Home /News /punjab /

ਨਾਭਾ ਵਿਖੇ  ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਕੀਤੀ ਸ਼ੁਰੂ , ਲੇਬਰ ਦੀ ਘਾਟ ਦੇ ਚਲਦਿਆਂ ਕਈ ਕਿਸਾਨਾਂ ਨੇ ਮਸ਼ੀਨਾਂ ਨਾਲ ਕੀਤੀ ਝੋਨੇ ਦੀ ਬਜਾਈ

ਨਾਭਾ ਵਿਖੇ  ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਕੀਤੀ ਸ਼ੁਰੂ , ਲੇਬਰ ਦੀ ਘਾਟ ਦੇ ਚਲਦਿਆਂ ਕਈ ਕਿਸਾਨਾਂ ਨੇ ਮਸ਼ੀਨਾਂ ਨਾਲ ਕੀਤੀ ਝੋਨੇ ਦੀ ਬਜਾਈ

  • Share this:

ਭੁਪਿੰਦਰ ਸਿੰਘ ਨਾਭਾ

ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਸੰਘਰਸ਼ ਦੌਰਾਨ ਪੰਜਾਬ ’ਚ 10 ਜੂਨ, ਵੀਰਵਾਰ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ। ਕਿਸਾਨਾਂ ਨੇ ਖੇਤ ਤਿਆਰ ਕਰਕੇ ਲਵਾਈ ਸ਼ੁਰੂ ਕਰ ਦਿੱਤੀ ਹੈ । ਪਿਛਲੇ ਸਾਲ ਦਿੱਲੀ ਵਿਚ ਸ਼ੁਰੂ ਹੋਇਆ ਕਿਸਾਨ ਅੰਦੋਲਨ ਝੋਨੇ ਦੀ ਲਵਾਈ ਤੋਂ ਬਾਅਦ ਹੀ ਮਘਿਆ ਸੀ। ਦਿੱਲੀ ਦੇ ਕਿਸਾਨ ਸੰਘਰਸ਼ ਨੂੰ ਜਾਰੀ ਰੱਖਣ ਲਈ ਕਿਸਾਨਾਂ ਨੇ ਝੋਨੇ ਦੀ ਲਵਾਈ ਲਈ ਵਿਉਂਤਬੰਦੀ ਅਗਾਉਂ ਹੀ ਉਲੀਕ ਲਈ ਹੈ।ਉਧਰ ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਲਈ 10 ਜੂਨ ਦੀ ਤਰੀਕ ਮਿੱਥੀ ਹੈ। ਸੂਬੇ ਦੇ ਕਈ ਜ਼ਿਲਿਆਂ ਬਠਿੰਡਾ ਤੇ ਮਾਨਸਾ ਵਿਚ ਕਿਸਾਨਾਂ ਨੇ ਪਹਿਲਾਂ ਹੀ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਹੈ। ਪਰਵਾਸੀ ਮਜ਼ਦੂਰ ਕੁਝ ਦਿਨਾਂ ਤੋਂ ਪੰਜਾਬ ਵਿਚ ਪੁੱਜਣੇ ਸ਼ੁਰੂ ਹੋ ਗਏ ਹਨ। ਪਰ ਕਿਤੇ ਨਾ ਕਿਤੇ ਫੇਰ ਵੀ ਮਜ਼ਦੂਰਾਂ ਦੀ ਘਾਟ ਵੇਖਣ ਨੂੰ ਮਿਲੀ ਹੈ । ਨਾਭਾ ਬਲਾਕ ਦੇ ਪਿੰਡ ਮੱਲੇਵਾਲ ਦੇ ਕਿਸਾਨ ਗੁਰਬਚਨ ਸਿੰਘ ਨੇ ਲੇਬਰ ਦੀ ਘਾਟ ਨੂੰ ਵੇਖਦਿਆਂ ਹੋਇਆਂ ਮਸ਼ੀਨ ਦੇ ਨਾਲ ਬਿਜਾਈ ਕਰਨੀ ਸ਼ੁਰੂ ਕਰ ਦਿੱਤੀ ਹੈ  ਉਨ੍ਹਾਂ ਕਿਹਾ ਕਿ ਬੀਤੇ ਸਾਲ ਦੌਰਾਨ ਜਿੱਥੇ ਲੇਬਰ ਵੱਲੋਂ ਮੂੰਹ ਮੰਗੀ ਕੀਮਤ ਤੇ ਝੋਨੇ ਦੀ ਬਿਜਾਈ ਕੀਤੀ ਗਈ ਸੀ ਉਸ ਨੂੰ ਵੇਖਦੇ ਹੋਏ ਉਸ ਨੇ ਮਸ਼ੀਨ ਦੇ ਨਾਲ ਬਿਜਾਈ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਅਸੀਂ ਮਹਿੰਗੇ ਭਾਅ ਦੇ ਪੈਟਰੋਲ ਅਤੇ ਡੀਜ਼ਲ ਫੂਕ ਕੇ ਖੇਤੀ ਕਰ ਰਹੇ ਹਾਂ ਅਤੇ ਹੁਣ ਫ਼ਸਲ ਦੀ ਬਿਜਾਈ ਕਰਨਾ ਘਾਟੇ ਦਾ ਸੌਦਾ ਹੈ ਕਿਉਂ ਕੀ ਸਵਾਮੀਨਾਥਨ ਕਮਿਸ਼ਨ ਵੱਲੋਂ ਜੋ  ਐੱਮਐੱਸਪੀ ਤੈਅ ਕੀਤੀ ਗਈ ਸੀ ਉਹ ਕਿਸਾਨਾਂ ਨੂੰ ਬਿਲਕੁਲ ਵੀ ਨਹੀਂ ਮਿਲ ਰਹੀ । ਸਾਨ ਗੁਰਬਚਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਐਮਐਸਪੀ ਵਿੱਚ 72 ਰੁਪਏ  ਦਾ  ਵਾਧਾ ਕੀਤਾ ਗਿਆ ਹੈ ਪਰ ਇਹ ਬਿਲਕੁਲ ਨਿਗੂਣਾ ਵਾਧਾ ਹੈ। ਕਿਸਾਨਾਂ ਨੇ ਅੱਜ ਖੇਤਾਂ ਵਿਚ ਝੋਨੇ ਦੀ ਪਨੀਰੀ ਦੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਖੇਤਾਂ ਨੂੰ ਕੱਦੂ ਕਰਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ‘ਚ ਇਸ ਵਾਰ 30.20 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਲਵਾਈ ਦਾ ਟੀਚਾ ਮਿਥਿਆ ਗਿਆ ਹੈ। ਬੀਤੇ ਸਾਲ 31.49 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਫਸਲ ਲਾਈ ਗਈ ਸੀ। ਪਾਵਰਕੌਮ ਨੇ ਖੇਤੀ ਸੈਕਟਰ ਲਈ ਅੱਜ ਰਾਤ ਤੋਂ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਦੇਣ ਦੇ ਪ੍ਰਬੰਧ ਕਰ ਲਏ ਹਨ। ਪੰਜਾਬ ਵਿਚ ਲਗਪਗ 7 ਹਜ਼ਾਰ ਖੇਤੀ ਫੀਡਰਾਂ ਉਪਰ ਬਿਜਲੀ ਸਪਲਾਈ ਯਕੀਨੀ ਬਣਾਈ ਜਾਣੀ ਹੈ। ਉਧਰ ਪੰਜਾਬ ਪਾਵਰਕੌਮ ਦੇ ਸੀਐੱਮਡੀ ਏ.ਵੇਨੂੰ ਪ੍ਰਸ਼ਾਦ ਦੇ ਮੁਤਾਬਿਕ   ਖੇਤੀ ਸੈਕਟਰ ਲਈ ਅੱਠ ਘੰਟੇ ਬਿਜਲੀ ਦੇਣ ਲਈ ਪ੍ਰਬੰਧ ਕਰ ਲਏ ਗਏ ਹਨ। ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਰੋਜ਼ਾਨਾ ਅੱਠ ਘੰਟੇ ਬਿਜਲੀ ਸਪਲਾਈ ਮਿਲੇਗੀ ।ਪੰਜਾਬ ਦੀ ਸਾਉਣੀ ਰੁੱਤ ਦੀਆਂ ਫ਼ਸਲਾਂ ਵਿੱਚੋਂ ਮੁੱਖ ਫ਼ਸਲ ਹੈ। ਪੰਜਾਬ ਵਿੱਚ ਇਸ ਦੀ ਕਾਸ਼ਤ ਲਗਭਗ 31 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ। ਇਹ ਪਾਣੀ ਦੀ ਵਧੇਰੇ ਖਪਤ ਕਰਨ ਵਾਲੀ ਫ਼ਸਲ ਹੈ ਜੋ ਸਾਉਣੀ ਰੁੱਤ ਦੀਆਂ ਕੁੱਲ ਫ਼ਸਲਾਂ ਦਾ ਲਗਭਗ 80 ਪ੍ਰਤੀਸ਼ਤ ਪਾਣੀ ਖਪਤ ਕਰਦੀ ਹੈ। ਝੋਨੇ ਦੀ ਕਾਸ਼ਤ ਅਧੀਨ ਵੱਧ ਰਕਬਾ ਹੋਣ ਕਰਕੇ ਅਤੇ ਪਾਣੀ ਦੀ ਵਧੇਰੇ ਮੰਗ ਹੋਣ ਕਰਕੇ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਔਸਤਨ 0.51 ਮੀਟਰ ਦੀ ਦਰ ਨਾਲ ਡੂੰਘਾ ਹੁੰਦਾ ਜਾ ਰਿਹਾ ਹੈ। ਜੇਕਰ ਇਸ ਨੂੰ ਸਮੇਂ ਸਿਰ ਠੱਲ੍ਹ ਨਾ ਪਾਈ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਬਹੁਤ ਭਿਆਨਕ ਸਿੱਟੇ ਨਿਕਲ ਸਕਦੇ ਹਨ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਭੁਗਤਣੇ ਪੈਣਗੇ।

Published by:Ramanpreet Kaur
First published:

Tags: Farmers, Nabha