ਭੁਪਿੰਦਰ ਸਿੰਘ ਨਾਭਾ
ਪੰਜਾਬ ਵਿੱਚ ਕਾਰੋਨਾ ਮਹਾਂਮਾਰੀ ਦੇ ਵਧਦੇ ਕਹਿਰ ਨੂੰ ਵੇਖਦਿਆਂ ਇਕ ਪਾਸੇ ਜਿੱਥੇ ਪੰਜਾਬ ਵਿੱਚ ਮਿੰਨੀ ਲਾਕਡਾਊਨ ਲਗਾਇਆ ਗਿਆ ਹੈ। ਪਰ ਸੜਕਾਂ ਤੇ ਪਹਿਲਾਂ ਹੀ ਵਾਂਗ ਆਵਾਜਾਈ ਦਿਖਾਈ ਦੇ ਰਹੀ ਹੈ ਅਤੇ ਸੜਕ ਹਾਦਸੇ ਪਹਿਲਾਂ ਦੀ ਤਰ੍ਹਾਂ ਵਾਪਰ ਰਹੇ ਹਨ। ਨਾਭਾ ਵਿਖੇ ਤੇਜ਼ ਰਫ਼ਤਾਰ ਟਾਟਾ ਚਾਰ ਸੌ ਸੱਤ ਨੇ ਮੋਟਰਸਾਈਕਲ ਸਵਾਰ ਦਲੇਰ ਸਿੰਘ ਉਮਰ ਚਾਲੀ ਸਾਲ ਨੂੰ ਟੱਕਰ ਮਾਰੀ ਜਿਸ ਦੀ ਮੌਕੇ ਤੇ ਮੌਤ ਹੋ ਗਈ। ਮ੍ਰਿਤਕ ਨਾਭਾ ਬਲਾਕ ਦੇ ਪਿੰਡ ਮੈਹਸ ਦਾ ਰਹਿਣ ਵਾਲਾ ਸੀ । ਪਰਿਵਾਰ ਦੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਪੁਲਿਸ ਨੇ ਦੋਸ਼ੀ ਨੂੰ ਮੌਕੇ ਤੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ ।
ਜਾਣਕਾਰੀ ਅਨੁਸਾਰ ਇਹ ਹਾਦਸਾ ਨਾਭਾ ਪਟਿਆਲਾ ਰੋਡ ਉਤੇ ਵਾਪਰਿਆ। ਦਲੇਰ ਸਿੰਘ ਆਪਣੇ ਪਿੰਡ ਤੋਂ ਜਦੋਂ ਸ਼ਹਿਰ ਵੱਲ ਆ ਰਿਹਾ ਸੀ ਤਾਂ ਰਸਤੇ ਵਿੱਚ ਨਾਭਾ ਪਟਿਆਲਾ ਰੋਡ ਤੇ ਜ਼ਬਰਦਸਤ ਟੱਕਰ ਹੋ ਗਈ ਮੌਕੇ ਤੇ ਟਾਟਾ ਚਾਰ ਸੌ ਦੇ ਡਰਾਈਵਰ ਨੂੰ ਪੁਲਿਸ ਨੇ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ। ਇਸ ਮੌਕੇ ਜਾਂਚ ਅਧਿਕਾਰੀ ਸੁਖਦਰਸ਼ਨ ਸਿੰਘ ਨੇ ਕਿਹਾ ਇਹ ਹਾਦਸਾ ਟਾਟਾ ਚਾਰ ਸੌ ਸੱਤ ਅਤੇ ਮੋਟਰਸਾਈਕਲ ਦਰਮਿਆਨ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਟਾਟਾ ਚਾਰ ਸੌ ਸੱਤ ਕਾਫ਼ੀ ਤੇਜ਼ ਰਫ਼ਤਾਰ ਸੀ ਜੋ ਕਿ ਮੋਟਰਸਾਈਕਲ ਦੇ ਵਿੱਚ ਲੱਗੀ ਜਿਸ ਵਿੱਚ ਮੋਟਰਸਾਈਕਲ ਸਵਾਰ ਦਲੇਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਅਸੀਂ ਦੋਸ਼ੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Nabha, Road accident