• Home
  • »
  • News
  • »
  • punjab
  • »
  • IN NABHA A VIDEO OF A POOR MAN BEING HELD HOSTAGE OVER MONEY TRANSACTIONS WENT VIRAL

ਨਾਭਾ 'ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦਲਿਤ ਨੂੰ ਬੰਧਕ ਬਣਾਕੇ ਵੀਡੀਓ ਕੀਤੀ ਵਾਇਰਲ, ਪੰਜ ਖਿਲਾਫ ਮਾਮਲਾ ਦਰਜ

ਪਿੰਡ ਅਲੌਹਰਾਂ ਕਲਾਂ ਪਿੰਡ ਦੀ ਹੈ, ਜਿੱਥੇ ਕੁਝ ਵਿਅਕਤੀਆਂ ਵੱਲੋਂ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਪਿੰਡ ਦੇ ਹੀ ਗਰੀਬ ਮਜ਼ਦੂਰ ਦਰਬਾਰਾ ਸਿੰਘ ਨੂੰ ਕੁਰਸੀ ਨਾਲ ਬੰਨ੍ਹ ਕੇ ਉਸ ਨੂੰ ਜ਼ਲੀਲ ਕੀਤਾ ਅਤੇ ਵੀਡੀਓ ਵਾਇਰਲ ਕਰ ਦਿੱਤੀ।

ਨਾਭਾ 'ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦਲਿਤ ਨੂੰ ਬੰਧਕ ਬਣਾਕੇ ਵੀਡੀਓ ਕੀਤੀ ਵਾਇਰਲ, ਪੰਜ ਖਿਲਾਫ ਮਾਮਲਾ ਦਰਜ

  • Share this:
    ਭੁਪਿੰਦਰ ਸਿੰਘ ਨਾਭਾ

    ਦੇਸ਼ ਅੰਦਰ ਧਨਾਢ ਲੋਕਾਂ ਵੱਲੋਂ ਗਰੀਬਾਂ ਨਾਲ ਕੀਤਾ ਜਾ ਰਿਹਾ ਅੱਤਿਆਚਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸੇ ਤਰ੍ਹਾਂ ਦੇ ਅੱਤਿਆਚਾਰ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ, ਇਹ ਵੀਡੀਓ ਨਾਭਾ ਬਲਾਕ ਦੇ ਪਿੰਡ ਅਲੌਹਰਾਂ ਕਲਾਂ ਪਿੰਡ ਦੀ ਹੈ, ਜਿੱਥੇ ਕੁਝ ਵਿਅਕਤੀਆਂ ਵੱਲੋਂ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਪਿੰਡ ਦੇ ਹੀ ਗਰੀਬ ਮਜ਼ਦੂਰ ਦਰਬਾਰਾ ਸਿੰਘ ਨੂੰ ਕੁਰਸੀ ਨਾਲ ਬੰਨ੍ਹ ਕੇ ਉਸ ਨੂੰ ਜ਼ਲੀਲ ਕੀਤਾ ਅਤੇ ਨਾਲ ਹੀ ਇਸ ਦੀ ਵੀਡੀਓ ਵਾਇਰਲ ਵੀ ਕੀਤੀ ਗਈ ਹੈ।

    ਪੀੜਤ ਦਰਬਾਰਾ ਸਿੰਘ ਨੇ ਦੱਸਿਆ ਕਿ ਮੈਨੂੰ ਵਿਅਕਤੀਆਂ ਆਪਣੇ ਘਰ ਲੈ ਗਏ ਅਤੇ ਉੱਥੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਮੈਨੂੰ ਰੱਸੀਆਂ ਨਾਲ ਬੰਨ੍ਹਕੇ ਕਈ ਘੰਟੇ ਬੰਧਕ ਬਣਾਈ ਰੱਖਿਆ, ਮੈਨੂੰ ਜਲੀਲ ਕੀਤਾ ਗਿਆ ਅਤੇ ਮੇਰੀ ਵੀਡੀਓ ਬਣਾ ਕੇ ਵਾਇਰਲ ਵੀ ਕੀਤੀ ਗਈ। ਇਹ ਸਾਰਾ ਹੀ ਘਟਨਾਕ੍ਰਮ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਾਪਰਿਆ ਅਤੇ ਉਨ੍ਹਾਂ ਵੱਲੋਂ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ, ਮੈਂ ਇਨਸਾਫ ਦੀ ਮੰਗ ਕਰਦਾ ਹਾਂ। ਇਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

    ਇਸ ਮੌਕੇ ਪੀੜਤ ਦੀ ਪਤਨੀ ਪਰਮਜੀਤ ਕੌਰ ਨੇ ਕਿਹਾ ਕਿ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਪਤੀ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਹੈ ਅਤੇ ਮੈਂ ਮਦਦ ਦੀ ਗੁਹਾਰ ਲਈ ਪਰ ਮੇਰੀ ਕਿਸੇ ਨੇ ਨਹੀਂ ਸੁਣੀ ਅਤੇ ਫਿਰ ਅਖ਼ੀਰ ਮੈਂ ਪੁਲਿਸ ਦੀ ਮਦਦ ਨਾਲ ਆਪਣੇ ਪਤੀ ਨੂੰ ਛੁਡਵਾਇਆ।

    ਇਸ ਮੌਕੇ ਤੇ ਸੰਵਿਧਾਨ ਬਚਾਓ ਅੰਦੋਲਨ ਭਾਰਤ ਦੇ ਕਨਵੀਨਰ ਗੁਰਚਰਨ ਸਿੰਘ ਰਾਮਗੜ੍ਹ, ਜੋਰਾ ਸਿੰਘ ਚੀਮਾ, ਰਾਜ ਸਿੰਘ ਟੋਡਰਵਾਲ, ਬੰਤ ਸਿੰਘ ਭੋੜੇ ਤੋਂ ਇਲਾਵਾ ਵੱਖ-ਵੱਖ ਭਰਾਤਰੀ ਜਥੇਬੰਦੀਆਂ ਨੇ ਮੰਗ ਕੀਤੀ, ਜੋ ਇਸ ਵਿਅਕਤੀ ਨਾਲ ਮਾੜਾ ਵਤੀਰਾ ਅਖ਼ਤਿਆਰ ਕੀਤਾ ਗਿਆ ਹੈ। ਇਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਤੇ ਨਾਭਾ ਸਦਰ ਪੁਲਿਸ ਦੇ ਤਫ਼ਤੀਸ਼ੀ ਅਧਿਕਾਰੀ ਸੁਖਪਾਲ ਚੰਦ ਨੇ ਕਿਹਾ 5 ਵਿਅਕਤੀਆਂ ਵੱਲੋਂ ਦਰਬਾਰਾ ਸਿੰਘ ਨੂੰ ਬੰਧਕ ਬਣਾ ਕੇ ਵੀਡੀਓ ਵਾਇਰਲ ਕੀਤੀ ਗਈ ਹੈ। ਉਸ ਸਬੰਧ ਵਿੱਚ ਅਸੀਂ ਦਰਬਾਰਾ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਧਾਰਾ 323, 341, 342, 141, 506, 66-D ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਤੋ ਜਦੋਂ ਜਾਤੀਸੂਚਕ ਸ਼ਬਦ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਸਬੰਧ ਵਿੱਚ ਪੜਤਾਲ ਕਰ ਰਹੇ।
    Published by:Ashish Sharma
    First published: