏ। ਗੁਰਸੇਵਕ ਸਿੰਘ ਅਨੁਸਾਰ ਸੁਰਜੀਤ ਸਿੰਘ ਨੇ ਪਿਸ਼ਾਬ ਕਰਨ ਸਮੇਂ ਆਪਣਾ 22ਬੋਰ ਰਿਵਾਲਵਰ ਹਰਜੀਤ ਸਿੰਘ ਨੂੰ ਫੜ੍ਹਾ ਦਿੱਤਾ।ਇਸ ਸਮੇਂ ਜਦ ਹਰਜੀਤ ਸਿੰਘ ਰਿਵਾਲਵਰ ਨੂੰ ਚੈਕ ਕਰਨ ਲੱਗਾ ਤਾਂ ਅਚਾਨਕ ਉਸ ਵਿੱਚੋਂ ਗੋਲੀ ਚੱਲ ਗਈ। ਜੋ ਹਰਜੀਤ ਸਿੰਘ ਦੀ ਛਾਤੀ ਵਿੱਚ ਲੱਗੀ। ਗੁਰਸੇਵਕ ਸਿੰਘ ਨੇ ਦੱਸਿਆ ਕਿ ਫਾਇਰ ਦੀ ਆਵਾਜ ਸੁਣ ਕੇ ਜਦ ਉਹ ਤੇ ਹੋਰ ਰਿਸ਼ਤੇਦਾਰ ਸੁਖਦੇਵ ਸਿੰਘ ਦੇ ਘਰੋਂ ਭੱਜ ਕੇ ਸੁਰਜੀਤ ਸਿੰਘ ਦੇ ਘਰ ਆਏ ਤਾਂ ਉਸਦਾ ਭਤੀਜਾ ਹਰਜੀਤ ਸਿੰਘ ਥੱਲੇ ਡਿੱਗਾ ਪਿਆ ਸੀ ਤੇ ਸੁਰਜੀਤ ਸਿੰਘ ਕੋਲ ਖੜ੍ਹਾ ਸੀ।ਹਰਜੀਤ ਸਿੰਘ ਨੂੰ ਤੁਰੰਤ ਬਠਿੰਡਾ ਦੇ ਇੱਕ ਨਿੱਜ਼ੀ ਹਸਪਤਾਲ ਵਿੱਚ ਲਿਜਾਇਆ ਗਿਆ।ਜਿੱਥੇ ਉਸਦੀ ਮੌਤ ਹੋ ਗਈ। ਭਾਵੇ ਕਿ ਪ੍ਰੀਵਾਰ ਨੇ ਕੁਦਰਤੀ ਮੋਤ ਦਸਦੇ ਹੋਏ ਕੋਈ ਕਾਰਵਾਈ ਕਰਵਾਉਣ ਤੋ ਇਨਕਾਰ ਕਰ ਦਿੱਤਾ ਪਰ ਤਲਵੰਡੀ ਸਾਬੋ ਪੁਲਸ ਨੇ ਜਾਂਚ ਦੌਰਾਨ ਪਾਇਆ ਹੈ ਕਿ ਸੁਰਜੀਤ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਰਾਈਆ ਆਪਣੇ ਭਰਾ ਦੇ ਪੋਤੇ ਦੀ ਲੋਹੜੀ ਦੇ ਸਮਾਗਮ ਵਿੱਚ ਖੁਸ਼ੀ ਵਿੱਚ ਫਾਇਰ ਕਰ ਰਿਹਾ ਸੀ।ਸੁਰਜੀਤ ਸਿੰਘ ਤੋਂ ਆਪਣੇ ਰਿਵਾਲਵਰ ਨਾਲ ਕੀਤੇ ਫਾਇਰ ਨਾਲ ਹਰਜੀਤ ਸਿੰਘ ਦੀ ਛਾਤੀ ਵਿੱਚ ਗੋਲੀ ਲੱਗੀ ਤੇ ਉਸ ਦੀ ਮੌਤ ਹੋ ਗਈ।ਤਲਵੰਡੀ ਸਾਬੋ ਪੁਲਸ ਨੇ ਸੁਰਜੀਤ ਸਿੰਘ ਦੇ ਖ਼ਿਲਾਫ਼ ਜ਼ੁਰਮ ਧਾਰਾ 304, 336 ਆਈ ਪੀ ਸੀ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।
ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਰਾਈਆ ਦੇ ਇੱਕ ਘਰ ਵਿੱਚ ਮੁੰਡੇ ਦੀ ਮਨਾਈ ਜਾ ਰਹੀ ਲੋਹੜੀ ਮੌਕੇ ਉਸ ਸਮੇਂ ਖੁਸ਼ੀਆਂ ਗਮੀਆਂ ਵਿੱਚ ਬਦਲ ਗਈਆਂ ਜਦ ਰਿਸ਼ਤੇਦਾਰੀ ਵਿੱਚੋਂ ਆਏ ਇੱਕ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਹਰਜੀਤ ਸਿੰਘ(23 ਸਾਲ) ਆਪਣੇ ਚਾਚੇ ਗੁਰਸੇਵਕ ਸਿੰਘ ਵਾਸੀ ਪੱਕਾ ਸ਼ਹੀਦਾਂ (ਹਰਿਆਣਾ) ਨਾਲ ਪਿੰਡ ਰਾਈਆ ਵਿਖੇ ਮੁੰਡੇ ਦੀ ਪਹਿਲੀ ਲੋਹੜੀ ਦੇ ਸਮਾਗਮ ਵਿੱਚ ਆਇਆ ਸੀ। ਬੀਤੀ ਰਾਤ ਜਦ ਸਮਾਗਮ ਚੱਲ ਰਹੇ ਸੀ ਤਾਂ ਗੁਰਸੇਵਕ ਸਿੰਘ ਦੇ ਮਾਮੇ ਸੁਰਜੀਤ ਸਿੰਘ ਦੇ ਨਾਲ ਲੱਗਦੇ ਘਰ ਵਿੱਚ ਹਰਜੀਤ ਸਿੰਘ ਤੇ ਮਾਮਾ ਸੁਰਜੀਤ ਸਿੰਘ ਪਿਸ਼ਾਬ ਕਰਨ ਚਲੇ ਗਏ। ਗੁਰਸੇਵਕ ਸਿੰਘ ਅਨੁਸਾਰ ਸੁਰਜੀਤ ਸਿੰਘ ਨੇ ਪਿਸ਼ਾਬ ਕਰਨ ਸਮੇਂ ਆਪਣਾ 22ਬੋਰ ਰਿਵਾਲਵਰ ਹਰਜੀਤ ਸਿੰਘ ਨੂੰ ਫੜ੍ਹਾ ਦਿੱਤਾ।ਇਸ ਸਮੇਂ ਜਦ ਹਰਜੀਤ ਸਿੰਘ ਰਿਵਾਲਵਰ ਨੂੰ ਚੈਕ ਕਰਨ ਲੱਗਾ ਤਾਂ ਅਚਾਨਕ ਉਸ ਵਿੱਚੋਂ ਗੋਲੀ ਚੱਲ ਗਈ। ਜੋ ਹਰਜੀਤ ਸਿੰਘ ਦੀ ਛਾਤੀ ਵਿੱਚ ਲੱਗੀ।